ਸੁਆਮੀ ਸਹਿਜ ਪ੍ਰਕਾਸ਼ ਦੀ ਸਮਾਧੀ ਨੂੰ ਨਜ਼ਰਅੰਦਾਜ਼ ਕੀਤਾ-ਤਿਆਗੀ

ਮੋਗਾ, 8 ਨਵੰਬਰ (ਜਸ਼ਨ):- ਸਵਾਮੀ ਸਹਿਜ ਪ੍ਰਕਾਸ਼ ਦੇ ਬ੍ਰਹਮਲੀਨ ਹੋਣ ਦੇ ਇਕ ਸਾਲ ਉਪਰੰਤ ਵੀ ਉਨ੍ਹਾਂ ਦੀ ਸਮਾਧੀ 'ਤੇ ਪੱਥਰ ਨਹੀਂ ਲਗਾਇਆ | ਗੀਤਾ ਭਵਨ ਸਕੂਲ ਤੇ ਪਾਵਨ ਧਾਮ ਵਿਚ ਹਰ ਰੋਜ਼ ਲੱਖਾਂ ਰੁਪਏ ਦੀ ਇਨਕਮ ਦੇ ਸਾਧਨ ਹਨ | ਫਿਰ ਵੀ ਪ੍ਰਮੁੱਖ ਸੇਵਾਦਾਰਾਂ ਵਲੋਂ ਇਸ ਨੂੰ ਨਜ਼ਰਅੰਦਾਜ਼ ਕਿਉਂ ਕੀਤਾ ਜਾ ਰਿਹਾ ਹੈ ਇਸ ਦਾ ਜ਼ਿੰਮੇਵਾਰ ਕੌਣ ਹੈ, ਇਹ ਗ਼ੈਰ ਜ਼ਿੰਮੇਵਾਰ ਲੋਕ ਇਸ ਅਹਿਮ ਅਹੁਦਿਆਂ 'ਤੇ ਬੈਠਣ ਯੋਗ ਨਹੀਂ ਹਨ | ਸ਼ਹਿਰ ਦੇ ਜੋ ਲੋਕ ਗੀਤਾ ਭਵਨ ਨਾਲ ਜੁੜੇ ਹਨ, ਉਹ ਅੱਗੇ ਆਉਣ ਤੇ ਇਸ ਨੂੰ ਖ਼ੁਰਦ-ਬੁਰਦ ਹੋਣ ਤੋਂ ਬਚਾਉਣ | ਗੀਤਾ ਭਵਨ ਬਚਾਓ ਸੰਘਰਸ਼ ਸੰਮਤੀ ਚਾਹੁੰਦੀ ਹੈ ਕਿ ਜੋ ਪਰਿਵਾਰ ਸਵਾਮੀ ਵੇਦਾਂਤਾ ਨੰਦ ਦੇ ਸਮੇਂ ਤੋਂ ਜੁੜੇ ਹਨ, ਉਨ੍ਹਾਂ ਪਰਿਵਾਰਾਂ ਨੂੰ ਇਕ ਮੈਂਬਰ ਪ੍ਰਮਾਣ ਪੱਤਰ ਦੇ ਕੇ ਉਨ੍ਹਾਂ ਨੂੰ ਵੋਟ ਕਰਨ ਦਾ ਅਧਿਕਾਰ ਦੇਣਾ ਚਾਹੀਦਾ ਤੇ ਉਨ੍ਹਾਂ ਵਲੋਂ ਨਵੇਂ ਟਰੱਸਟ ਮੈਂਬਰ ਚੁਣੇ ਜਾਣ ਤਾਂ ਕਿ ਗੀਤਾ ਭਵਨ ਦੀ ਖੋਹੀ ਪਹਿਚਾਣ ਵਾਪਸ ਮਿਲ ਸਕੇ |