ਕਿਰਤੀ ਕਿਸਾਨ ਯੂਨੀਅਨ,ਦੇ ਜਿਲ੍ਹਾ ਮੀਤ ਪ੍ਰਧਾਨ ਚਮਕੌਰ ਸਿੰਘ ਰੋਡੇਖੁਰਦ ਅਗਵਾਈ ਹੇਠ ਕੀਤੀ ਮੀਟਿੰਗ

ਮੋਗਾ, 8 ਨਵੰਬਰ (ਜਸ਼ਨ):ਅੱਜ ਪਿੰਡ ਲੰਡੇ ਵਿੱਖੇ ਕਿਰਤੀ ਕਿਸਾਨ ਯੂਨੀਅਨ,ਦੇ ਜਿਲ੍ਹਾ ਮੀਤ ਪ੍ਰਧਾਨ ਚਮਕੌਰ ਸਿੰਘ ਰੋਡੇਖੁਰਦ ਅਗਵਾਈ ਹੇਠ ਮੀਟਿੰਗ ਕੀਤੀ ਗਈ। ਇਹ ਮੀਟਿੰਗ ਪਿੰਡ ਲੰਡੇ ਦੇ ਨਗਰ ਨਿਵਾਸੀਆ ਦੇ ਸਹਿਯੋਗ ਨਾਲ ਕੀਤੀ ਗਈ,ਅਤੇ ਪਿੰਡ ਵਿੱਚ ਆ ਰਹੀ ਸਭ ਤੋਂ ਵੱਡੀ ਸਮੱਸਿਆ ਜੋ ਕਿ ਪਿੰਡ ਵਿੱਚ ਕਣਕ ਦੀ ਬਿਜਾਈ ਦੇ ਤਹਿਤ ਆ ਰਹੀ ਡੀਏਪੀ ਖਾਦ ਦੀ ਭਾਰੀ ਕਿੱਲਤ ਕਾਰਨ ਇਸ ਮੀਟਿੰਗ ਵਿੱਚ ਡੀਏਪੀ ਖਾਦ ਦੀ ਸਮੱਸਿਆ ਦਾ ਮੁੱਦਾ ਉਠਾਇਆ ਗਿਆ।ਇਹ ਜੋ ਹਰੇਕ ਜਿਲ੍ਹੇ ਵਿੱਚ ਕੇਂਦਰ ਸਰਕਾਰ ਵੱਲੋਂ ਜਾਣ-ਬੁੱਝ ਡੀਏਪੀ ਖਾਦ ਦੀ ਸਮੱਸਿਆ ਖੜੀ ਕੀਤੀ ਗਈ ਹੈ, ਤਾਂ ਜੋ ਕਿਸਾਨ ਕਣਕ ਦੀ ਬਿਜਾਈ ਵਿੱਚ ਹੀ ਉਲਝਣ ਵਿੱਚ ਫਸ ਜਾਣ ਅਤੇ ਦਿੱਲੀ ਮੋਰਚੇ ਵਿੱਚ ਸਮੂਲੀਅਤ ਨਾ ਕਰ ਸਕਣ। ਕਿਰਤੀ ਕਿਸਾਨ ਯੂਨੀਅਨ ਅਤੇ ਪਿੰਡ ਲੰਡੇ ਨਗਰ ਨਿਵਾਸੀਆ ਨੇ ਸਾਂਝੇ ਤੌਰ ਤੇ ਇਕੱਠ ਕਰਕੇ ਇਹ ਫੈਸਲਾ ਲਿਆ ਕਿ ਕੱਲ੍ਹ 9 ਤਰੀਕ ਡੀਸੀ ਦਫ਼ਤਰ ਪਹੁੰਚ ਕਰ ਕੇ ਡੀਸੀ ਨੂੰ ਡੀਏਪੀ ਖਾਦ ਦੀ ਸਮੱਸਿਆ ਬਾਰੇ ਜਾਣੂ ਕਰਵਾਇਆ ਜਾਵੇਗਾ। ਜੇਕਰ ਪ੍ਰਸ਼ਾਸਨ ਨੇ ਕਿਸਾਨਾਂ ਦੀ ਡੀਏਪੀ ਖਾਦ ਦੀ ਆ ਰਹੀ ਸਮੱਸਿਆ ਦਾ ਕੋਈ ਪੁਖਤਾ ਪ੍ਰਬੰਧ ਨਾ ਕੀਤਾ ਤਾਂ ਕਿਸਾਨ ਆਗੂਆ ਅਤੇ ਕਿਸਾਨਾਂ ਵੱਲੋਂ ਡੀਸੀ ਦਫ਼ਤਰ ਦਾ ਘਿਰਾਓ ਜਾਂ ਖਾਦ ਟਰੈਕ ਤੇ ਧਰਨੇ ਬਾਰੇ ਸਖਤ ਸਟੈਂਡ ਲਿਆ ਜਾਵੇਗਾ। ਇਸ ਦੌਰਾਨ ਆਗੂ ਚਮਕੌਰ ਸਿੰਘ ਰੋਡੇਖੁਰਦ ਨੇ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਠੀਕ 9 ਵਜੇ ਰਿਲਾਇੰਸ ਪੰਪ ਰਾਜਿਆਣਾ ਵਿੱਖੇ ਪਹੁੰਚਣ ਦੀ ਕ੍ਰਿਪਾਲਤਾ ਕਰਨ। ਇਸ ਮੌਕੇ ਸਰਬਣ ਸਿੰਘ ਪ੍ਰੈੱਸ ਸਕੱਤਰ, ਹਰਬੰਸ ਸਿੰਘ ਪ੍ਰਧਾਨ, ਰਤਨ ਸਿੰਘ, ਗੁਰਮੁੱਖ ਸਿੰਘ,ਮਲਕੀਤ ਸਿੰਘ, ਬਿੱਕਰ ਸਿੰਘ, ਕੇਵਲ ਸਿੰਘ,ਬਿੰਦਰ ਸਿੰਘ, ਦਰਸ਼ਨ ਸਿੰਘ,ਸੁਖਦੇਵ ਸਿੰਘ ਆਦਿ ਕਿਸਾਨ ਹਾਜ਼ਰ ਹੋਏ ।