ਦੀਵਾਲੀ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਬਾਜ਼ਾਰ ਵਿਚ ਪਹੁੰਚ ਕੇ ਲੋਕਾਂ ਨੂੰ ਦਿੱਤੀਆਂ ਮੁਬਾਰਕਾਂ, ਸ਼ਹਿਰ ਦੇ ਕਰਵਾਏ ਵਿਕਾਸ ਤੋਂ ਬਾਗੋਬਾਗ ਲੋਕਾਂ ਨੇ ਵਿਧਾਇਕ ਦਾ ਕੀਤਾ ਨਿੱਘਾ ਸਵਾਗਤ

ਮੋਗਾ, 5 ਨਵੰਬਰ (ਜਸ਼ਨ):   ਦੀਵਾਲੀ ਦੇ ਪਵਿੱਤਰ ਤਿਓਹਾਰ ਦੇ ਮੱਦੇਨਜ਼ਰ ਵਿਧਾਇਕ ਡਾ: ਹਰਜੋਤ ਕਮਲ ਅਤੇ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਮੋਗਾ ਦੇ ਵੱਖ ਵੱਖ ਬਜ਼ਾਰਾਂ ਵਿਚ ਪੈਦਲ ਵਿਚਰਦਿਆਂ ਕਾਰੋਬਾਰੀਆਂ, ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਦੀਵਾਲੀ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੂੰ ਬਜ਼ਾਰ ਵਿਚ ਦੇਖ ਕੇ ਲੋਕ ਬੇਹੱਦ ਖੁਸ਼ ਹੋਏ ਅਤੇ ਕਾਰੋਬਾਰੀਆਂ ਨੇ ਵਿਧਾਇਕ ਡਾ: ਹਰਜੋਤ ਕਮਲ ਨੂੰ ਗਲੇ ਮਿਲ ਕੇ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ। ਕਈ ਦੁਕਾਨਦਾਰਾਂ ਨੇ ਰਵਾਇਤੀ ਢੰਗ ਨਾਲ ਵਿਧਾਇਕ ਡਾ: ਹਰਜੋਤ ਕਮਲ ਦੇ ਗਲ ਵਿਚ ਹਾਰ ਪਾ ਕੇ ਉਹਨਾਂ ਦਾ ਸਵਾਗਤ ਕੀਤਾ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਹਨਾਂ ਵੱਲੋਂ ਅੱਜ ਦਾ ਇਹ ਦੌਰਾ ਇਸ ਮਕਸਦ ਨਾਲ ਰੱਖਿਆ ਗਿਆ ਹੈ ਕਿ ਬੜੇ ਸਾਲਾਂ ਬਾਅਦ ਦੀਵਾਲੀ ਮੌਕੇ ਬਜ਼ਾਰਾਂ ਵਿਚ ਚਹਿਲ ਪਹਿਲ ਦੇਖੀ ਜਾ ਰਹੀ ਹੈ ਅਤੇ ਲੋਕਾਂ ਦੇ ਚਿਹਰਿਆਂ ’ਤੇ ਰੌਣਕਾਂ ਪਰਤੀਆਂ ਨੇ ਇਸ ਕਰਕੇ ਉਹ ਨਿੱਜੀ ਤੌਰ ’ਤੇ ਦੀਵਾਲੀ ਦੇ ਖੁਸ਼ੀਆਂ ਭਰੇ ਸੰਦੇਸ਼ ਅਤੇ ਮੁਬਾਰਕਬਾਦ ਦੇਣ ਲਈ ਖੁਦ ਬਜ਼ਾਰ ਵਿਚ ਆਏ ਹਨ ਤਾਂ ਕਿ ਆਪਣੇ ਵੱਡੇ ਪਰਿਵਾਰ ਦੇ ਹਰ ਮੈਂਬਰ ਨੂੰ ਉਹ ਮਿਲ ਸਕਣ ਅਤੇ ਉਹਨਾਂ ਦੀਆਂ ਖੁਸ਼ੀਆਂ ਲਈ ਦੁਆ ਕਰ ਸਕਣ। ਇਸ ਮੌਕੇ ਉਹਨਾਂ ਟਰੈਫਿਕ ਇੰਸਪੈਕਟਰ ਹਰਜੀਤ ਸਿੰਘ ਨੂੰ ਵੀ ਆਪਣੇ ਕਾਫ਼ਲੇ ਵਿਚ ਸ਼ਾਮਲ ਕੀਤਾ ਤਾਂ ਕਿ ਲੋਕ ਪੁਲਿਸ ਨੂੰ ਆਪਣਾ ਮਿੱਤਰ ਸਮਝਣ ਅਤੇ ਉਹਨਾਂ ਦੇ ਮਨਾਂ ਵਿਚ ਕਿਸੇ ਤਰਾਂ ਦਾ ਸਹਿਮ ਨਾ ਰਹੇ। ਇਸ ਸਬੰਧੀ ਵਿਧਾਇਕ ਨੇ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵੱਲੋਂ ਪੁਲਿਸ ਨੂੰ ਸਪੱਸ਼ਟ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਰੇਹੜੀ ਫੜੀ ਵਾਲਿਆਂ ਨੂੰ ਬਿੰਨਾਂ ਵਜਹ ਤੰਗ ਪਰੇਸ਼ਾਨ ਨਾਲ ਕੀਤਾ ਜਾਵੇ ਤੇ ਇਸੇ ਲਾਈਨ ਆਫ਼ ਐਕਸ਼ਨ ’ਤੇ ਪਹਿਰਾ ਦਿੰਦਿਆਂ ਉਹਨਾਂ ਨੇ ਮੋਗਾ ਪੁਲਿਸ ਪ੍ਰਸ਼ਾਸਨ ਨਾਲ ਮੀਟਿੰਗ ਕਰਕੇ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਦੇ ਅੱਗੇ ਜਾਂ ਹੋਰ ਖਾਲ੍ਹੀ ਥਾਂਵਾਂ ’ਤੇ ਰੇਹੜੀ ਫ਼ੜ੍ਹੀ ਵਾਲਿਆਂ ਨੂੰ ਨਿੱਕ ਸੁੱਕ ਵੇਚਣ ਦੀ ਆਗਿਆ ਦੇਣ ਦੀ ਅਪੀਲ ਕੀਤੀ ਹੈ ਤਾਂ ਕਿ ਇਹ ਲੋੜਵੰਦ ਤਿਓਹਾਰ ਦੇ ਦਿਨਾਂ ਦੌਰਾਨ ਆਪਣੀ ਰੋਜ਼ੀ ਰੋਟੀ ਕਮਾ ਸਕਣ। 

ਜ਼ਿਕਰਯੋਗ ਹੈ ਕਿ ਅੱਜ ਦੀਵਾਲੀ ਦੇ ਜਸ਼ਨਾਂ ਭਰੇ ਮਾਹੌਲ ਵਿਚ ਮੁੱਖ ਮੰਤਰੀ , ਸ. ਚੰਨੀ ਵੱਲੋਂ ਬਿਜਲੀ ਅਤੇ ਪਾਣੀ ਸਬੰਧੀ ਲਏ ਲੋਕਹਿਤੂ ਫੈਸਲਿਆਂ ਅਤੇ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਮੋਗਾ ਹਲਕੇ ਦੇ ਕਰਵਾਏ ਸਮੁੱਚੇ ਵਿਕਾਸ ਦੇ ਮੱਦੇਨਜ਼ਰ ਲੋਕਾਂ ਦੇ ਚਿਹਰਿਆਂ ’ਤੇ ਤਸੱਲੀ ਅਤੇ ਖੁਸ਼ੀ ਦੇ ਹਾਵ ਭਾਵ ਦੇਖੇ ਗਏ ਤੇ ਇਸੇ ਕਰਕੇ ਬਾਗੋਬਾਗ ਹੋਏ ਲੋਕਾਂ ਨੇ ਵਿਧਾਇਕ ਡਾ: ਹਰਜੋਤ ਕਮਲ ਨੂੰ ਬਜ਼ਾਰ ਵਿਚ ਦੇਖ ਕੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਕਈਆਂ ਨੇ ਉਹਨਾਂ ਨਾਲ ਸੈਲਫੀਆਂ ਵੀ ਲਈਆਂ । 
ਅੱਜ ਬਜ਼ਾਰ ਦੇ ਦੌਰੇ ਦੌਰਾਨ ਵਿਧਾਇਕ ਡਾ: ਹਰਜੋਤ ਕਮਲ ਦੇ ਨਾਲ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਕੁਮਾਰ ਪੀਨਾ,ਐਨ ਆਰ ਆਈ ਸਭਾ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਰਣੀਆ, ਰਾਈਸ ਬਰਾਨ ਐਸੋਸੀਏਸ਼ਨ ਦੇ ਪ੍ਰਧਾਨ ਨਵੀਨ ਸਿੰਗਲਾ, ਚੇਅਰਮੈਨ ਸੁਰਿੰਦਰ ਸਿੰਘ ਗੋਗੀ ਦੌਧਰੀਆ, ਚੇਅਰਮੈਨ ਰਾਕੇਸ਼ ਕਿੱਟਾ, ਚੇਅਰਮੈਨ ਸੁਰਿੰਦਰ ਬਾਵਾ, ਚੇਅਰਮੈਨ ਦੀਸ਼ਾ ਬਰਾੜ, ਸ਼ਹਿਰੀ ਪ੍ਰਧਾਨ ਜਤਿੰਦਰ ਅਰੋੜਾ,ਸਬਜ਼ੀ ਮੰਡੀ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਹਨੀ ਸੋਢੀ,  ਡਾ: ਰਾਜੇਸ਼ ਗੁਪਤਾ, ਡਿਪਟੀ ਮੇਅਰ ਅਸ਼ੋਕ ਧਮੀਜਾ, ਸਿਟੀ ਪ੍ਰਧਾਨ ਵਿਕਰਮ ਪੱਤੋ, ਕੌਂਸਲਰ ਵਿਜੇ ਖੁਰਾਣਾ,ਡਾ:ਨਵੀਨ ਸੂਦ,ਗੌਰਵ ਗਰਗ ਚੇਅਰਮੈਨ,  ਕੌਂਸਲਰ ਨਰਿੰਦਰ ਬਾਲੀ, ਦੀਪਕ ਭੱਲਾ, ਕੌਂਸਲਰ ਜਸਵਿੰਦਰ ਸਿੰਘ  ਕਾਕਾ ਲੰਢੇਕੇ, ਕੌਂਸਲਰ ਸਾਹਿਲ ਅਰੋੜਾ, ਦੀਪੂ ਸਹੋਤਾ, ਅਮਰਜੀਤ ਅੰਬੀ, ਟੀਟੂ ਐੱਮ ਸੀ, ਨਿਰਮਲ ਮੀਨੀਆ, ਜਗਦੀਪ ਜੱਗੂ , ਅਜੇ ਕੁਮਾਰ,ਅਤੇ ਦਮਨ ਆਦਿ ਨਾਲ ਸਨ।