ਸ਼ਿਲਪਕਲਾ, ਭਵਨ ਨਿਰਮਾਣ ਅਤੇ ਦਸਤਕਾਰੀ ਦੇ ਜਨਮਦਾਤਾ ਬਾਬਾ ਵਿਸ਼ਵਕਰਮਾ ਜੀ ਦੇ ਪੂਰਨਿਆਂ ’ਤੇ ਚੱਲਣ ਦੀ ਲੋੜ: ਨਵੀਨ ਸਿੰਗਲਾ
![](https://sadamoga.com/sites/default/files/styles/front_news_slider_500x300/public/2021/11/05/naveen.jpg?itok=l-r9zEWb)
ਮੋਗਾ, 5 ਨਵੰਬਰ (ਜਸ਼ਨ): :ਸ਼ਿਲਪਕਲਾ, ਭਵਨ ਨਿਰਮਾਣ ਅਤੇ ਦਸਤਕਾਰੀ ਦੇ ਜਨਮਦਾਤਾ ਬਾਬਾ ਵਿਸ਼ਵਕਰਮਾ ਜੀ ਦੇ ਪੂਰਨਿਆਂ ’ਤੇ ਚੱਲਣ ਦੀ ਲੋੜ ਹੈ ਤਾਂ ਕਿ ਦੇਸ਼ ਦੇ ਨਿਰਮਾਣ ਵਿਚ ਹਰ ਕਿਰਤੀ ਆਪਣਾ ਯੋਗਦਾਨ ਪਾ ਸਕੇ ਅਤੇ ਸਾਡਾ ਦੇਸ਼ ਦੁਨੀਆਂ ਦੇ ਉੱਤਮ ਦੇਸ਼ਾਂ ਵਿਚੋ ਸ਼ੁਮਾਰ ਹੋ ਸਕੇ। ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ‘ਨਈਂ ਉਡਾਨ ਸੋਸ਼ਲ ਐਂਡ ਵੈੱਲਫੇਅਰ ਸੁਸਾਇਟੀ ’ ਦੇ ਪ੍ਰਧਾਨ ਨਵੀਨ ਸਿੰਗਲਾਨੇ ਗਰੇਟ ਪੰਜਾਬ ਪਿੰ੍ਰਟਰਜ਼ ਦੇ ਅਹਾਤੇ ਵਿਚ ਵਰਕਰਾਂ ਨੂੰ ਸੰਬੋਧਨ ਕਰਦਅਿਾਂ ਕੀਤਾ। ਅੱਜ ਬਾਬਾ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਕਰਵਾਏ ਵਿਸ਼ੇਸ਼ ਧਾਰਮਿਕ ਸਮਾਗਮ ਦੌਰਾਨ ਨਵੀਨ ਸਿੰਗਲਾ ਨੇ ਆਖਿਆ ਕਿ ਬਾਬਾ ਵਿਸ਼ਵਕਰਮਾ ਜੀ ਵਰਗੇ ਮਹਾਨ ਮਹਾਂਪੁਰਖਾਂ ਦੇ ਇਤਿਹਾਸ ਤੋਂ ਨੌਜਵਾਨ ਪੀੜ੍ਹੀ ਨੂੰ ਵਾਕਿਫ਼ ਕਰਵਾਉਣ ਦੀ ਲੋੜ ਹੈ ਤਾਂ ਹੀ ਅਸੀਂ ਆਪਣੀ ਸੰਸਿਤੀ ਅਤੇ ਵਿਰਾਸਤ ਨੂੰ ਸੁਰੱਖਿਅਤ ਰੱਖਣ ਵਿਚ ਕਾਮਯਾਬ ਹੋ ਸਕਾਂਗੇ। ਉਹਨਾਂ ਆਖਿਆ ਕਿ ਕੰਮ ਹੀ ਪੂਜਾ ਹੈ ਅਤੇ ਸਾਨੂੰ ਆਪਣੇ ਕੰਮ ਪ੍ਰਤੀ ਇਮਾਨਦਾਰ ਅਤੇ ਦਿਆਨਤਦਾਰ ਹੋਣ ਦੀ ਲੋੜ ਹੈ । ਅੱਜ ਦੇ ਸਮਾਗਮ ਵਿਚ ‘ਨਈਂ ਉਡਾਨ ਸੋਸ਼ਲ ਐਂਡ ਵੈੱਲਫੇਅਰ ਸੁਸਾਇਟੀ ’ ਦੀੇ ਮਹਿਲਾ ਵਿੰਗ ਦੀ ਪ੍ਰਧਾਨ ਅੰਜੂ ਸਿੰਗਲਾ, ਸ਼੍ਰੀਮਤੀ ਰਿੱਤੂ, ਨੇਹਾ, ਸਪਨਾ, ਯੋਗਿਤਾ, ਗੋਪਾਲ, ਲਾਲ ਸਿੰਘ, ਨਿਰਮਲ ਸਿੰਘ,ਟਿੰਕੂ, ਨੀਰਜ, ਕੁਲਦੀਪ ਸਿੰਘ, ਸੰਦੀਪ ਸਿੰਘ, ਅਮਿੱਤ, ਪਵਨ, ਜੈ, ਵਿਸ਼ਾਲ , ਦੀਪਕ ਦਿਆਲ, ਬਿੰਦੂ ਲਾਲ , ਬਲਤੇਜ ਸਿੰਘ, ਗੁਰਮੀਤ ਸਿੰਘ, ਮਨਜੀਤ ਕੌਰ ਆਦਿ ਹਾਜ਼ਰ ਸਨ।