ਮੋਗਾ ਵਿਖੇ ਆਯੋਜਿਤ ਕੀਤਾ ਗਿਆ ਬਾਬਾ ਵਿਸ਼ਵਕਰਮਾ ਦਿਵਸ਼ ਸਮਾਗਮ

ਮੋਗਾ 5 ਸਤੰਬਰ (ਜਸ਼ਨ): ਰਾਮਗੜ੍ਹੀਆ  ਵੈਲਫੇਅਰ ਸੁਸਾਇਟੀ ਮੋਗਾ ਵਲੋ ਸ਼ਿਲਪ ਕਲਾ, ਭਵਨ ਨਿਰਮਾਣ ਅਤੇ ਦਸਤਕਾਰੀ ਦੇ ਜਨਮ ਦਾਤਾ ਬਾਬਾ ਵਿਸ਼ਵਕਰਮਾ ਜੀ ਦੇ ਪਵਿੱਤਰ  ਜਨਮ ਦਿਹਾੜੇ ਤੇ ਧਾਰਮਿਕ ਸਮਾਗਮ  ਵਿਸ਼ਵਕਰਮਾ ਭਵਨ ਵਿਖੇ ਆਯੋਜਿਤ ਕੀਤਾ ਗਿਆ । ਇਸ ਮੌਕੇ ਸ੍ਰੀ  ਗੁਰੂ  ਗਰੰਥ  ਸਾਹਿਬ  ਦੇ ਅਖੰਡ ਪਾਠ ਦੇ ਭੋਗ ਉਪਰੰਤ ਵਿਸ਼ਵਕਰਮਾ ਭਵਨ ਦੇ ਬੀਬੀਆ ਦੇ ਸੁਖਮਨੀ  ਸੇਵਾ ਸੁਸਾਇਟੀ ਜੱਥੇ, ਭਾਈ ਰਵਿੰਦਰ  ਸਿੰਘ  ਫਰੀਦਕੋਟ ਦੇ ਕੀਰਤਨੀ ਜੱਥੇ ਅਤੇ ਢਾਡੀ ਸਾਧੂ ਸਿੰਘ  ਧੰਮੂ ਦਾ ਢਾਡੀ ਜੱਥੇ ਨੇ ਗੁਰਬਾਣੀ ਕੀਰਤਨ ਅਤੇ ਵਾਰਾਂ  ਰਾਹੀਂ ਗੁਰਬਾਣੀ  ਨਾਲ ਜੋੜਿਆ  ਅਤੇ ਬਾਬਾ ਵਿਸ਼ਵਕਰਮਾ ਜੀ ਦਾ ਇਤਿਹਾਸ  ਸੰਗਤਾਂ  ਸਾਹਮਣੇ ਪੇਸ ਕੀਤਾ।  ਇਸ ਮੌਕੇ  ਵਿਧਾਇਕ ਡਾਕਟਰ  ਹਰਜੋਤ ਕਮਲ  ਨੇ ਵਿਸ਼ਵਕਰਮਾ ਜਨਮ ਦਿਵਸ਼ ਦੀ ਵਧਾਈ ਦਿੰਦਿਆਂ  ਰਾਮਗੜ੍ਹੀਆ  ਵੈਲਫੇਅਰ ਸੁਸਾਇਟੀ  ਦੀ ਮੰਗ ਅਨੁਸਾਰ  ਵਿਸ਼ਵਕਰਮਾ ਭਵਨ ਵਿਖੇ ਪੰਜਾਬ ਸਰਕਾਰ ਵਲੋਂ 5 ਲੱਖ ਰੁਪਏ ਦਾ ਸੋਲਰ ਪਲਾਂਟ ਲਗਵਾਉਣ, ਮੋਟਰ ਮੈਕੈਨੀਕਲ ਯੂਨੀਅਨ  ਦੀ ਮੰਗ ਅਨੁਸਾਰ ਟਰਾਂਸਪੋਰਟ  ਨਗਰ ਬਣਾਉਣ ਅਤੇ ਕੋਟਕਪੂਰਾ  ਚੌਕ  ਵਿਚ ਜੱਸਾ ਸਿੰਘ  ਰਾਮਗੜ੍ਹੀਆ  ਦਾ ਬੁੱਤ ਲਗਾਉਣ  ਦਾ ਅੈਲਾਨ ਕੀਤਾ। ਉਹਨਾਂ  ਮੋਗੇ ਦੇ ਉਦਯੋਗਪਤੀਆ ਵਲੋ  ਖੇਤੀਬਾੜੀ  ਮਸੀਨਰੀ ਰਾਹੀ  ਭਾਰਤ ਦੇ ਵਿਕਾਸ ਵਿਚ ਪਾਏ ਯੋਗਦਾਨ ਦੀ ਸਲਾਘਾ ਕੀਤੀ। ਸਰੋਮਣੀ ਅਕਾਲੀ ਦਲ ਦੇ ਅੈਡਵੋਕੇਟ ਬਰਜਿੰਦਰ ਸਿੰਘ  ਬਰਾੜ  ਸਾਬਕਾ ਚੇਅਰਮੈਨ  ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ  ਨੇ ਸੰਬੋਧਨ  ਕਰਦਿਆਂ  ਕਿਹਾ ਕਿ ਸਰੋਮਣੀ ਅਕਾਲੀ ਦਲ ਦੀ ਸਰਕਾਰ ਸਮੇ ਮੋਗਾ ਅਤੇ ਵਿਸ਼ਵਕਰਮਾ ਭਵਨ  ਵਿਚ ਵੱਡਮੁਲਾ ਯੋਗਦਾਨ ਪਾਇਆ ਗਿਆ । ਉਹਨਾਂ ਕਿਹਾ ਮੋਗੇ ਦੇ ਉਦਯੋਗਪਤੀਆ ਵਲੋਂ  ਖੇਤੀਬਾੜੀ ਮਸੀਨਰੀ ਰਾਹੀਂ ਭਾਰਤ ਅਤੇ ਪੰਜਾਬ  ਦੀ ਤਰੱਕੀ ਲਈ ਵੱਡਮੁੱਲਾ ਯੋਗਦਾਨ  ਪਾਇਆ ਜਿਸ ਲਈ  ਰਾਮਗੜ੍ਹੀਆ  ਭਾਈਚਾਰਾ ਵਧਾਈ  ਦਾ ਪਾਤਰ ਹੈ।ਉਹਨਾਂ  ਕਿਹਾ ਦੁਬਾਰਾ  ਮੌਕਾ ਮਿਲਿਆ  ਤਾਂ  ਮੋਗਾ ਨਿਵਾਸੀਆਂ  ਦੀਆਂ ਮੰਗਾਂ  ਵਲ ਵਧੇਰੇ ਤਰਜੀਹ  ਦਿੱਤੀ ਜਾਵੇਗੀ । ਉਹਨਾਂ  ਵਿਸਵਕਰਮਾ ਦਿਵਸ ਦੀ ਵਧਾਈ  ਦਿੱਤੀ।  ਇਸ ਮੌਕੇ ਸ ਮਹੇਸਇੰਦਰ ਸਿੰਘ  ਨਿਹਾਲਸਿੰਘਵਾਲਾ ਪ੍ਰਧਾਨ ਜਿਲ੍ਹਾ  ਕਾਗਰਸ  ਕਮੇਟੀ,ਸ ਇੰਦਰਜੀਤ  ਸਿੰਘ  ਤਲਵੰਡੀ ਭੰਗੇਰੀਅਾ ਚੇਅਰਮੈਨ  ਜਿਲਾ  ਪ੍ਰੀਸ਼ਦ,  ਸ ਗੁਰਸੇਵਕ ਸਿ੍ੰਘ ਚੀਮਾ ਸੀਨੀਅਰ ਕਾਗਰਸੀ , ਸ੍ਰੀ ਪ੍ਰੇਮ ਕੁਮਾਰ ਸਹਿਰੀ ਪ੍ਰਧਾਨ ਸਰੋਮਣੀ ਅਕਾਲੀ ਦਲ, ਅੈਡਵੋਕੇਟ ਨਵਦੀਪ ਸੰਘਾ ਹਲਕਾ ਇੰਨਚਾਰਜ ਆਮ ਆਦਮੀ ਪਾਰਟੀ, ਅੈਡਵੋਕੇਟ ਪਰਮਪਾਲ ਸਿੰਘ  ਚੇਅਰਮੈਨ , ਮਾਰਕਿਟ ਕਮੇਟੀ ਅਤੇ ਕੁਲਵੰਤ ਸਿੰਘ  ਰਾਮਗੜ੍ਹੀਆ ਨੇ ਵੀ ਸੰਬੋਧਨ  ਕੀਤਾ। ਸ ਰਾਜਾ ਸਿੰਘ ਭਾਰਤ ਵਾਲਿਆਂ  ਨੇ ਸੰਗਤਾਂ ਦਾ ਧੰਨਵਾਦ  ਕੀਤਾ ਅਤੇ ਚਰਨਜੀਤ ਸਿੰਘ  ਝੰਡੇਆਣਾ ਨੇ ਮੰਚ ਸੰਚਾਲਣ ਕੀਤਾ।  ਇਸ ਮੌਕੇ  ਸ ਪ੍ਰਿਤਪਾਲ ਸਿੰਘ ਉਕਾਰਵਾਲੇ ਪ੍ਰਧਾਨ ਰਾਮਗੜ੍ਹੀਆ  ਵੈਲਫੇਅਰ ਸੁਸਾਇਟੀ , ਸ ਸੋਹਣ ਸਿੰਘ  ਸੱਗੂ ਸਰਪ੍ਰਸਤ, ਸ ਚੰਮਕੌਰ ਸਿੰਘ  ਝੰਡੇਆਣਾ, ਮਾਸਟਰ ਇੰਦਰਜੀਤ  ਸਿੰਘ  (ਸਾਰੇ ਸਾਬਕਾ ਪ੍ਰਧਾਨ), ਸ੍ਰੀਮਤੀ  ਗਿਆਨਦੀਪ ਕੌਰ ਗਰੀਨ, ਸ ਮੁਖਤਿਆਰ ਸਿੰਘ  ਪਤੰਗਾ, ਸ ਗੁਰਪ੍ਰੀਮ ਸਿੰਘ  ਚੀਮਾ ਉਪ ਪ੍ਰਧਾਨ ਪੰਜਾਬ ਲੋਕਲਿੱਤ ਪਾਰਟੀ, ਨਰਿੰਦਰ  ਸਿੰਘ  ਸਹਾਰਨ ਆਦਿ ਨੇ  ਮੋਗਾ ਮੋਟਰ ਮਕੈਨੀਕਲ ਯੂਨੀਅਨ  ਵਲੋ ਲੰਗਰ ਦੀ ਸੇਵਾ, ਖਾਲਸਾ ਸੇਵਾ ਸੁਸਾਇਟੀ  ਵਲੋ ਜੋੜਿਆ ਦੀ ਸੇਵਾ, ਭਾਈ ਘਨੱਈਆ  ਜੀ  ਜਲ  ਸੇਵਾ ਜੱਥਾ ਵਲੋਂ  ਜਲ ਸੇਵਾ, ਆਜ਼ਾਦ  ਵੈਲਫੇਅਰ ਕਲੱਬ ਵਲੋਂ  ਲੰਗਰ  ਵਰਤਾਉਣ ਦੀ ਸੇਵਾ ਅਤੇ ਵਿਸ਼ਵਕਰਮਾ ਆਟੋ ਯੂਨੀਅਨ , ਮਕਾਨ ਉਸਾਰੀ  ਵਰਕਰ ਯੂਨੀਅਨ , ਲੱਕੜ ਮੰਡੀ  ਆਰਾ ਯੂਨੀਅਨ  ਅਤੇ ਬਾਬਾ ਦੀਪ ਸਿੰਘ  ਸੇਵਾ ਸੁਸਾਇਟੀ ਵਲੋਂ  ਵਿਸ਼ੇਸ ਯੋਗਦਾਨ  ਬਦਲੇ ਸਨਮਾਨਤ  ਕੀਤਾ  ਗਿਆ। ਇਸ  ਮੌਕੇ ਸੁਸਾਇਟੀ  ਵਲੋਂ  ਡਾਕਟਰ  ਹਰਜੋਤ ਕਮਲ, ਬਰਜਿੰਦਰ ਸਿੰਘ  ਬਰਾੜ, ਨਵਦੀਪ ਸੰਘਾ, ਸ੍ਰੀਮਤੀ  ਨਿਤਿਕਾ ਭੱਲਾ ਮੇਅਰ ਨਗਰ ਨਿਗਮ,  ਪਰਮਪਾਲ ਸਿੰਘ ਨੂੰ  ਵੀ ਸਨਮਾਨਿਤ  ਕੀਤਾ ਗਿਆ। ਮੋਗਾ ਦੇ ਉਘੇ ਆਰਟਿਸਟ  ਸਤਿਨਾਮ  ਸਿੰਘ  ਨੂੰ ਵੱਖ ਵੱਖ ਕਲਾ ਕਿਰਤੀਆਂ ਬਣਾ ਕੇ ਨਾਮਣਾ ਖੱਟਣ ਤੇ " ਕੁਲਦੀਪ ਸਿੰਘ  ਗਰੀਨ ਯਾਦਗਾਰੀ  ਅਵਾਰਡ " ਨਾਲ ਸਨਮਾਨਿਤ ਕਰਨ ਦੇ ਨਾਲ ਨਾਲ ਗੁਰਦਵਾਰਾ  ਵਿਸ਼ਵਕਰਮਾ ਦੇ ਭਾਈ ਚੰਮਕੌਰ ਸਿੰਘ ਗਾਹਲਾ ਅਤੇ ਸੇਵਾਦਾਰ ਹਾਕਮ ਸਿੰਘ  ਖੋਸਾ ਨੂੰ  ਵਧੀਆ  ਸੇਵਾਵਾਂ  ਬਦਲੇ ਸਨਮਾਨਿਆ ਗਿਆ ।ਇਸ ਮੌਕੇ ਪ੍ਰੋਗਰਾਮ ਨੂੰ  ਸਫ਼ਲ ਬਣਾਉਣ  ਲਈ  ਸ ਮਹਿੰਦਰ ਸਿੰਘ  ਮਿੰਦੀ, ਸ ਭਾਈ ਭਗਤ ਪੂਰਨ ਸਿੰਘ,  ਸ ਗੁਰਨਾਮ ਸਿੰਘ  ਲੱਵਲੀ, ਸ ਮਹਿੰਦਰ  ਸਿੰਘ  ਕਲਸੀ, ਸ ਗੁਰਦੀਪ ਸਿੰਘ  ਕਾਉਕੇ, ਸ ਗੁਰਬਖਸ ਸਿੰਘ  ਟੀਟੂ,  ਸ ਸੇਵਕ ਸਿੰਘ, ਸੁਭਾਸ ਗਰੋਵਰ, ਸ ਰਛਪਾਲ ਸਿੰਘ ਖਾਲਸਾ, ਸ ਰਣਜੀਤ  ਸਿੰਘ  ਭਾਊ, ਹਰਜਿੰਦਰ  ਸਿੰਘ  ਸੰਨੀ, ਸ ਪਰਮਜੀਤ  ਸਿੰਘ  ਬਿਟੂ, ਸ ਹਰਜਿੰਦਰ  ਸਿੰਘ  ਰੋਡੇ , ਸ ਸੁਰਿੰਦਰ  ਸਿੰਘ ਸਿੰਦਾ ਆਦਿ ਵਿਸ਼ੇਸ਼ ਤੌਰ ਤੇ ਸਾਮਲ ਹੋਏ।