ਪ੍ਰਜਾਪਤ ਸਮਾਜ ਨੇ ਸਮੂਹਿਕ ਤੌਰ ਤੇ ਕੀਤੀ ਦੀਪਮਾਲਾ:ਅਜੀਤ ਵਰਮਾ ਐਡਵੋਕੇਟ

ਮੋਗਾ, 5 ਨਵੰਬਰ (ਜਸ਼ਨ): ਦੀਵਾਲੀ ਅਤੇ ਬੰਦੀ ਛੋਡ ਦਿਵਸ  ਦਾ ਪਾਵਨ  ਤਿਉਹਾਰ  ਪ੍ਰਜਾਪਤ ਨੌਜਵਾਨ ਸਭਾ ਮੋਗਾ ਵਲੋਂ ਬੜੀ ਹੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ  ਨਾਲ ਮਨਾਇਆ ਗਿਆ l  ਇਸ ਮੌਕੇ ਪ੍ਰਜਾਪਤ ਸਮਾਜ ਦੇ ਚੇਅਰਮੈਨ ਅਜੀਤ ਵਰਮਾ ਐਡਵੋਕੇਟ ਨੇ ਦੱਸਿਆ ਕਿ ਹਰ ਸਾਲ ਦੀ ਪਰੰਪਰਾ ਅਨੁਸਾਰ ਇਸ ਵਾਰ ਵੀ ਪ੍ਰਜਾਪਤ ਸਮਾਜ ਵਲੋਂ ਪ੍ਰਜਾਪਤ ਧਰਮਸ਼ਾਲਾ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ l ਸੀਨੀਅਰ ਮੈਂਬਰ ਜੈ ਚੰਦ ਬੇਵਾਲ, ਹੰਸਰਾਜ, ਵਿਜੈ ਕੁਮਾਰ ਅਤੇ ਬਾਬੂ ਰਾਮ ਵਲੋ ਪਹਿਲਾਂ ਲਕਸ਼ਮੀ ਪੂਜਨ ਕੀਤਾ ਗਿਆ ਅਤੇ ਉਸ ਤੋਂ ਬਾਅਦ ਸਮੂਹ ਮੈਂਬਰ ਸਾਹਿਬਾਨ ਵਲੋਂ ਧਰਮਸ਼ਾਲਾ ਵਿਚ ਮਿੱਟੀ ਦੇ ਦੀਵੇ ਨਾਲ ਦੀਪ ਮਾਲਾ ਕੀਤੀ ਗਈ l ਦੀਵਾਲੀ ਦੇ ਸ਼ੁੱਭ ਦਿਹਾੜੇ ਮੌਕੇ ਚੇਅਰਮੈਨ ਐਡਵੋਕੇਟ ਵਰਮਾ ਨੇ ਸਮੂਹ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ l ਐਡਵੋਕੇਟ ਵਰਮਾ ਨੇ ਕਿਹਾ ਕਿ ਦੀਵਾਲੀ ਮੌਕੇ ਕੇਂਦਰ ਸਰਕਾਰ ਵਲੋਂ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿਚ ਜੋ ਕਟੌਤੀ ਕੀਤੀ ਗਈ ਉਸ ਨਾਲ ਆਮ ਜਨਤਾ ਨੂੰ ਕੁਝ ਰਾਹਤ ਮਿਲੇਗੀ ਪਰ ਇਹ ਰਾਹਤ ਕੇਂਦਰ ਸਰਕਾਰ ਵਲੋਂ ਬਹੁਤ ਪਹਿਲਾਂ ਦੇਣੀ ਚਾਹੀਦੀ ਸੀ ਅਤੇ ਉਨਾਂ ਨੇ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਨ੍ਹਾਂ ਵਲੋਂ ਵੀ ਡੀਜਲ ਅਤੇ ਪੈਟਰੋਲ ਦੇ ਵੈਟ ਅਤੇ ਟੈਕਸ ਘੱਟ ਕੀਤੇ ਜਾਣ ਤਾਂ ਜੋ ਕੀਮਤਾਂ ਹੋਰ ਘੱਟ ਸਕਣ l ਇਸ ਮੌਕੇ ਪ੍ਰਧਾਨ ਮੋਹਿੰਦਰ ਪਾਲ, ਚਮਨ ਲਾਲ, ਸੱਤਪਾਲ, ਪਵਨ ਕੁਮਾਰ, ਰਾਜੇਸ਼ ਕੁਮਾਰ ਆਦਿ ਹਾਜ਼ਰ ਸਨ l