ਦੀਵਾਲੀ ਦੇ ਸ਼ੁੱਭ ਦਿਹਾੜੇ ’ਤੇ ਕੌਂਸਲਰ ਮਨਜੀਤ ਸਿੰਘ ਮਾਨ ਨੇ ਮੋਗਾ ਵਾਸੀਆਂ ਨੂੰ ਦਿੱਤੀਆਂ ਮੁਬਾਰਕਾਂ
ਮੋਗਾ, 4 ਨਵੰਬਰ (ਜਸ਼ਨ): ਕੌਂਸਲਰ ਮਨਜੀਤ ਸਿੰਘ ਮਾਨ ਨੇ ਸਮੂਹ ਪੰਜਾਬੀਆਂ ਨੂੰ ਦੀਵਾਲੀ ,ਬੰਦੀ ਛੋੜ ਦਿਵਸ ਅਤੇ ਵਿਸ਼ਵਕਰਮਾ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਦੀਵਾਲੀ ਸਿਰਫ ਭਾਰਤ ਵਿਚ ਹੀ ਨਹੀਂ ਸਗੋਂ ਇਹ ਦੁਨੀਆਂ ਦੇ ਹੋਰ ਦੇਸ਼ਾਂ ਵਿਚ ਵੀ ਪੂਰੇ ਉਤਸ਼ਾਹ ਨਾਲ ਮਨਾਈ ਜਾਂਦੀ ਹੈ ਅਤੇ ਹਰ ਭਾਰਤੀ ਦੇ ਮਨ ਮਸਤਿਕ ਵਿਚ ਦੀਵਾਲੀ ਖੁਸ਼ੀਆਂ ਦੇ ਪ੍ਰਤੀਕ ਵਜੋਂ ਸਮੋਈ ਰਹਿੰਦੀ ਹੈ । ਉਹਨਾਂ ਆਖਿਆ ਕਿ ਚਾਨਣ ਬਿਖੇਰਨ ਵਾਲਾ ਇਹ ਤਿਓਹਾਰ ਹਰ ਮਨ ਵਿਚ ਨਵੀਂਆਂ ਆਸਾਂ ਜਗਾਉਂਦਾ ਹੈ । ਮਨਜੀਤ ਸਿੰਘ ਮਾਨ ਨੇ ਆਖਿਆ ਕਿ ਇਸ ਵਾਰ ਦੀ ਦੀਵਾਲੀ ਪੰਜਾਬੀਆਂ ਲਈ ਖਾਸ ਹੈ ਕਿਉਂਕਿ ਇਸ ਵਾਰ ਸੂਬੇ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਹਰ ਵਰਗ ਲਈ ਕੁਝ ਨਾ ਕੁਝ ਦੀਵਾਲੀ ਤੋਹਫ਼ਾ ਨਜ਼ਰਾਨੇ ਵਜੋਂ ਦਿੱਤਾ ਹੈ । ਮਾਨ ਨੇ ਆਖਿਆ ਕਿ ਕਿਰਤੀਆਂ ਨੂੰ 3100 ਰੁਪਏ ਦੀ ਰਾਸ਼ੀ ਖਾਤਿਆਂ ਵਿਚ ਪੈਣ ਨਾਲ ਕਿਰਤੀ ਵੀ ਇਸ ਵਾਰ ਦੀਵਾਲੀ ਧੂਮਧਾਮ ਨਾਲ ਮਨਾਉਣਗੇ। ਮੁੱਖ ਮੰਤਰੀ ਵੱਲੋਂ ਲੋਕਾਂ ਦੀ ਭਲਾਈ ਲਈ ਲਏ ਫੈਸਲਿਆਂ ਦੀ ਬਦੌਲਤ ਅੱਜ ਦੀਵਾਲੀ ਮੌਕੇ ਪੰਜਾਬੀਆਂ ਦੀਆਂ ਖੁਸ਼ੀਆਂ ਦੂਣ ਸਵਾਈਆਂ ਹੋਈਆਂ ਹਨ ਜੋ ਲੋਕਾਂ ਦੇ ਚਿਹਰਿਆਂ ਤੋਂ ਸਾਫ਼ ਪ੍ਰਗਟ ਹੋ ਰਹੀਆਂ ਹਨ ।