ਉਸਾਰੀ ਕਿਰਤੀਆਂ ਨੂੰ 3100 ਰੁਪਏ ਦੀ ਵਿੱਤੀ ਸਹਾਇਤਾ ਦਾ ਦੀਵਾਲੀ ਤੋਹਫ਼ਾ ਦੇਣ ’ਤੇ ਮੋਗਾ ਦੇ ਕਾਂਗਰਸੀ ਆਗੂਆਂ ਨੇ ਮੁੱਖ ਮੰਤਰੀ ਦਾ ਕੀਤਾ ਧੰਨਵਾਦ
ਮੋਗਾ, 4 ਨਵੰਬਰ (ਜਸ਼ਨ): ‘ਕੋਵਿਡ-19 ਦੀ ਮਹਾਂਮਾਰੀ ਦੇ ਮੱਦੇਨਜ਼ਰ ਉਸਾਰੀ ਕਿਰਤੀਆਂ ਦੀ ਰੋਜ਼ੀ-ਰੋਟੀ ਨੂੰ ਪਹੁੰਚੇ ਨੁਕਸਾਨ ਨਾਲ ਪੈਦਾ ਹੋਈਆਂ ਦੁਸ਼ਵਾਰੀਆਂ ਘਟਾਉਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਪੰਜਾਬ ਸਰਕਾਰ ਨੇ ਨਿਰਮਾਣ ਤੇ ਹੋਰ ਉਸਾਰੀ ਕਿਰਤੀ (ਬੀ.ਓ.ਸੀ.ਵੀ.) ਭਲਾਈ ਬੋਰਡ ਨਾਲ ਰਜਿਸਟਰਡ ਸਾਰੇ ਉਸਾਰੀ ਕਿਰਤੀਆਂ ਲਈ ਵਿੱਤੀ ਸਹਾਇਤਾ ਦਾ ਐਲਾਨ ਕਰਦੇ ਹੋਏ ਹਰ ਉਸਾਰੀ ਕਿਰਤੀ ਨੂੰ 3100 ਰੁਪਏ ਦੀ ਵਿੱਤੀ ਸਹਾਇਤਾ ਉਹਨਾਂ ਦੇ ਖਾਤੇ ਵਿਚ ਪਾ ਕੇ ਦੀਵਾਲੀ ਦਾ ਤੋਹਫ਼ਾ ਦਿੱਤਾ ਹੈ । ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਦੀ ਅਗਵਾਈ ਵਿਚ ਕਾਰਜਸ਼ੀਲ ‘ਟੀਮ ਹਰਜੋਤ’ ਦੇ ਮੈਂਬਰਾਂ ਨੇ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਕੀਤਾ। ਮੋਗਾ ਵਿਖੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਦੇ ਦਫਤਰ ਵਿਖੇ ਗੱਲਬਾਤ ਕਰਦਿਆਂ ਮੇਅਰ ਨੀਤਿਕਾ ਭੱਲਾ, ਸੀਨੀਅਰ ਕਾਂਗਰਸੀ ਆਗੂ ਦਵਿੰਦਰ ਸਿੰਘ ਰਣੀਆ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਪੀਨਾ, ਵਿਧਾਇਕ ਡਾ: ਹਰਜੋਤ ਕਮਲ ਦੇ ਭਰਾ ਸੀਰਾ ਚਕਰ, ਰਾਈਸ ਬਰਾਨ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਨਵੀਨ ਸਿੰਗਲਾ, ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਰਿੰਦਰ ਬਾਵਾ,ਚੇਅਰਮੈਨ ਸੁਰਿੰਦਰ ਸਿੰਘ ਗੋਗੀ ਦੌਧਰੀਆ, ਕਾਂਗਰਸ ਦੇ ਸੋਸ਼ਲ ਮੀਡੀਆ ਸੈੱਲ ਦੇ ਚੇਅਰਮੈਨ ਦੀਸ਼ਾ ਬਰਾੜ, ਦੀਪਕ ਭੱਲਾ, ਕੌਂਸਲਰ ਜਸਵਿੰਦਰ ਸਿੰਘ ਕਾਕਾ ਲੰਢੇਕੇ, ਕੌਂਸਲਰ ਪਾਇਲ ਗਰਗ, ਕੌਂਸਲਰ ਲਖਵੀਰ ਸਿੰਘ ਲੱਖਾ ਦੁੱਨੇਕੇ, ਕੌਂਸਲਰ ਜਸਵਿੰਦਰ ਸਿੰਘ ਛਿੰਦਾ ਬਰਾੜ, ਆੜ੍ਹਤੀਆ ਐਸੋਸੀਏਸ਼ਨ ਸਬਜ਼ੀ ਮੰਡੀ ਦੇ ਪ੍ਰਧਾਨ ਸਰਵਜੀਤ ਸਿੰਘ ਹਨੀ ਸੋਢੀ, ਸੁਖਚੈਨ ਸਿੰਘ ਚੈਨਾ ਲੰਢੇਕੇ,ਕੌਂਸਲਰ ਅਰਵਿੰਦਰ ਸਿੰਘ ਹੈਪੀ ਕਾਹਨਪੁਰੀਆ, ਜੱਗਾ ਪੰਡਿਤ, ਕੁਲਦੀਪ ਸਿੰਘ ਬੱਸੀਆਂ, ਕੌਂਸਲਰ ਪ੍ਰਵੀਨ ਮੱਕੜ, ਕੌਂਸਲਰ ਵਿਜੇ ਖੁਰਾਣਾ, ਬਾਲਮੀਕ ਸਭਾ ਦੇ ਚੇਅਰਮੈਨ ਅਤੇ ਭਾਵਾਧਸ ਦੇ ਮਾਲਵਾ ਜ਼ੋਨ ਦੇ ਪ੍ਰਧਾਨ ਨਰੇਸ਼ ਡੁਲਗਚ, ਕੌਂਸਲਰ ਸਾਹਿਲ ਅਰੋੜਾ, ਕੌਂਸਲਰ ਨਰਿੰਦਰ ਬਾਲੀ, ਕੌਂਸਲਰ ਕੁਸਮ ਬਾਲੀ, ਕੌਂਸਲਰ ਗੌਰਵ ਗਰਗ ਚੇਅਰਮੈਨ ਸੋਸ਼ਲ ਮੀਡੀਆ ਸੈੱਲ ਮੋਗਾ ਸ਼ਹਿਰੀ, ਸੀਨੀਅਰ ਕਾਂਗਰਸੀ ਆਗੂ ਜੁਗਰਾਜ ਸਿੰਘ ਜੱਗਾ ਰੌਲੀ, ਸੀਨੀਅਰ ਕਾਂਗਰਸੀ ਆਗੂ ਨਿਰਮਲ ਸਿੰਘ ਮੀਨੀਆ, ਡਾ: ਨਵੀਨ ਸੂਦ, ਕੌਂਸਲਰ ਡਾ: ਰੀਮਾ ਸੂਦ, ਕੌਂਸਲਰ ਕਸ਼ਮੀਰ ਸਿੰਘ ਲਾਲਾ, ਗੁਰਸੇਵਕ ਸਿੰਘ ਸਮਰਾਟ, ਵਾਰਡ ਇੰਚਾਰਜ ਅਜੇ ਕੁਮਾਰ ਆਦਿ ਨੇ ਆਖਿਆ ਕਿ ਜਿਸ ਤਰਾਂ ਸੂਬੇ ਦੇ ਨਿਰੰਤਰ ਵਿਕਾਸ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਮੁੱਚੀ ਕੈਬਨਿਟ ਯਤਨਸ਼ੀਲ ਹੈ ਉਸੇ ਤਰਾਂ ਮੋਗਾ ਦੇ ਵਿਕਾਸ ਲਈ ਵਿਧਾਇਕ ਡਾ: ਹਰਜੋਤ ਕਮਲ ਦਿਨ ਰਾਤ ਮਿਹਨਤ ਕਰਕੇ ਮੋਗੇ ਦੀ ਨਕਸ਼ ਨੁਹਾਰ ਬਦਲਣ ਵਿਚ ਸਫ਼ਲ ਹੋ ਰਹੇ ਹਨ।