ਘਰ ਘਰ ਨੌਕਰੀ ਦੇ ਵਾਅਦੇ ਨਾਲ ਸੱਤਾ ਚ' ਆਈ ਕਾਂਗਰਸ, ਪੰਜਾਬ ਦੇ ਸਾਰੇ ਬੇਰੋਜਗਾਰ ਨੌਜਵਾਨਾਂ ਨੂੰ ਦੇਵੇ ਨੌਕਰੀਆਂ :- ਹਰਮਨ/ ਸੰਘਾ/ਅਮ੍ਰਿਤਪਾਲ / ਲਾਡੀ ਢੋਸ
ਮੋਗਾ, 2 ਨਵੰਬਰ (ਜਸ਼ਨ): ਆਮ ਆਦਮੀ ਪਾਰਟੀ ਜਿਲ੍ਹਾ ਮੋਗਾ ਵੱਲੋਂ ਜਿਲ੍ਹਾ ਪ੍ਰਧਾਨ ਹਰਮਨਜੀਤ ਸਿੰਘ ਦਿਦਾਰੇਵਾਲਾ ਦੀ ਅਗਵਾਈ ਵਿੱਚ ਮੋਗਾ ਵਿੱਖੇ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰਦੇ ਹੋਏ ਉਹਨਾਂ ਦਸਿਆ ਕਿ ਕਾਂਗਰਸ ਨੇ ਆਵਦੇ ਕਾਰਜਕਾਲ ਵਿੱਚ ਕੀਤੇ ਵਾਅਦੇ ਘਰ ਘਰ ਨੌਕਰੀ ਜਾਂ 2500 ਰੂ ਬੇਰੋਜਗਾਰੀ ਭਤਾ ਵਰਗੇ ਵਾਦੇ ਪੂਰੇ ਨਹੀਂ ਕੀਤੇ ਗਏ। ਉਹਨਾਂ ਕਿਹਾ ਕਿ ਬਾਹਰੀ ਰਾਜਾਂ ਦੇ ਉਮੀਦਵਾਰਾਂ ਨੂੰ ਰੋਕਣ ਲਈ ਪੰਜਾਬ ਦੇ ਸਾਰੇ ਵਰਗਾਂ ਦੇ ਉਮੀਦਵਾਰਾਂ ਨੂੰ ਪੰਜਾਬ ਡੋਮੀਸਾਇਲ ਦੇ ਵਾਧੂ ਨੰਬਰ (ਐਕਸਟਰਾ ਮਾਰਕਸ) ਨਿਰਧਾਰਿਤ ਕੀਤੇ ਜਾਣ ਅਤੇ ਹਰਿਆਣਾ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਛੱਤੀਸਗੜ, ਮਹਾਰਾਸ਼ਟਰ ਆਦਿ ਰਾਜਾਂ ਦੀ ਤਰਜ `ਤੇ ਪ੍ਰਾਈਵੇਟ ਨੌਕਰੀਆਂ ਲਈ ਪੰਜਾਬ ਦੇ ਬੇਰੁਜਗਾਰਾਂ ਲਈ 80 ਫੀਸਦੀ ਕੋਟਾ ਨਿਰਧਾਰਿਤ ਕੀਤਾ ਜਾਵੇ।
ਨਵਦੀਪ ਸੰਘਾ ਹਲਕਾ ਇੰਚਾਰਜ ਮੋਗਾ ਨੇ ਕਿਹਾ ਕਿ ਕਾਂਗਰਸ ਵੱਲੋਂ ਆਰਜੀਤੋਰ ਤੇ ਦਿੱਤੀ ਸਹੂਲਤਾਂ ਨਾਲ ਲੋਕਾਂ ਦੀਆਂ ਅੱਖਾਂ ਸਾਫ ਕੀਤੀਆਂ, 5 ਸਾਲ ਪਹਿਲਾਂ ਕੀਤੇ ਵਾਅਦੇ ਨਹੀਂ ਭੁੱਲ ਸਕਦੇ ਅਤੇ ਕਾਂਗਰਸ ਸਰਕਾਰ ਨੂੰ ਬਕਸ਼ਨਗੇ ਨਹੀਂ। ਉਹਨਾਂ ਨੇ ਕਾਂਗਰਸ ਨੂੰ ਬੇਰੋਜਗਾਰੀ ਦੇ ਮੁੱਦੇ ਘੇਰਦਿਆ ਕਿਹਾ ਕਿ ਸਰਕਾਰੀ ਭਰਤੀਆਂ ਲਈ ਮੁਕਾਬਲਾ ਪ੍ਰੀਖਿਆਂ (ਕੰਪੀਟੇਟਿਵ ਐਗਜਾਮ) ਦੀ ਫਾਇਨਲ ਮੈਰਿਟ ਸੂਚੀ ਵਿੱਚ ਵੇਟਿੰਗ ਸੂਚੀ ਲਾਜ਼ਮੀ ਬਣਾਈ ਜਾਵੇ। ਸਰਕਾਰੀ ਭਰਤੀਆਂ ਲਈ ਕਿਰਾਏ `ਤੇ ਲਈ ਹੋਈ ਪ੍ਰਾਈਵੇਟ ਕੰਪਨੀ ਟਾਟਾ ਕੰਸਲਟੈਂਸੀ ਸਰਵਸਿਸ (ਟੀ.ਸੀ.ਐਸ) ਨਾਲ ਸਮਝੌਤਾ ਤੁਰੰਤ ਰੱਦ ਕੀਤਾ ਜਾਵੇ। ਕਿਉਂਕਿ ਇਸ ਕੰਪਨੀ `ਤੇ ਭਰਤੀ ਪ੍ਰੀਕਿਰਆ ਵਿੱਚ ਗੜਬੜੀਆਂ, ਘਪਲੇਬਾਜੀ ਕਰਨ ਦੇ ਕਈ ਮਾਮਲੇ ਚਲ ਰਹੇ ਹਨ। ਦੂਸਰਾ ਜਦ ਪੰਜਾਬ ਸਰਕਾਰ ਕੋਲ ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀ.ਪੀ.ਐਸ.ਸੀ) ਅਤੇ ਪੰਜਾਬ ਸਟੇਟ ਸੁਬਾਰਡੀਨੇਟ ਸਰਵਿਸਸਜ਼ (ਪੀ.ਐਸ.ਐਸ.ਐਸ) ਬੋਰਡ ਵਰਗੇ ਆਪਣੇ ਜਿੰਮੇਵਾਰ ਅਦਾਰੇ ਹਨ ਤਾਂ ਟੀ.ਸੀ.ਐਸ ਕੰਪਨੀ ਦਾ ਕੀ ਕੰਮ। ਇਸੇ ਤਰ੍ਹਾਂ ਪੁਲਿਸ ਭਰਤੀਆਂ ਦਾ ਟਰਾਇਲ ਵੀ ਟੀ.ਸੀ.ਐਸ. ਵਰਗੀਆਂ ਨਿੱਜੀ ਕੰਪਨੀਆਂ ਦੀ ਥਾਂ ਪੰਜਾਬ ਪੁਲਸ ਦੇ ਨੋਡਲ ਅਧਿਕਾਰੀਆਂ ਵੱਲੋਂ ਲਿਆ ਜਾਵੇ।
ਅੰਮ੍ਰਿਤਪਾਲ ਸਿੱਧੂ ਹਲਕਾ ਇੰਚਾਰਜ ਬਾਘਾਪੁਰਾਣਾ ਨੇ ਕਿਹਾ ਕਿ ਕਾਂਗਰਸ ਪੰਜਾਬ ਚ' ਨੌਜਵਾਨਾਂ ਨੂੰ ਨੌਕਰੀਆਂ ਦੇਣ ਚ' ਅਸਫਲ ਰਹੀ ਆ। ਉਹਨਾਂ ਕਿਹਾ ਕਿ ਅਗਾਮੀ ਸਾਰੀਆਂ ਭਰਤੀ ਪ੍ਰੀਖਿਆਵਾਂ ਆਫਲਾਇਨ ਅਤੇ ਇੱਕੋ ਦਿਨ ਲਈਆਂ ਜਾਣ, ਕਿਉਂਕਿ ਆਨਲਾਇਨ ਅਤੇ ਕਈ-ਕਈ ਸਿਫਟਾਂ ਵਿੱਚ ਹੋਈਆਂ ਪ੍ਰੀਖਿਆਂ ਵਿੱਚ ਘਪਲੇਬਾਜੀ ਸਾਹਮਣੇ ਆ ਰਹੀ ਹੈ ਵਾਰ-ਵਾਰ ਮੁਲਤਵੀ ਕੀਤੀਆਂ ਜਾ ਰਹੀਆਂ ਪੁਲਸ ਭਰਤੀ ਪ੍ਰੀਖਿਆਵਾਂ ਦੇ ਉਮੀਦਵਾਰਾਂ ਨੂੰ ਉਮਰ ਦੀ ਸੀਮਾ ਵਿੱਚ ਛੋਟ ਦਿੱਤੀ ਜਾਵੇ, ਪੰਜਾਬ ਦੇ ਨੌਜਵਾਨ ਨੌਕਰੀਆਂ ਦੀ ਉਡੀਕ ਚ ਓਵਰਏਜ਼ ਹੋ ਗਏ ਹਨ। ਕਿਉਂਕਿ ਲੰਬੇ ਸਮੇਂ ਤੋਂ ਭਰਤੀਆਂ ਨਹੀਂ ਹੋਈਆਂ ਜਿਸ ਕਾਰਨ ਲੱਖਾਂ ਨੋਜੁਆਨ ਓਵਰਏਜ਼ ਹੋ ਗਏ, ਇਸ ਲਈ ਉਮਰ ਦੀ ਉਪਰਲੀ ਸੀਮਾ ਦੀ ਸ਼ਰਤ ਹਟਾਈ ਜਾਵੇ।
ਦਵਿੰਦਰਜੀਤ ਸਿੰਘ ਢੋਸ ਹਲਕਾ ਇੰਚਾਰਜ ਧਰਮਕੋਟ ਨੇ ਕਿਹਾ ਕਿ ਕਿਸੇ ਵੀ ਭਰਤੀ ਪ੍ਰੀਖਿਆ ਤੋਂ ਪਹਿਲਾਂ ਪੇਪਰ ਦੀ ਸੈਟਿੰਗ ਮੌਕੇ ਗਲਤੀਆਂ ਦੀ ਗੁੰਜਾਇਸ ਜੀਰੋ ਕੀਤੀ ਜਾਵੇ ਤਾਂ ਕਿ ਪੇਪਰ ਦੀ ਹਾਲਤ ਸੈਟਿੰਗ ਕਾਰਨ ਸਾਰੀ ਦੀ ਸਾਰੀ ਭਰਤੀ ਪ੍ਰੀਕਿਰਆ ਅਦਾਲਤੀ ਉਲਝਣਾਂ ਵਿੱਚ ਨਾ ਘਿਰੇ। ਅਤੇ ਸੇਵਾ ਮੁਕਤੀ ਨਾਲ ਖਾਲੀ ਹੁੰਦੀਆਂ ਅਸਾਮੀਆਂ `ਤੇ ਸੇਵਾ ਮੁਕਤ ਅਧਿਕਾਰੀਆਂ/ਕਮਰਚਾਰੀਆਂ ਦੇ ਸੇਵਾਕਾਲ ਵਿੱਚ ਵਾਧਾ ਸਖ਼ਤੀ ਨਾਲ ਰੋਕਿਆ ਜਾਵੇ।
MLA ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਭਰਤੀ ਪ੍ਰੀਖਿਆ ਲਈ ਬੇਰੁਜ਼ਗਾਰਾਂ ਦੀ ਮੁਕੰਮਲ ਫੀਸ ਮੁਆਫ ਹੋਵੇ। ਬੇਰੁਜਗਾਰਾਂ ਕੋਲੋਂ ਨੌਕਰੀ ਦੇ ਨਾਂ ਤੇ ਕਰੋੜਾਂ ਰੁਪਏ ਇੱਕਠਾ ਕਰਨਾ ਅਨੈਤਿਕ ਹੈ। ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਕਈ-ਕਈ ਸਾਲਾਂ ਬਤੌਰ ਗੈਸਟ ਫੈਕਿਲਟੀ ਪੜ੍ਹਾ ਰਹੇ ਟੀਚਰਾਂ ਨੂੰ ਬਿਨ੍ਹਾਂ ਸ਼ਰਤ ਪਹਿਲ ਦੇ ਅਧਾਰ `ਤੇ ਪੱਕਾ ਕੀਤਾ ਜਾਵੇ। 40-50 ਸਾਲ ਦੀ ਉਮਰ ਦੇ ਇਸ ਪੜਾਅ ਵਿੱਚ ਆ ਕੇ ਉਹਨ੍ਹਾਂ ਦੀ ਨੌਕਰੀ `ਤੇ ਤਲਵਾਰ ਲਟਕਾਉਣਾ ਬੇਇੰਸਾਫ਼ੀ ਹੋਵੇੇਗੀ। ਕਾਂਗਰਸ ਆਪਣੇ ਵਾਅਦੇ ਮੁਤਾਬਕ ਸੂਬੇ ਦੇ ਸਾਰੇ ਬੇਰੁਜਗਾਰਾਂ ਨੂੰ ਪ੍ਰਤੀ ਮਹੀਨਾ 2500 ਰੁਪਏ ਬੇਰੁਜਗਾਰੀ ਭੱਤਾ ਪਿਛਲੇ ਬਕਾਏ ਸਮੇਤ ਜਾਰੀ ਕਰੇ।
ਇਸ ਸਮੇਂ ਆਮ ਆਦਮੀ ਪਾਰਟੀ ਦੇ ਅਮਨ ਰਖਰਾ, ਤੇਜਿੰਦਰ ਬਰਾੜ, ਦੀਪਕ ਸਮਾਲਸਰ, ਨਸੀਬ ਬਾਵਾ, ਵਿਕਰਮਜੀਤ ਘਾਤੀ, ਬਲਜੀਤ ਸਿੰਘ ਚਾਨੀ, ਸੁਖਦੀਪ ਧਾਮੀ, ਮਨਪ੍ਰੀਤ ਰਿੰਕੂ, ਸਨੀ ਦਿਦਾਰੇਵਾਲਾ, ਸੁਰਜੀਤ ਲੁਹਾਰਾ, ਤੇਜਿੰਦਰ ਸੋਨੂੰ, ਗੁਰਪ੍ਰੀਤ ਮਨਚੰਦਾ ਅਤੇ ਹੋਰ ਆਪ ਆਗੂ ਮਜੂਦ ਸਨ।