ਵਿਧਾਇਕ ਡਾ: ਹਰਜੋਤ ਕਮਲ ਨੇ ਵਾਲਮੀਕ ਸਮਾਜ ਦੇ ਚੁਣੇ ਗਏ ਨਵੇਂ ਪ੍ਰਧਾਨ ਸ਼ੰਮੀ ਬੋਹਤ ਨੂੰ ਦਿੱਤਾ ਆਸ਼ੀਰਵਾਦ

*ਪ੍ਰਧਾਨ ਸ਼ੰਮੀ ਬੋਹਤ ਸਮਾਜ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਦਿ੍ਰੜਤਾ ਨਾਲ ਕੰਮ ਕਰਨਗੇ: ਵਿਧਾਇਕ ਡਾ: ਹਰਜੋਤ ਕਮਲ
ਮੋਗਾ, 1 ਨਵੰਬਰ (ਜਸ਼ਨ): ਵਾਲਮੀਕ ਸਮਾਜ ਅਤੇ ਵਾਲਮੀਕ ਬਰਾਦਰੀ ਦੇ ਨੁਮਾਇੰਦਿਆਂ ਵੱਲੋਂ ਸਮਾਜ ਦੀ ਅਗਵਾਈ ਕਰਨ ਲਈ ਕੀਤੀ ਪ੍ਰਧਾਨ ਦੀ ਚੋਣ ਦੌਰਾਨ ਅਗਲੇ ਦੋ ਸਾਲਾਂ ਲਈ ਸ਼ੰਮੀ ਬੋਹਤ ਨੂੰ ਵਾਲਮੀਕ ਸਮਾਜ ਦੇ ਪ੍ਰਧਾਨ ਵਜੋਂ ਚੁਣਿਆ ਗਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਾਲਮੀਕ ਸਭਾ ਦੇ ਪ੍ਰਧਾਨ ਸਿਕੰਦਰ ਡੁੱਲਗਚ ਸਨ ਅਤੇ ਉਹਨਾਂ ਆਪਣੇ ਦੋ ਸਾਲ ਦਾ ਕਾਰਜਕਾਲ ਪੂਰਾ ਕਰ ਲਿਆ ਸੀ। 
ਸਰਬਸੰਮਤੀ ਨਾਲ ਕਰਵਾਈ ਗਈ ਇਸ ਚੋਣ ਉਪਰੰਤ ਇੰਦਰਾਪੁਰੀ ਬਸਤੀ ਵਿਖੇ ਹੋਏ ਵਿਸ਼ੇਸ਼ ਸਮਾਗਮ ਦੌਰਾਨ ਵਿਧਾਇਕ ਡਾ: ਹਰਜੋਤ ਕਮਲ ਨੇ ਸ਼ਿਰਕਤ ਕਰਦਿਆਂ ਨਵੇਂ ਚੁਣੇ ਪ੍ਰਧਾਨ ਸ਼ੰਮੀ ਬੋਹਤ ਨੂੰ ਆਸ਼ੀਰਵਾਦ ਦਿੰਦਿਆਂ ਆਖਿਆ ਕਿ ਪ੍ਰਧਾਨ ਸ਼ੰਮੀ ਬੋਹਤ ਸਮਾਜ ਨਾਲ ਸਬੰਧਤ ਮੁਸ਼ਕਿਲਾਂ ਦੇ ਹੱਲ ਲਈ ਦਿ੍ਰੜਤਾ ਨਾਲ ਕੰਮ ਕਰਨਗੇ। ਇਸ ਮੌਕੇ ਪ੍ਰਧਾਨ ਸ਼ੰਮੀ ਬੋਹਤ ਨੇ ਵਿਧਾਇਕ ਡਾ: ਹਰਜੋਤ ਕਮਲ ਅਤੇ ਵਾਲਮੀਕ ਸਮਾਜ ਨਾਲ ਸਬੰਧਤ ਅਹਿਮ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਉਹਨਾਂ ’ਤੇ ਵਿਸ਼ਵਾਸ਼ ਪ੍ਰਗਟ ਕਰਦਿਆਂ ਉਹਨਾਂ ਨੂੰ ਇਹ ਵਕਾਰੀ ਅਹੁਦਾ ਨਿਵਾਜਿਆ ਹੈ।
ਸਮਾਗਮ ਦੌਰਾਨ ਰਾਕੇਸ਼ ਕੁਮਾਰ ਕਿੱਟਾ, ਰਜਿੰਦਰ ਬੋਹਤ, ਨਰੇਸ਼ ਬੋਹਤ, ਨਰੇਸ਼ ਡੁੱਲਗਚ, ਬੰਟੀ ਬੋਹਤ, ਹਰਿਸ਼ਨ ਬੋਹਤ, ਹਰਬੰਸ ਸਾਗਰ,ਅਰਜੁਨ ਕੁਮਾਰ, ਸਾਬਕਾ ਪ੍ਰਧਾਨ ਵਾਲਮੀਕ ਸਭਾ ਸ਼੍ਰੀ ਚੁੰਨੀ ਲਾਲ, ਰਾਜੂ ਸਹੋਤਾ, ਅਵਤਾਰ ਸਿੰਘ, ਦੀਪੂ ਸਹੋਤਾ, ਸੋਨੂੰ ਕੁਮਾਰ, ਰਜਨੀਸ਼ ਕੁਮਾਰ, ਸੰਜੇ ਕੁਮਾਰ ਅਤੇ ਵਾਲਮੀਕ ਸਮਾਜ ਨਾਲ ਜੁੜੀਆਂ ਅਹਿਮ ਸ਼ਖਸੀਅਤਾਂ ਹਾਜ਼ਰ ਸਨ।