ਮੁੱਖ ਮੰਤਰੀ ਚੰਨੀ ਵੱਲੋਂ ਕੀਤੇ ਐਲਾਨਾਂ ’ਤੇ ਖੁਸ਼ੀ ‘ਚ ਖੀਵੇ ਹੋਏ ਮੋਗਾ ਦੇ ਲੋਕ , ਵਿਧਾਇਕ ਡਾ: ਹਰਜੋਤ ਕਮਲ ਦੀ ਅਗਵਾਈ ‘ਚ ਢੋਲ ਦੀ ਥਾਪ ’ਤੇ ਪਾਏ ਭੰਗੜੇ,ਆਤਿਸ਼ਬਾਜ਼ੀ ਨੇ ਦੀਵਾਲੀ ਤੋਂ ਪਹਿਲਾਂ ਹੀ ਸਿਰਜਿਆ ਦੀਵਾਲੀ ਦਾ ਮਾਹੌਲ
ਮੋਗਾ, 1 ਨਵੰਬਰ (ਜਸ਼ਨ): ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਵਿਸ਼ੇਸ਼ ਐਲਾਨ ਕਰਦਿਆਂ ਪੰਜਾਬੀਆਂ ਨੂੰ ਦੀਵਾਲੀ ਦੇ ਤੋਹਫ਼ੇ ਵਜੋਂ ਬਿਜਲੀ ਦਰਾਂ ਵਿਚ 3 ਰੁਪਏ ਦੀ ਕਟੌਤੀ ਕਰਨ ਅਤੇ ਸਰਕਾਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ‘ਚ 11 ਫ਼ੀਸਦੀ ਦੇ ਵਾਧੇ ’ਤੇ ਜਿੱਥੇ ਸਮੁੱਚੇ ਪੰਜਾਬ ਵਿਚ ਖੁਸ਼ੀ ਦੀ ਲਹਿਰ ਹੈ ਉੱਥੇ ਮੋਗਾ ਵਿਚ ਗੀਤਾ ਭਵਨ ਚੌਂਕ ਵਿਚ ਵਿਧਾਇਕ ਡਾ: ਹਰਜੋਤ ਕਮਲ ਦੀ ਅਗਵਾਈ ਵਿਚ ਕਾਂਗਰਸੀ ਆਗੂ , ਵਰਕਰ ਅਤੇ ਆਮ ਲੋਕ ਵੱਡੀ ਗਿਣਤੀ ਵਿਚ ਇਕੱਤਰ ਹੋਏ ਅਤੇ ਮੁੱਖ ਮੰਤਰੀ ਸ. ਚੰਨੀ ਵੱਲੋਂ ਕੀਤੇ ਅੱਜ ਦੇ ਐਲਾਨਾਂ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਢੋਲ ਦੀ ਥਾਪ ’ਤੇ ਭੰਗੜੇ ਪਾਏ । ਇਸ ਮੌਕੇ ਵੱਡੀ ਗਿਣਤੀ ਵਿਚ ਮਹਿਲਾਵਾਂ ਵੀ ਹਾਜ਼ਰ ਸਨ। ਖੁਸ਼ੀ ਵਿਚ ਖੀਵੇ ਹੋਏ ਵਰਕਰਾਂ ਅਤੇ ਆਮ ਲੋਕਾਂ ਦੀ ਖੁਸ਼ੀ ਵਿਚ ਸ਼ਰੀਕ ਹੰੁਦਿਆਂ ਵਿਧਾਇਕ ਡਾ: ਹਰਜੋਤ ਕਮਲ ਵੀ ਭੰਗੜਾ ਪਾਉਂਦੇ ਦੇਖੇ ਗਏ। ਇਸ ਮੌਕੇ ਦੀਵਾਲੀ ਤੋਂ ਪਹਿਲਾਂ ਹੀ ਵਿਧਾਇਕ ਨੇ ਖੁਦ ਆਤਸ਼ਬਾਜ਼ੀਆਂ ਚਲਾ ਕੇ ਮੁੱਖ ਮੰਤਰੀ ਸ. ਚੰਨੀ ਦੇ ਫੈਸਲਿਆਂ ’ਤੇ ਜਸ਼ਨ ਮਨਾਏ।
ਇਸ ਮੌਕੇ ਕਾਂਗਰਸ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਰਿੰਦਰ ਬਾਵਾ ਨੇ ਵਿਧਾਇਕ ਡਾ: ਹਰਜੋਤ ਕਮਲ ਦਾ ਮੂੰਹ ਮਿੱਠਾ ਕਰਵਾਉਣ ਉਪਰੰਤ ਵਰਕਰਾਂ ਨੂੰ ਲੱਡੂ ਵੰਡੇ। ਬਾਅਦ ਵਿਚ ਇਕੱਤਰ ਹੋਏ ਵੱਡੀ ਗਿਣਤੀ ਵਿਚ ਆਮ ਲੋਕਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਅੱਜ ਪੰਜਾਬ ਵਿਚ ਇਤਿਹਾਸਕ ਦਿਨ ਹੈ ਜਦੋਂ ਲੋਕਾਂ ਦੇ ਦੁੱਖ ਦਰਦ ਨੂੰ ਮਹਿਸੂਸ ਕਰਦਿਆਂ ਪਿਛਲੀ ਅਕਾਲੀ ਭਾਜਪਾ ਸਰਕਾਰ ਦੇ ਗਲਤ ਬਿਜਲੀ ਸਮਝੌਤਿਆਂ ਨੂੰ ਰੱਦ ਕਰਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਸਰਕਾਰ ਵੱਲੋਂ 2 ਰੁਪਏ 65 ਪੈਸੇ ਦੇ ਭਾਅ ਨਾਲ ਬਿਜਲੀ ਖਰੀਦਣ ਦਾ ਫੈਸਲਾ ਕੀਤਾ ਹੈ ਤੇ ਹੁਣ ਘਰੇਲੂ ਬਿਜਲੀ ਦਰਾਂ ਵਿਚ ਹਰ ਵਰਗ ਨੂੰ ਤਿੰਨ ਰੁਪਏ ਪ੍ਰਤੀ ਯੁਨਿਟ ਦੀ ਛੋਟ ਮਿਲੇਗੀ।
ਵਿਧਾਇਕ ਨੇ ਆਖਿਆ ਕਿ 100 ਯੂਨਿਟ ਤੱਕ ਬਿੱਲ ਇਕ ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਆਵੇਗਾ ਜਦਕਿ 100 ਤੋਂ 300 ਯੂਨਿਟਾਂ ਤੱਕ ਚਾਰ ਰੁਪਏ ਪ੍ਰਤੀ ਯੂਨਿਟ ਦੇਣੇ ਪੈਣਗੇ । ਡਾ: ਹਰਜੋਤ ਕਮਲ ਨੇ ਆਖਿਆ ਕਿ ਵਿਰੋਧੀਆਂ ਵੱਲੋਂ ਇਹ ਆਖਣਾ ਕਿ ਚੰਨੀ ਸਰਕਾਰ ਸਿਰਫ਼ ਐਲਾਨ ਹੀ ਕਰ ਰਹੀ ਹੈ ਨੂੰ ਝੂਠਾ ਸਿੱਧ ਕਰਦਿਆਂ ਮੁੱਖ ਮੰਤਰੀ ਨੇ ਬਿਜਲੀ ਸਬੰਧੀ ਫੈਸਲੇ ਨੂੰ ਅੱਜ ਤੋਂ ਹੀ ਲਾਗੂ ਕਰਨ ਦਾ ਐਲਾਨ ਕੀਤਾ ਹੈ।
ਵਿਧਾਇਕ ਨੇ ਆਖਿਆ ਕਿ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਸਵੀਕਾਰ ਕਰਦਿਆਂ ਡੀ ਏ ਦੀ ਰਾਸ਼ੀ ‘ਚ 11 ਫੀਸਦੀ ਦਾ ਵਾਧਾ ਵੀ ਇਤਿਹਾਸਕ ਕਦਮ ਹੈ ਅਤੇ ਹੁਣ ਮੁਲਾਜ਼ਮਾਂ ਨੂੰ ਸੰਘਰਸ਼ ਨਹੀਂ ਕਰਨਾ ਪਵੇਗਾ ਸਗੋਂ ਉਹ ਖੁਸ਼ੀ ਖੁਸ਼ੀ ਪੰਜਾਬ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾਉਣਗੇ। ਉਹਨਾਂ ਆਖਿਆ ਕਿ ਪਿਛਲੇ ਇਕ ਮਹੀਨੇ ਦੇ ਦੌਰਾਨ ਮੁੱਖ ਮੰਤਰੀ ਨੇ ਸੂਬਾ ਵਾਸੀਆਂ ਨੂੰ ਘਰੇਲੂ ਖਪਤਕਾਰਾਂ ਲਈ ਪਾਣੀ ਦੇ ਬਿੱਲ ਘਟਾ ਕੇ ਮਹਿਜ਼ 50 ਰੁਪਏ ਪ੍ਰਤੀ ਮਹੀਨਾ ਕੀਤੇ , 2 ਕਿਲੋਵਾਟ ਤੱਕ ਦੇ ਖਪਤਕਾਰਾਂ ਦੇ ਬਿਜਲੀ ਬਿੱਲਾਂ ਦੇ ਬਕਾਏ ਮੁਆਫ਼ ਕੀਤੇ , ਬੇਜ਼ਮੀਨੇ ਕਿਸਾਨਾਂ ਅਤੇ ਖੇਤ ਕਾਮਿਆਂ ਦੇ ਕਰਜ਼ੇ ਮੁਆਫ਼ ਕੀਤੇ , ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਦੇ ਵਾਰਿਸਾਂ ਨੂੰ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਦਿੱਤੇ, ਪਿੰਡਾਂ ਅਤੇ ਸ਼ਹਿਰਾਂ ਵਿਚ ਲਾਲ ਡੋਰੇ ਦੇ ਅੰਦਰ ਰਹਿ ਰਹੇ ਲੋਕਾਂ ਨੂੰ ਉਹਨਾਂ ਦੀ ਜਾਇਦਾਦ ਦੇ ਮਾਲਕੀ ਦੇ ਹੱਕ ਮੁਹਈਆ ਕਰਵਾਏ ਅਤੇ ਗਰੁੱਪ ਡੀ ਦੇ ਕਰਮਚਾਰੀਆਂ ਦੀ ਰੈਗੂਲਰ ਭਰਤੀ ਪਰਿਕਿਰਿਆ ਆਰੰਭ ਕਰਕੇ ਦਿਖਾ ਦਿੱਤਾ ਹੈ ਕਿ ਸੱਚਮੁੱਚ ਕਾਂਗਰਸ ਪਾਰਟੀ ਲੋਕ ਹਿਤੈਸ਼ੀ ਪਾਰਟੀ ਹੈ ਅਤੇ ਸਧਾਰਨ ਪਰਿਵਾਰ ਵਿਚੋਂ ਉੱਠੇ ਸ. ਚਰਨਜੀਤ ਸਿੰਘ ਚੰਨੀ ਨੂੰ ਹਾਈ ਕਮਾਂਡ ਵੱਲੋਂ ਮੁੱਖ ਮੰਤਰੀ ਬਣਾਉਣਾ ਸਹੀ ਫੈਸਲਾ ਸਿੱਧ ਹੋਇਆ ਹੈ ਤੇ ਨਾਲ ਦੀ ਨਾਲ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਮੁੱਖ ਮੰਤਰੀ ਸ. ਚੰਨੀ ਲੋਕ ਆਗੂ ਵਜੋਂ ਉੱਭਰੇ ਹਨ ਅਤੇ ਉਹਨਾਂ ਦੇ ਦਿਲ ਵਿਚ ਆਮ ਲੋਕਾਂ ਲਈ ਬੇਹੱਦ ਦਰਦ ਹੈ ਜਿਸ ਦੀ ਬਦੌਲਤ ਉਹ ਹਰ ਫੈਸਲਾ ਲੋਕ ਹਿਤਾਂ ਵਿਚ ਲੈ ਰਹੇ ਹਨ।
ਗੀਤਾ ਭਵਨ ਚੌਂਕ ਵਿਚ ਮਨਾਏ ਗਏ ਜਸ਼ਨਾਂ ਦੌਰਾਨ ਮੇਅਰ ਨੀਤਿਕਾ ਭੱਲਾ, ਦੀਪਕ ਭੱਲਾ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਪੀਨਾ, ਸੀਨੀਅਰ ਕਾਂਗਰਸੀ ਆਗੂ ਦਵਿੰਦਰ ਸਿੰਘ ਰਣੀਆ, ਜਤਿੰਦਰ ਅਰੋੜਾ ਸਿਟੀ ਪ੍ਰਧਾਨ ਮੋਗਾ ਕਾਂਗਰਸ , ਸੀਰਾ ਚਕਰ, ਵਾਈਸ ਚੇਅਰਮੈਨ ਸੀਰਾ ਲੰਢੇਕੇ ,ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਰਿੰਦਰ ਬਾਵਾ, ਕਾਂਗਰਸ ਦੇ ਸੋਸ਼ਲ ਮੀਡੀਆ ਸੈੱਲ ਦੇ ਚੇਅਰਮੈਨ ਦੀਸ਼ਾ ਬਰਾੜ, ਕੌਂਸਲਰ ਜਸਵਿੰਦਰ ਸਿੰਘ ਕਾਕਾ ਲੰਢੇਕੇ, ਕੌਂਸਲਰ ਲਖਵੀਰ ਸਿੰਘ ਲੱਖਾ ਦੁੱਨੇਕੇ,ਰਾਜੂ ਲੰਢੇਕੇ ਕੌਂਸਲਰ ਜਸਵਿੰਦਰ ਸਿੰਘ ਛਿੰਦਾ ਬਰਾੜ, ਚੇਅਰਮੈਨ ਗੋਗੀ ਦੌਧਰੀਆ ,ਆੜ੍ਹਤੀਆ ਐਸੋਸੀਏਸ਼ਨ ਸਬਜ਼ੀ ਮੰਡੀ ਦੇ ਪ੍ਰਧਾਨ ਸਰਵਜੀਤ ਸਿੰਘ ਹਨੀ ਸੋਢੀ, ਵਿਕਰਮਜੀਤ ਪੱਤੋ ਸਿਟੀ ਪ੍ਰਧਾਨ ਯੂਥ ਕਾਂਗਰਸ, ਸੁਖਚੈਨ ਸਿੰਘ ਚੈਨਾ ਲੰਢੇਕੇ, ਦੀਪਕ ਭੱਲਾ, ਕੌਂਸਲਰ ਅਰਵਿੰਦਰ ਸਿੰਘ ਹੈਪੀ ਕਾਹਨਪੁਰੀਆ, ਜੱਗਾ ਪੰਡਿਤ, ਕੁਲਦੀਪ ਸਿੰਘ ਬੱਸੀਆਂ, ਨਰੇਸ਼ ਡੁੱਲਗੱਚ,ਵਿਨੀਤ ਚੋਪੜਾ ਕੌਂਸਲਰ, ਕੌਂਸਲਰ ਵਿਜੇ ਭੂਸ਼ਣ ਟੀਟੂ, ਕੌਂਸਲਰ ਪ੍ਰਵੀਨ ਮੱਕੜ, ਕੌਂਸਲਰ ਵਿਜੇ ਖੁਰਾਣਾ, ਕੌਂਸਲਰ ਸਾਹਿਲ ਅਰੋੜਾ, ਕੌਂਸਲਰ ਨਰਿੰਦਰ ਬਾਲੀ, ਕੌਂਸਲਰ ਤੀਰਥਰਾਮ ਪ੍ਰਧਾਨ, ਕੌਂਸਲਰ ਗੌਰਵ ਗਰਗ ਚੇਅਰਮੈਨ ਸੋਸ਼ਲ ਮੀਡੀਆ ਸੈੱਲ ਮੋਗਾ ਸ਼ਹਿਰੀ, ਗੁਰਜੰਟ ਸਿੰਘ ਦੌਲਤਪੁਰਾ ਸਾਬਕਾ ਕੌਂਸਲਰ ਗੁਰਮਿੰਦਰਜੀਤ ਸਿੰਘ ਬਬਲੂ, ਸੀਨੀਅਰ ਕਾਂਗਰਸੀ ਆਗੂ ਜੁਗਰਾਜ ਸਿੰਘ ਜੱਗਾ ਰੌਲੀ, ਸੁਨੀਲ ਜੋਇਲ ਭੋਲਾ, ਐਡਵੋਕੇਟ ਅਜੀਤ ਵਰਮਾ, ਸੀਨੀਅਰ ਕਾਂਗਰਸੀ ਆਗੂ ਨਿਰਮਲ ਸਿੰਘ ਮੀਨੀਆ, ਕੌਂਸਲਰ ਬੂਟਾ ਸਿੰਘ ਪ੍ਰਧਾਨ ਟਰੱਕ ਯੂਨੀਅਨ, ਡਾ: ਹਰਜੀਵਨ ਸਿੰਘ, ਜਗਚਾਨਣ ਸਿੰਘ ਜੱਗੀ, ਵਿਨੋਦ ਕੁਮਾਰ ਛਾਬੜਾ, ਦੀਪੂ ਸਹੋਤਾ, ਜਸਪ੍ਰੀਤ ਸਿੰਘ ਗੱਗੀ, ਡਾ: ਨਵੀਨ ਸੂਦ, ਗੁਰਮੀਤ ਸਿੰਘ ਮੀਤਾ, ਕੌਂਸਲਰ ਤਰਸੇਮ ਸਿੰਘ, ਕੌਂਸਲਰ ਜਸਪ੍ਰੀਤ ਸਿੰਘ ਵਿੱਕੀ, ਵਿਕਰਮਜੀਤ ਵਿੱਕੀ, ਹਿੰਮਤ ਸਿੰਘ, ਸੰਜੀਵ ਅਰੋੜਾ, ਕੌਂਸਲਰ ਕੁਲਵਿੰਦਰ ਕੌਰ, ਹਰਦੀਪ ਸਿੰਘ, ਜਤਿੰਦਰ ਕੁਮਾਰ ਨੀਲਾ, ਕੌਂਸਲਰ ਅਮਰਜੀਤ ਸਿੰਘ ਅੰਬੀ, ਅਜੇ ਕੁਮਾਰ, ਡਾ: ਦਰਸ਼ਨ ਲਾਲ, ਕੌਂਸਲਰ ਜਗਜੀਤ ਜੀਤਾ,ਕਸ਼ਮੀਰ ਸਿੰਘ ਲਾਲਾ, ਸੁਖਵਿੰਦਰ ਸਿੰਘ ਆਜ਼ਾਦ, ਕੌਂਸਲਰ ਗੁਰਪ੍ਰੀਤ ਸਿੰਘ ਸੱਚਦੇਵਾ, ਦਵਿੰਦਰ ਸ਼ਰਮਾ, ਨਿਰਮਲ ਸਿੰਘ ਆਹਲੂਵਾਲੀਆ,ਆਤਮਾ ਸਿੰਘ ਨੇਤਾ ,ਧੀਰਜ ਕੁਮਾਰ ਧੀਰਾ ਗੁਰਸੇਵਕ ਸਿੰਘ ਸਮਰਾਟ, ਗੁੱਲੂ ਆਹਲੂਵਾਲੀਆ ਆਦਿ ਨੇ ਸ਼ਮੂਲੀਅਤ ਕੀਤੀ।