ਸਾਬਕਾ ਪ੍ਰਧਾਨ ਅਸ਼ਵਨੀ ਕੁਮਾਰ ਪਿੰਟੂ ਦੀ ਅਗਵਾਈ ਹੇਠ ਹਲਕਾ ਧਰਮਕੋਟ ਦੇ ਕਸਬਾ ਕੋਟ ਈਸੇ ਖਾਂ ਦੇ ਅਕਾਲੀ ਆਗੂਆਂ ਦੀ ਹੋਈ ਮੀਟਿੰਗ
ਕੋਟਈਸੇ ਖਾਂ, 1 ਨਵੰਬਰ (ਜਸ਼ਨ): ਅਸ਼ਵਨੀ ਕੁਮਾਰ ਪਿੰਟੂ ਸਾਬਕਾ ਪ੍ਰਧਾਨ ਨਗਰ ਪੰਚਾਇਤ ਕੋਟ ਈਸੇ ਖਾਂ ਦੀ ਅਗਵਾਈ ਹੇਠ ਹਲਕਾ ਧਰਮਕੋਟ ਦੇ ਕਸਬਾ ਕੋਟ ਈਸੇ ਖਾਂ ਦੇ ਅਕਾਲੀ ਆਗੂਆਂ ਦੀ ਮੀਟਿੰਗ ਸ੍ਰੋਮਣੀ ਅਕਾਲੀ ਦਲ ਦੇ ਉਸਾਰੀ ਅਧੀਨ ਦਫਤਰ ਵਿਖੇ ਹੋਈ। ਮੀਟਿੰਗ ‘ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਅਸ਼ਵਨੀ ਕੁਮਾਰ ਪਿੰਟੂ ਸਾਬਕਾ ਪ੍ਰਧਾਨ ਨੇ ਕਿਹਾ ਕਿ ਬਹੁਤ ਜਲਦ ਹੀ ਕੋਟ ਈਸੇ ਖਾਂ ਵਿਖੇ ਸ੍ਰੋਮਣੀ ਅਕਾਲੀ ਦਲ ਦੇ ਨਵੇਂ ਬਣ ਰਹੇ ਦਫਤਰ ਦਾ ਉਦਘਾਟਨ ਮਾਨਯੋਗ ਜਥੇਦਾਰ ਤੋਤਾ ਸਿੰਘ ਸਾਬਕਾ ਮੰਤਰੀ ਪੰਜਾਬ ਵੱਲੋਂ ਕੀਤਾ ਜਾਵੇਗਾ। ਪ੍ਰਧਾਨ ਸਾਬ੍ਹ ਵਲੋਂ ਕਾਂਗਰਸ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਗਿਆ ਕਿ ਕਾਂਗਰਸ ਸਰਕਾਰ 2017 ਤੋਂ ਲੈ ਕੇ ਹੁਣ ਤੱਕ ਸਿਰਫ਼ ਝੂਠੇ ਲਾਰੇ ਲੱਪੇ ਲਾ ਕੇ ਟਾਈਮ ਲੰਘਾਂ ਰਹੀੰ ਹੈ। ਉਹਨਾਂ ਆਖਿਆ ਕਿ ਚਾਹੇ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੀ ਤੇ ਚਾਹੇ ਹੁਣ ਚਰਨਜੀਤ ਸਿੰਘ ਚੰਨੀ ਹਨ ਪਰ ਸਰਕਾਰ ਦਾ ਕਾਰਜਕਾਲ ਲਾਰਿਆਂ ਲੱਪਿਆਂ ਵਾਲਾ ਹੀ ਸਾਬਤ ਹੋਇਆ।
ਇਸ ਤੋਂ ਇਲਾਵਾ ਉਹਨਾਂ ਵੱਲੋਂ ਹਲਕਾ ਧਰਮਕੋਟ ਦੇ ਕਾਂਗਰਸੀ ਵਿਧਾਇਕ ਦੇ ਲਾਰਿਆਂ ਸਬੰਧੀ ਆਖਿਆ ਕਿ ਉਹਨਾਂ ਵਲੋਂ ਕਿਹਾ ਗਿਆ ਸੀ। ਉਹਨਾਂ ਆਖਿਆ ਕਿ ਕੋਟ ਈਸੇ ਖਾਂ ਵਿਖੇ ਸੀਵਰੇਜ ਦਾ ਕੰਮ ਸਥਾਨਕ ਸਰਕਾਰਾਂ ਦੀਆਂ ਚੋਣਾਂ ਮਗਰੋਂ ਤੁਰੰਤ ਸ਼ੁਰੂ ਕੀਤਾ ਜਾਵੇਗਾ ਪਰ ਸੀਵਰੇਜ ਦਾ ਕੰਮ ਅੱਜ ਤੱਕ ਸੁਰੂ ਨਹੀਂ ਹੋ ਸਕਿਆ ਅਤੇ ਆਉਣ ਵਾਲੇ ਸਮੇਂ ਵਿੱਚ ਕੋਈ ਉਮੀਦ ਵੀ ਨਹੀਂ ਹੈ। ਮੀਟਿੰਗ ਵਿੱਚ ਜਸਵੀਰ ਸਿੰਘ ਰਾਜਪੂਤ ਸਾਬਕਾ ਐਮ ਸੀ ਕੋਟ ਈਸੇ ਖਾਂ ਅਮਨ ਗਾਬਾ ਸ਼ਹਿਰੀ ਪ੍ਰਧਾਨ ਯੂਥ ਅਕਾਲੀ ਦਲ, ਹੀਰਾ ਲਾਲ ਡਾਬਰ, ਗੁਰਪ੍ਰੀਤ ਸਿੰਘ ਭੁੱਲਰ ਸ਼ਹਿਰੀ ਪ੍ਰਧਾਨ, ਗੁਰਜੀਤ ਸਿੰਘ ਲੱਡੂ ਕਾਲੜਾ, ਸਾਬਕਾ ਐਮ ਸੀ ਬੂਟਾ ਤਨੇਜਾ, ਵਿਨੈ ਕੁਮਾਰ ਸ਼ਹਿਰੀ ਪ੍ਰਧਾਨ ਆਈ ਟੀ ਵਿੰਗ ਹਲਕਾ ਧਰਮਕੋਟ ਅਤੇ ਸ਼ਹਿਰ ਕੋਟ ਈਸੇ ਖਾਂ ਦੇ ਅਕਾਲੀ ਆਗੂ ਰਾਜਵਿੰਦਰ ਸਿੰਘ ਕੜਾਹੇਵਾਲਾ ਵੀ ਹਾਜ਼ਰ ਸਨ।