ਵੱਧ ਤੋਂ ਵੱਧ ਕਿਸਾਨ ਦਿੱਲੀ ਮੋਰਚਿਆਂ ਵਿਚ ਸਮੂਲੀਅਤ ਕਰਨ--ਕਿਰਤੀ ਕਿਸਾਨ ਯੂਨੀਅਨ

ਮੋਗਾ 31  ਅਕਤੂਬਰ (ਜਸ਼ਨ )ਅੱਜ ਕਿਰਤੀ ਕਿਸਾਨ ਯੂਨੀਅਨ ਦੀ ਜਿਲ੍ਹਾ ਮੋਗਾ ਦੀ ਵਿਸਥਾਰੀ ਮੀਟਿੰਗ ਮੁੱਖ ਦਫ਼ਤਰ ਵਿੱਚ ਜਿਲ੍ਹਾ ਸਕੱਤਰ ਬੂਟਾ ਸਿੰਘ ਤਖਾਣਵੱਧ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਦਿੱਲੀ ਮੋਰਚੇ ਨੂੰ ਮਜਬੂਤ ਕਰਨ ਲਈ ਅਤੇ ਜੋ ਮੋਗਾ ਜਿਲ੍ਹੇ ਵਿੱਚ,ਕੋਟਕਰੋੜ ਟੋਲ ਪਲਾਜਾ,ਅਤੇ ਪਿੰਡ ਮਾਛੀਕੇ ਵਿੱਖੇ ਮੋਗਾ-ਬਰਨਾਲਾ ਨੈਸ਼ਨਲ ਹਾਈਵੇਅ ਵਿੱਚ ਐਕਵਾਇਰ ਹੋਈ ਜਮੀਨ ਦੇ ਮੁਆਵਜੇ ਲਈ ਪੀੜ੍ਹਤ ਪਰਿਵਾਰ ਦੇ ਲਈ ਲੱਗੇ ਪੱਕੇ ਮੋਰਚੇ ਨੂੰ ਮਜਬੂਤ ਕਰਨ ਲਈ ਅਹਿਮ ਫੈਸਲੇ ਲਏ ਗਏ। 
ਇਸ ਦੌਰਾਨ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਜਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਅਤੇ ਜਿਲ੍ਹਾ ਮੀਤ ਪ੍ਰਧਾਨ ਚਮਕੌਰ ਸਿੰਘ ਰੋਡੇਖੁਰਦ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਜੋ ਕੇਂਦਰ ਸਰਕਾਰ ਸੰਯੁਕਤ ਕਿਸਾਨ ਮੋਰਚੇ ਨੂੰ ਹੁਣ ਤੱਕ ਆਪਣੀਆਂ ਘਟੀਆ ਕਿਸਮ ਦੀਆਂ ਘਟੀਆ ਚਾਲਾਂ ਚੱਲ ਕੇ ਤਾਰਪੀੜ ਕਰਨ ਦੀਆਂ ਕੋਸ਼ਿਸ਼ਾ ਕਰ ਰਹੀ ਹੈ। ਜੋ ਕਿ ਸੰਯੁਕਤ ਮੋਰਚਾ ਬਿਲਕੁੱਲ ਬਰਦਾਸ਼ਤ ਨਹੀ ਕਰੇਗਾ।ਜੋ ਪਿਛਲੇ ਦਿਨੀ ਲਖੀਮਪੁਰ ਖੀਰੀ ਕਿਸਾਨਾਂ ਨੂੰ ਕੇਂਦਰੀ ਗ੍ਰਹਿ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਅਸੀਸ ਮਿਸ਼ਰਾ ਤੇ ਸਾਥੀਆਂ ਵੱਲੋਂ ਦਰੜ ਕੁਚਲ ਕੇ ਸਹੀਦ ਕਰ ਦਿੱਤਾ ਸੀ। ਇਸ ਸਾਰੇ ਘਟਨਾਕ੍ਰਮ ਤੋਂ ਧਿਆਨ ਹਟਾਉਣ ਲਈ ਕੇਂਦਰ ਸਰਕਾਰ ਸੰਯੁਕਤ ਮੋਰਚੇ ਨੂੰ ਬਦਨਾਮ ਕਰਨ ਦੀ ਹਰ ਕੋਸ਼ਿਸ਼ ਕਰ ਰਹੀ ਹੈ,ਪ੍ਰੰਤੂ ਕਿਸਾਨ ਜੱਥੇਬੰਦੀਆ ਦੇ ਆਗੂਆ ਦੀ ਸੂਝ ਬੂਝ ਨਾਲ ਕੇਂਦਰ ਸਰਕਾਰ ਦੀਆਂ ਚਾਲਾਂ ਨੂੰ ਅਸਫਲ ਬਣਾਇਆ ਹੈ।ਇਸ ਵਕਤ ਸੰਯੁਕਤ ਕਿਸਾਨ ਮੋਰਚਾ ਕਾਮਯਾਬੀ ਦੀਆਂ ਬੁਲੰਦੀਆ ਨੂੰ ਛੂਹ ਰਿਹਾ ਹੈ, ਆਗੂਆ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਕਿਸਾਨ ਦਿੱਲੀ ਮੋਰਚਿਆਂ ਵਿਚ ਸਮੂਲੀਅਤ ਕਰਨ। 
ਇਸ ਮੌਕੇ ਮੁਖਤਿਆਰ ਸਿੰਘ ਬਲਾਕ ਪ੍ਰਧਾਨ, ਜਸਵੰਤ ਸਿੰਘ ਮੀਤ ਪ੍ਰਧਾਨ, ਮੋਹਲਾ ਸਿੰਘ ਬਲਾਕ ਮੀਤ ਪ੍ਰਧਾਨ, ਕੁਲਦੀਪ ਸਿੰਘ,ਬਲਕਰਨ ਸਿੰਘ ਸਿੰਦਰ ਸਿੰਘ ਮੱਲੇਆਣਾ,ਨਿਰੰਜਣ ਸਿੰਘ ਉਮਰੀਆਣਾ, ਸਰਬਣ ਲੰਡੇ, ਮੁਖਤਿਆਰ ਸਿੰਘ, ਸੁਰਜੀਤ ਸਿੰਘ, ਕੇਵਲ ਸਿੰਘ ਝੰਡੇਆਣਾ,ਗੁਰਜੀਤ ਕੋਟਕਰੋੜ,ਜਸਮੇਲ ਸਿੰਘ ਬਲਾਕ ਸਕੱਤਰ ਆਦਿ ਕਿਸਾਨ ਹਾਜ਼ਰ ਹੋਏ।