ਲਾਲਾ ਲਾਜਪਤ ਰਾਏ ਕਾਲਜ ਵਿਖੇ ਵਿਜੀਲੈਂਸ ਬਿਊਰੋ ਮੋਗਾ ਵੱਲੋਂ ਭ੍ਰਿਸ਼ਟਾਚਾਰ ਵਿਰੋਧੀ ਸੈਮੀਨਾਰ ਦਾ ਆਯੋਜਨ

*ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਰੇਂਜ ਗੌਤਮ ਸਿੰਗਲ ਨੇ ਕੀਤੀ ਵਿਸ਼ੇਸ਼ ਤੌਰ ਤੇ ਸ਼ਿਰਕਤ
ਮੋਗਾ, 30 ਅਕਤੂਬਰ (ਜਸ਼ਨ) ਕੇਂਦਰੀ ਵਿਜੀਲੈਂਸ ਕਮਿਸ਼ਨ ਨਵੀਂ ਦਿੱਲੀ ਦੀਆਂ ਹਦਾਇਤਾਂ ਤਹਿਤ ਮੁੱਖ ਡਾਇਰੈਕਟਰ, ਵਿਜੀਲੈਂਸ ਬਿਊਰੋ, ਪੰਜਾਬ ਐਸ.ਏ.ਐਸ ਨਗਰ ਸ਼੍ਰੀ ਸਿਧਾਰਥ ਚਟੋਪਾਧਿਆ (ਆਈ.ਪੀ.ਐਸ) ਅਤੇ ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਰੇਂਜ, ਫਿਰੋਜ਼ਪੁਰ ਸ੍ਰੀ ਗੌਤਮ ਸਿੰਗਲ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਜੀਲੈਂਸ ਬਿਊਰੋ ਯੂਨਿਟ ਮੋਗਾ ਵੱਲੋਂ  26 ਅਕਤੂਬਰ 2021 ਤੋਂ  1 ਨਵੰਬਰ 2021 ਤੱਕ ਭਿ੍ਰਸ਼ਟਾਚਾਰ ਵਿਰੁੱਧ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ।
 ਇਸ ਭਿ੍ਰਸ਼ਟਾਚਾਰ ਵਿਰੁੱਧ ਜਾਗਰੂਕਤਾ ਹਫ਼ਤਾ ਦੀ ਲਗਾਤਾਰਤਾ ਵਿੱਚ ਵਿਜੀਲੈਂਸ ਬਿਊਰੋ ਯੂਨਿਟ ਮੋਗਾ ਵੱਲੋਂ ਲਾਲਾ ਲਾਜਪਤ ਰਾਏ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨੋਲੋਜੀ ਘੱਲ ਕਲਾਂ, ਜ਼ਿਲਾ ਮੋਗਾ ਵਿਖੇ ਭਿ੍ਰਸ਼ਟਾਚਾਰ ਵਿਰੋਧੀ ਸੈਮੀਨਾਰ, ਕੋਵਿਡ-19 ਸਬੰਧੀ ਸਰਕਾਰ ਵੱਲੋਂ ਜਾਰੀ ਹਦਾਇਤਾਂ/ਸਾਵਧਾਨੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਯੋਜਿਤ ਕੀਤਾ ਗਿਆ।
ਇਸ ਸੈਮੀਨਾਰ ਵਿੱਚ ਸੀਨੀਅਰ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ ਫਿਰੋਜ਼ਪੁਰ ਰੇਂਜ ਸ੍ਰੀ ਗੌਤਮ ਸਿੰਗਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।  ਇਸ ਮੌਕੇ ਉਪ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ ਮੋਗਾ ਸ੍ਰੀ ਕੇਵਲ ਕਿ੍ਰਸਨ, ਅਤੇ ਸਟਾਫ਼ ਤੋਂ ਇਲਾਵਾ ਕਾਲਜ  ਦੀ ਪਿ੍ਰੰਸੀਪਲ ਡਾ. ਹਰਪ੍ਰੀਤ ਕੌਰ, ਚੇਅਰਮੈਨ ਸ੍ਰੀ ਕੇ.ਕੇ.ਕੌੜਾ, ਡਾਇਰੈਕਟਰ ਡਾ. ਏ.ਪੀ. ਮਹਿਤਾ (ਐਮ.ਬੀ.ਏ./ਐਮ.ਸੀ.ਏ), ਪਿ੍ਰੰਸੀਪਲ ਸ੍ਰੀ ਬੀ.ਐਸ.ਬਾਜਵਾ ਕਾਲਜ, ਡਾ. ਨੀਤਾ ਸਿੰਗਲ ਪਿ੍ਰੰਸੀਪਲ ਮੋਗਾ ਕਾਲਜ ਆਫ ਐਜੂਕੇਸ਼ਨ ਸਮੇਤ ਸਟਾਫ਼ ਵੱਲੋਂ ਸ਼ਮੂਲੀਅਤ ਕੀਤੀ ਗਈ।
ਇਸ ਸੈਮੀਨਾਰ ਦੌਰਾਨ ਵਿਜੀਲੈਂਸ ਬਿਊਰੋ ਮੋਗਾ ਵੱਲੋਂ ਵਿਦਿਆਰਥੀਆਂ ਨੂੰ ਰਿਸ਼ਵਤਖੋਰੀ ਖਿਲਾਫ਼ ਜਾਗਰੂਕ ਕਰਨ ਦੇ ਮੰਤਵ ਨਾਲ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਵਿਚਾਲੇ ਇੱਕ “ਭਿ੍ਰਸ਼ਟਾਚਾਰ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ” ਦੇ ਵਿਸ਼ੇ ਤੇ ਭਾਸ਼ਣ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ 09 ਵਿਦਿਆਰਥੀਆਂ ਵੱਲੋਂ ਹਿੱਸਾ ਲਿਆ ਗਿਆ। ਇਨਾਂ ਭਾਸ਼ਣ ਮੁਕਾਬਲਿਆਂ ਵਿੱਚ ਲਾਲਾ ਲਾਜਪਤ ਰਾਏ ਕਾਲਜ ਦੀ ਵਿਦਿਆਰਥਣ ਸ਼ਿਵਾ ਨੇ ਪਹਿਲਾ,  ਜੈਸੀ ਕੋਮਬਾ ਨੇ ਦੂਸਰਾ, ਅਤੇ ਪ੍ਰੀਤੀ ਕੁਮਾਰੀ ਨੇ ਤੀਸਰਾ ਸਥਾਨ ਹਾਸਲ ਕੀਤਾ। ਇਨਾਂ ਜੇਤੂਆਂ ਨੂੰ ਸ੍ਰੀ ਗੌਤਮ ਸਿੰਗਲ, ਸੀਨੀਅਰ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ ਫਿਰੋਜਪੁਰ ਰੇਂਜ, ਫਿਰੋਜ਼ਪੁਰ ਵੱਲੋਂ ਯਾਦਗਾਰੀ ਚਿੰਨ ਦਿੱਤੇ ਗਏ ਅਤੇ ਬਾਕੀ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਵਾਸਤੇ  ਅਵਾਰਡ ਆਫ ਆਨਰ  ਦਿੱਤੇ ਗਏ। ਸ੍ਰੀ ਗੌਤਮ ਸਿੰਗਲ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਜਿੱਥੇ ਕਿਤੇ ਵੀ ਤੁਹਾਨੂੰ ਕਿਸੇ ਕਿਸਮ ਦਾ ਵੀ ਭਿ੍ਰਸ਼ਟਾਚਾਰ ਦਾ ਕੇਸ ਮਿਲਦਾ ਹੈ ਤਾਂ ਤੁਰੰਤ ਵਿਜੀਲੈਂਸ ਟੀਮ ਨੂੰ ਸੂਚਿਤ ਕੀਤਾ ਜਾਵੇ। ਉਨਾਂ ਕਿਹਾ ਕਿ ਆਮ ਲੋਕਾਂ ਦੇ ਭਿ੍ਰਸ਼ਟਾਚਾਰ ਵਿਰੁੱਧ ਨਾ ਬੋਲਣ ਕਰਕੇ ਹੀ ਇਸਨੂੰ ਬਡਾਵਾ ਮਿਲ ਰਿਹਾ ਹੈ। ਇਸ ਮੌਕੇ ਉਨਾਂ ਭਿ੍ਰਸ਼ਟਾਚਾਰ ਵਿਰੁੱਧ ਆਵਾਜ਼ ਚੁੱਕਣ ਦੀ ਜਾਗਰੂਕਤਾ ਵੀ ਵਿਦਿਆਰਥੀਆਂ ਵਿੱਚ ਫੈਲਾਈ। ਇਸ ਮੌਕੇ ਮਨਪ੍ਰੀਤ ਕੌਰ ਵੱਲੋਂ ਵੀ ਭਿ੍ਰਸ਼ਟਾਚਾਰ ਸਬੰਧੀ ਸਪੀਚ ਦਿੱਤੀ ਗਈ। ਸ੍ਰੀ ਗੁਰਸ਼ਰਨਜੀਤ ਸਿੰਘ ਚੀਮਾ ਵੱਲੋਂ ਸਟੇਜ ਸੈਕਟਰੀ ਦੀ ਭੂਮਿਕਾ ਨਿਭਾਈ। ਸੈਮੀਨਾਰ ਦੇ ਅੰਤ ਵਿੱਚ ਹਾਜ਼ਰ ਵਿਦਿਆਰਥੀਆਂ/ਨਾਗਰਿਕਾਂ ਵੱਲੋਂ ਸ੍ਰੀ ਗੌਤਮ ਸਿੰਗਲ ਦੀ ਅਗਵਾਈ ਵਿੱਚ ਦਿਆਨਤਦਾਰੀ ਦਾ ਸੰਕਲਪ ਵੀ ਲਿਆ ਗਿਆ।