ਰਾਕੇਸ਼ ਕੁਮਾਰ ਚਾਵਲਾ ਕਿੱਟਾ ਬਣੇ ਪੀ ਏ ਡੀ ਬੀ ਬੈਂਕ ਦੇ ਚੇਅਰਮੈਨ

*ਵਿਧਾਇਕ ਡਾ: ਹਰਜੋਤ ਕਮਲ ਨੇ ਨਵ ਨਿਯੁਕਤ ਚੇਅਰਮੈਨ ਅਤੇ ਵੱਖ ਵੱਖ ਜ਼ੋਨਾਂ ਦੇ ਡਾਇਰੈਕਟਰਾਂ ਨੂੰ ਕੀਤਾ ਸਨਮਾਨਿਤ
ਮੋਗਾ, 30  ਅਕਤੂਬਰ (ਜਸ਼ਨ): ਪਿਛਲੇ ਦਿਨੀਂ ‘ਦੀ ਮੋਗਾ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ ਮੋਗਾ’ ਦੇ ਨੌਂ ਜ਼ੋਨਾਂ ਦੀ ਚੋਣ ਉਪਰੰਤ ਬੈਂਕ ਦੇ ਬੋਰਡ ਆਫ਼ ਡਾਇਰੈਕਟਰ ਵੱਲੋਂ ਅਜੀਤਵਾਲ ਜ਼ੋਨ ਤੋਂ ਡਾਇਰੈਕਟਰ ਚੁਣੇ ਗਏ ਰਾਕੇਸ਼ ਕੁਮਾਰ ਚਾਵਲਾ ਕਿੱਟਾ ਨੂੰ ਕੋਆਪਰੇਟਿਵ ਸੁਸਾਇਟੀ ਮੋਗਾ ਦਾ ਚੇਅਰਮੈਨ ਚੁਣ ਲਿਆ ਗਿਆ ਹੈ। ਸਰਬਸਮੰਤੀ ਨਾਲ ਹੋਈ ਚੋਣ ਦੌਰਾਨ ਬਲਦੇਵ ਕੌਰ ਘੱਲਕਲਾਂ ਨੂੰ ਵਾਈਸ ਚੇਅਰਮੈਨ ਜਦਕਿ ਹਰਜੀਤ ਸਿੰਘ ਝੰਡੇਵਾਲਾ ਨੂੰ ਬੈਂਕ ਦੀ ਸਟੇਟ ਬਾਡੀ ਐੱਸ ਡੀ ਡੀ ਬੀ ਚੰਡੀਗੜ੍ਹ ਵਾਸਤੇ ਬੈਂਕ ਦੇ ਨੁਮਾਇੰਦੇ ਵਜੋਂ ਚੁਣਿਆ ਗਿਆ। 
ਪੀ ਏ ਡੀ ਬੀ ਬੋਰਡ ਦੀ ਚੁਣੀ ਗਈ ਇਸ ਟੀਮ ਨੂੰ ਸਨਮਾਨਿਤ ਕਰਨ ਲਈ ਵਿਧਾਇਕ ਡਾ: ਹਰਜੋਤ ਕਮਲ ਦੇ ਦਫਤਰ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਪੀ ਏ ਡੀ ਬੀ ਮੋਗਾ ਦੇ ਨਵ ਨਿਯੁਕਤ ਚੇਅਰਮੈਨ ਰਾਕੇਸ਼ ਕੁਮਾਰ ਚਾਵਲਾ ਕਿੱਟਾ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਹਨਾਂ ਨੂੰ ਸ਼ੁੱਭ ਇੱਛਾਵਾਂ ਭੇਂਟ ਕੀਤੀਆਂ।
ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਪੀ ਏ ਡੀ ਬੀ ਬੈਂਕ ਦੇ ਬੋਰਡ ਆਫ਼ ਡਾਇਰੈਕਟਰਜ਼ ਦੇ ਵੱਖ ਵੱਚ ਜ਼ੋਨਾਂ ਦੇ ਚੁਣੇ ਗਏ ਡਾਇਰੈਕਟਰਾਂ ਦੌਲਤਪੁਰਾ ਨੀਵਾਂ ਜ਼ੋਨ ਤੋਂ ਹਾਕਮ ਸਿੰਘ ਸੱਦਾ ਸਿੰਘ ਵਾਲਾ, ਖੋਸਾ ਪਾਂਡੋਂ ਜ਼ੋਨ ਤੋਂ ਬਲਜੀਤਪਾਲ ਕਾਲੀਆ ਰੱਤੀਆਂ, ਮੰਗੇਵਾਲਾ ਜ਼ੋਨ ਤੋਂ ਗੁਰਪ੍ਰੀਤ ਸਿੰਘ ਦਾਰਾਪੁਰ, ਘੱਲਕਲਾਂ ਜ਼ੋਨ ਤੋਂ ਬਲਦੇਵ ਕੌਰ, ਸਿੰਘਾਵਾਲਾ ਜ਼ੋਨ ਤੋਂ ਹਰਜੀਤ ਸਿੰਘ ਝੰਡੇਵਾਲਾ, ਚੜਿੱਕ ਜ਼ੋਨ ਤੋਂ ਗੁਰਜੰਟ ਸਿੰਘ ਮੱਲੀਆਂਵਾਲਾ,  ਕੋਕਰੀ ਕਲਾਂ ਜ਼ੋਨ ਤੋਂ ਦਰਸ਼ਨ ਸਿੰਘ ਕੋਕਰੀ ਫੂੂਲਾ ਸਿੰਘ, ਤਖਾਣਵੱਧ ਜ਼ੋਨ ਤੋਂਂ ਰਾਜਦੀਪ ਕੌਰ ਨੱਥੂਵਾਲਾ ਜਦੀਦ ਨੂੰ ਵੀ ਫੁੱਲਾਂ ਦੇ ਹਾਰ ਪਾ ਕੇ ਮੂੰਹ ਮਿੱਠਾ ਕਰਵਾਇਆ ।  
ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਕੋਆਪਰੇਟਿਵ ਸੁਸਾਇਟੀ ਮੋਗਾ ਦੇ ਨਵ ਨਿਯੁਕਤ ਚੇਅਰਮੈਨ ਰਾਕੇਸ਼ ਕੁਮਾਰ ਕਿੱਟਾ ਅਤੇ ਬਾਕੀ ਡਾਇਰੈਕਟਰ ਕਿਰਸਾਨੀ ਨੂੰ ਪੈਰਾਂ ਸਿਰ ਕਰਨ ਲਈ ਆਪਣੀ ਆਪਣੀ ਸਮਰੱਥਾ ਅਨੁਸਾਰ ਯੋਗਦਾਨ ਪਾਉਣਗੇ। ਉਹਨਾਂ ਆਖਿਆ ਕਿ ਪਿੰਡਾਂ ਦੇ ਕਿਸਾਨਾਂ ਦੀ ਤਰੱਕੀ ਲਈ ਸਹਿਕਾਰੀ ਸਭਾਵਾਂ ਅਹਿਮ ਰੋਲ ਅਦਾ ਕਰਦੀਆਂ ਹਨ ਅਤੇ ਚੁਣੇ ਗਏ ਚੇਅਰਮੈਨ ਅਤੇ ਡਾਇਰੈਕਟਰ ਕਿਸਾਨਾਂ ਦੀ ਭਲਾਈ ਲਈ ਇਮਾਨਦਾਰੀ ਅਤੇ ਦਿਆਨਤਦਾਰੀ ਨਾਲ ਕੰਮ ਕਰਦਿਆਂ ਕਿਸਾਨਾਂ ਲਈ ਖੇਤੀ ਮਸ਼ੀਨਰੀ ਅਤੇ ਸਹਾਇਕ ਧੰਦਿਆਂ ਵਾਸਤੇ ਆਸਾਨ ਦਰਾਂ ’ਤੇ ਕਰਜ਼ੇ ਮੁਹਈਆ ਕਰਵਾਉਣਾ ਯਕੀਨੀ ਬਣਾਉਣਗੇ ਤਾਂ ਕਿ ਕਿਸਾਨ ਹੋਰਨਾਂ ਬੈਂਕਾਂ ਦੇ ਮਿਸ਼ਰਤ ਵਿਆਜ ਵਾਲੇ ਕਰਜ਼ੇ ਦੀ ਬਜਾਏ ਖੇਤੀਬਾੜੀ ਵਿਕਾਸ ਬੈਂਕ ਤੋਂ ਆਸਾਨ ਕਿਸ਼ਤਾਂ ਵਾਲੇ ਟਰਮ ਲੋਨ ਲੈ ਕੇ ਸਧਾਰਨ ਵਿਆਜ ਦਿੰਦਿਆਂ ਆਰਥਿਕ ਤੌਰ ’ਤੇ ਮਜਬੂਤ ਹੋ ਸਕਣ। ਉਹਨਾਂ ਸਾਰੇ ਡਾਇਰੈਕਟਰਾਂ ਵਧਾਈ ਦਿੰਦਿਆਂ ਆਖਿਆ ਕਿ ਇਹ ਕੋਆਪਰੇਟਿਵ ਬੈਂਕ ਕਿਸਾਨਾਂ ਨਾਲ ਜੁੜਿਆ ਹੋਣ ਕਰਕੇ ਕਿਸਾਨਾਂ ਦੀ ਆਰਥਿਕ ਸਥਿਤੀ ਨੂੰ ਉੱਚਾ ਚੁੱਕਣ ਲਈ ਇਸ ਦੀ ਅਹਿਮ ਭੁਮਿਕਾ ਹੰੁਦੀ ਹੈ । ਉਹਨਾਂ ਆਖਿਆ ਕਿ ਬੋਰਡ ਦੇ ਚੇਅਰਮੈਨ ਅਤੇ ਡਾਇਰੈਕਟਰ ਵਜੋਂ ਵਿਚਰਦਿਆਂ ਸਾਰੇ ਅਹੁਦੇਦਾਰ,  ਕਿਸਾਨ ਹਿਤਾਂ ਵਿਚ ਫੈਸਲੇ ਲੈਣਗੇ ਤਾਂ ਕਿ ਕਿਸਾਨਾਂ ਲਈ ਕਿਰਸਾਨੀ ਲਾਹੇਵੰਦ ਧੰਦਾ ਬਣ ਕੇ ਉੱਭਰੇ। ਉਹਨਾਂ ਆਖਿਆ ਕਿ ਪੀ ਏ ਡੀ ਬੀ ਕਿਸਾਨਾਂ ਦਾ ਬੈਂਕ ਹੈ ਅਤੇ ਕਿੱਟਾ ਦੀ ਅਗਵਾਈ ਵਿਚ ਸਮੁੱਚੀ ਟੀਮ ਕਿਸਾਨ ਹਿਤਾਂ ਲਈ ਆਪਣੇ ਫਰਜ਼ ਨਿਭਾਵੇਗੀ।
ਇਸ ਮੌਕੇ ਵਾਈਸ ਚੇਅਰਮੈਨ ਸੀਰਾ ਲੰਢੇਕੇ, ਸੀਨੀਅਰ ਕਾਂਗਰਸੀ ਆਗੂ ਰਵਿੰਦਰ ਸਿੰਘ ਰਾਜੂ ਲੰਢੇਕੇ, ਚੇਅਰਮੈਨ ਦੀਸ਼ਾ ਬਰਾੜ, ਸ਼ੇਰਜੰਗ ਮਹੇਸ਼ਰੀ, ਅਕਾਸ਼ਦੀਪ ਲਾਲੀ ਬੁੱਟਰ, ਨਿਰਮਲ ਸਿੰਘ ਬੁਲਟ,ਦਵਿੰਦਰ ਸਿੰਘ ਸਰਪੰਚ ਨਥੂਵਾਲਾ ਜਦੀਦ, ਗੁਰਜੀਤ ਸਿੰਘ ਸੁਸਾਇਟੀ ਪ੍ਰਧਾਨ ਅਜੀਤਵਾਲ, ਕੌਂਸਲਰ ਵਿਨੀਤ ਚੋਪੜਾ, ਕੌਂਸਲਰ ਵਿਜੇ ਖੁਰਾਣਾ, ਕੌਂਸਲਰ ਛਿੰਦਾ ਬਰਾੜ ਨੇ ਵੀ ਚੇਅਰਮੈਨ ਕਿੱਟਾ ਅਤੇ ਡਾਇਰੈਕਟਰ ਸਾਹਿਬਾਨਾਂ ਨੂੰ ਵਧਾਈ ਦਿੱਤੀ।
ਇਸ ਮੌਕੇ ਮੇਅਰ ਨੀਤਿਕਾ ਭੱਲਾ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਪੀਨਾ, ਡਿਪਟੀ ਮੇਅਰ ਕੌਂਸਲਰ ਅਸ਼ੋਕ ਧਮੀਜਾ, ਰਾਈਸ ਬਰਾਨ ਐਸੋਸੀਏਸ਼ਨ ਦੇ ਪ੍ਰਧਾਨ ਨਵੀਨ ਸਿੰਗਲਾ, ਦਵਿੰਦਰ ਸਿੰਘ ਰਣੀਆ, ਜਤਿੰਦਰ ਅਰੋੜਾ ਸਿਟੀ ਪ੍ਰਧਾਨ ਮੋਗਾ ਕਾਂਗਰਸ , ਕਾਂਗਰਸ ਦੇ ਸੋਸ਼ਲ ਮੀਡੀਆ ਸੈੱਲ ਦੇ ਚੇਅਰਮੈਨ ਦੀਸ਼ਾ ਬਰਾੜ,ਆੜ੍ਹਤੀਆ ਐਸੋਸੀਏਸ਼ਨ ਸਬਜ਼ੀ ਮੰਡੀ ਦੇ ਪ੍ਰਧਾਨ ਸਰਵਜੀਤ ਸਿੰਘ ਹਨੀ ਸੋਢੀ, ਵਿਕਰਮਜੀਤ ਪੱਤੋ ਸਿਟੀ ਪ੍ਰਧਾਨ ਯੂਥ ਕਾਂਗਰਸ, ਕੌਂਸਲਰ ਜਸਵਿੰਦਰ ਸਿੰਘ ਕਾਕਾ ਲੰਢੇਕੇ, ਸੁਖਚੈਨ ਸਿੰਘ ਚੈਨਾ ਲੰਢੇਕੇ, ਦੀਪਕ ਭੱਲਾ, ਕੌਂਸਲਰ ਅਰਵਿੰਦਰ ਸਿੰਘ ਹੈਪੀ ਕਾਹਨਪੁਰੀਆ, ਜੱਗਾ ਪੰਡਿਤ, ਕੌਂਸਲਰ ਲਖਵੀਰ ਸਿੰਘ ਲੱਖਾ ਦੁੱਨੇਕੇ,ਕੁਲਦੀਪ ਸਿੰਘ ਬੱਸੀਆਂ, ਵਿਨੀਤ ਚੋਪੜਾ ਕੌਂਸਲਰ, ਕੌਂਸਲਰ ਵਿਜੇ ਭੂਸ਼ਣ ਟੀਟੂ, ਕੌਂਸਲਰ ਪ੍ਰਵੀਨ ਮੱਕੜ, ਕੌਂਸਲਰ ਜਸਵਿੰਦਰ ਸਿੰਘ ਛਿੰਦਾ ਬਰਾੜ, ਕੌਂਸਲਰ ਵਿਜੇ ਖੁਰਾਣਾ, ਕੌਂਸਲਰ ਸਾਹਿਲ ਅਰੋੜਾ, ਕੌਂਸਲਰ ਨਰਿੰਦਰ ਬਾਲੀ,ਕੌਂਸਲਰ ਤੀਰਥਰਾਮ ਪ੍ਰਧਾਨ, ਕੌਂਸਲਰ ਗੌਰਵ ਗਰਗ ਚੇਅਰਮੈਨ ਸੋਸ਼ਲ ਮੀਡੀਆ ਸੈੱਲ ਮੋਗਾ ਸ਼ਹਿਰੀ, ਸਾਬਕਾ ਕੌਂਸਲਰ ਗੁਰਮਿੰਦਰਜੀਤ ਸਿੰਘ ਬਬਲੂ, ਸੀਨੀਅਰ ਕਾਂਗਰਸੀ ਆਗੂ ਜੁਗਰਾਜ ਸਿੰਘ ਜੱਗਾ ਰੌਲੀ,ਕੌਂਸਲਰ ਗੁਰਪ੍ਰੀਤ ਸਿੰਘ ਸੱਚਦੇਵਾ,  ਸੁਨੀਲ ਜੋਇਲ ਭੋਲਾ, ਐਡਵੋਕੇਟ ਅਜੀਤ ਵਰਮਾ, ਸੀਨੀਅਰ ਕਾਂਗਰਸੀ ਆਗੂ ਨਿਰਮਲ ਸਿੰਘ ਮੀਨੀਆ, ਕੌਂਸਲਰ ਬੂਟਾ ਸਿੰਘ ਪ੍ਰਧਾਨ ਟਰੱਕ ਯੂਨੀਅਨ, ਡਾ: ਹਰਜੀਵਨ ਸਿੰਘ, ਜਗਚਾਨਣ ਸਿੰਘ ਜੱਗੀ, ਵਿਨੋਦ ਕੁਮਾਰ ਛਾਬੜਾ, ਦੀਪੂ ਸਹੋਤਾ, ਜਸਪ੍ਰੀਤ ਸਿੰਘ ਗੱਗੀ, ਡਾ: ਨਵੀਨ ਸੂਦ, ਗੁਰਮੀਤ ਸਿੰਘ ਮੀਤਾ, ਕੌਂਸਲਰ ਤਰਸੇਮ ਸਿੰਘ, ਕੌਂਸਲਰ ਜਸਪ੍ਰੀਤ ਸਿੰਘ ਵਿੱਕੀ, ਵਿਕਰਮਜੀਤ ਵਿੱਕੀ, ਹਿੰਮਤ ਸਿੰਘ, ਸੰਜੀਵ ਅਰੋੜਾ, ਕੌਂਸਲਰ ਕੁਲਵਿੰਦਰ ਕੌਰ,  ਜਤਿੰਦਰ ਕੁਮਾਰ ਨੀਲਾ, ਕੌਂਸਲਰ ਅਮਰਜੀਤ ਸਿੰਘ ਅੰਬੀ, ਅਜੇ ਕੁਮਾਰ, ਡਾ: ਦਰਸ਼ਨ ਲਾਲ, ਕੌਂਸਲਰ ਜਗਜੀਤ ਜੀਤਾ,ਕਸ਼ਮੀਰ ਸਿੰਘ ਲਾਲਾ, ਸੁਖਵਿੰਦਰ ਸਿੰਘ ਆਜ਼ਾਦ, ਦਵਿੰਦਰ ਸ਼ਰਮਾ, ਨਿਰਮਲ ਸਿੰਘ ਆਹਲੂਵਾਲੀਆ,ਗੁਰਸੇਵਕ ਸਿੰਘ ਸਮਰਾਟ  ਆਦਿ ਨੇ  ਮੁਬਾਰਕਾਂ ਦਿੱਤੀਆਂ।