ਵਿਧਾਇਕ ਡਾ: ਹਰਜੋਤ ਕਮਲ ਨੇ ਈ ਰਿਕਸ਼ਾ ਯੂਨੀਅਨ ਦੇ ਨਵੇਂ ਬਣੇ ਪ੍ਰਧਾਨ ਜਸਵਿੰਦਰ ਸਿੰਘ ਨੂੰ ਕੀਤਾ ਸਨਮਾਨਿਤ
ਮੋਗਾ, 28 ਅਕਤੂਬਰ(ਜਸ਼ਨ): ਪ੍ਰਦੂਸ਼ਣ ਮੁਕਤ ਵਾਤਾਵਰਨ ਦੀ ਸਿਰਜਣਾ ਲਈ ਪੰਜਾਬ ਸਰਕਾਰ ਵੱਲੋਂ ਈ ਰਿਕਸ਼ਾ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਲਈ ਲਾਗੂ ਕੀਤੀਆਂ ਯੋਜਨਾਵਾਂ ਸਦਕਾ ਜਿੱਥੇ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਮਿਲਿਆ ਹੈ ਉੱਥੇ ਵਾਤਾਵਰਨ ਦੇ ਮਿਆਰ ਵਿਚ ਵੀ ਸੁਧਾਰ ਦਿਖਾਈ ਦੇਣ ਲੱਗਾ ਹੈ । ਈ ਰਿਕਸ਼ਾ ਯੂਨੀਅਨ ਦੇ ਨਵੇਂ ਬਣੇ ਪ੍ਰਧਾਨ ਜਸਵਿੰਦਰ ਸਿੰਘ ਨੂੰ ਸਨਮਾਨਿਤ ਕਰਦਿਆਂ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਈ ਰਿਕਸ਼ਾ ਆਰੰਭ ਹੋਣ ਨਾਲ ਲਾਗਲੇ ਪਿੰਡਾਂ ਤੋਂ ਸ਼ਹਿਰ ਖਰੀਦੋ ਫਰੋਖਤ ਲਈ ਆਉਂਦੇ ਪਿੰਡ ਵਾਸੀਆਂ ਲਈ ਈ ਰਿਕਸ਼ਾ ਵਰਦਾਨ ਸਿੱਧ ਹੋ ਰਹੇ ਹਨ ਕਿਉਂਕਿ ਘੱਟ ਪੈਸਿਆਂ ਵਿਚ ਹਰ ਵਿਅਕਤੀ ਆਪਣੇ ਸਮੇਂ ਦੀ ਬੱਚਤ ਕਰਦਿਆਂ ਆਪਣੇ ਕੰਮ ਨੇਪਰੇ ਚਾੜ ਸਕਦਾ ਹੈ। ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਆਕਾਰ ਪੱਖੋਂ ਛੋਟੇ ਈ ਰਿਕਸ਼ਾ ਟਰੈਫਿਕ ਸਮੱਸਿਆ ਵੀ ਪੈਦਾ ਨਹੀਂ ਕਰਦੇ । ਇਸ ਮੌਕੇ ਯੂਨੀਅਨ ਦੇ ਅਹੁਦੇਦਾਰ ਬਿੰਦਰ ਸਿੰਘ ਮੀਤ ਪ੍ਰਧਾਨ , ਰੇਸ਼ਮ ਸਿੰਘ, ਮੇਜਰ ਸਿੰਘ, ਗੁਰਚਰਨ ਸਿੰਘ ਲੰਢੇਕੇ, ਸੋਨੀ , ਰਿੰਪੀ , ਸੁਖਦੇਵ ਸਿੰਘ, ਗੁਰਚਰਨ ਸਿੰਘ ਚੇਅਰਮੈਨ ਆਦਿ ਨੇ ਈ ਰਿਕਸ਼ਾ ਚਾਲਕਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵਿਧਾਇਕ ਡਾ: ਹਰਜੋਤ ਕਮਲ ਨੂੰ ਜਾਣੰੂ ਕਰਵਾਇਆ ਜਿਸ ’ਤੇ ਵਿਧਾਇਕ ਨੇ ਉਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਛੇਤੀ ਹੱਲ ਕਰਨ ਦਾ ਭਰੋਸਾ ਦਿੱਤਾ।