ਵਿਧਾਇਕ ਡਾ: ਹਰਜੋਤ ਕਮਲ ਨੇ ਕੀਤਾ ਮੋਗੇ ਹਲਕੇ ਦਾ ਸਰਵ ਪੱਖੀ ਵਿਕਾਸ : ਅਜੀਤ ਵਰਮਾ ਐਡਵੋਕੇਟ

ਮੋਗਾ, 28 ਅਕਤੂਬਰ (ਜਸ਼ਨ): ਚੇਅਰਮੈਨ ਅਜੀਤ ਵਰਮਾ ਐਡਵੋਕੇਟ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਡਾ: ਹਰਜੋਤ ਕਮਲ ਵਿਧਾਇਕ ਪੜ੍ਹੇ ਲਿਖੇ, ਹਰਮਨ ਪਿਆਰੇ ਅਤੇ ਸ਼ਾਂਤ ਸੁਭਾਅ ਦੇ ਇਨਸਾਨ ਹਨ l ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਮੋਗਾ ਸ਼ਹਿਰ ਦਾ ਵੱਧ ਚੜ੍ਹ ਕੇ ਵਿਕਾਸ ਕੀਤਾ ਹੈ l   ਅਜੀਤ ਵਰਮਾ ਐਡਵੋਕੇਟ  ਨੇ ਦੱਸਿਆ ਕਿ ਡਾਕਟਰ ਸਾਹਿਬ ਵੱਲੋਂ  ਆਪਣੇ ਕਾਰਜਕਾਲ ਦੌਰਾਨ ਬਿਨਾਂ ਕਿਸੇ ਭੇਦ ਭਾਵ ਅਤੇ ਪਾਰਟੀ ਬਾਜ਼ੀ ਤੋਂ ਉਪਰ ਉੱਠ ਕੇ ਮੋਗਾ ਸ਼ਹਿਰ ਦਾ ਵਿਕਾਸ ਕੀਤਾ ਗਿਆ l ਉਨ੍ਹਾਂ ਮੋਗਾ ਸ਼ਹਿਰ ਦੀਆਂ ਸਾਰੀਆਂ ਮੁੱਖ ਸੜਕਾਂ, ਲਿੰਕ ਰੋਡ ਅਤੇ ਸ਼ਹਿਰ ਦੀਆਂ ਤਕਰੀਬਨ ਸਾਰੀਆਂ ਗਲੀਆਂ ‘ਚ  ਇੰਟਰਲਾਕਿੰਗ ਕਰਵਾ ਕੇ ਸ਼ਹਿਰ ਨੂੰ ਸੋਹਣੀ ਦਿੱਖ ਦਿੱਤੀ। ਮੋਗਾ ਸ਼ਹਿਰ ਵਿਚ ਐਲ ਈ ਡੀ ਲਾਇਟਾਂ ਦਾ ਕੰਮ ਕੀਤਾ ਗਿਆ l ਚੇਅਰਮੈਨ ਐਡਵੋਕੇਟ ਵਰਮਾ  ਨੇ ਅੱਗੇ ਦੱਸਿਆ ਕਿ ਡਾਕਟਰ ਹਰਜੋਤ ਕਮਲ ਵਿਧਾਇਕ ਵੱਲੋਂ ਸਿਵਿਲ ਹਸਪਤਾਲ ਵਿਚ ਚਾਰ ਮੰਜ਼ਿਲਾਂ ਮਦਰ ਐਂਡ ਚਾਇਲਡ ਦੇਖਭਾਲ ਸੈਂਟਰ ਬਣਾਇਆ ਗਿਆ l ਉਨ੍ਹਾਂ ਵਲੋਂ ਦੁੱਨੇਕੇ ਵਿਖੇ ਫਨ ਪਾਰਕ ਕੰਮ ਜਾਰੀ ਹੈ l ਡਾਕਟਰ ਸਾਹਿਬ ਵਲੋਂ ਆਪਣੇ ਕਾਰਜਕਾਲ ਵਿਚ ਮੁੱਖ ਕੰਮਾਂ ਵਿਚੋਂ 50 ਬੈਡ ਵਾਲਾ ਆਯੁਸ਼ ਹਸਪਤਾਲ ਦਾ ਨਿਰਮਾਣ, ਜੀ ਟੀ ਰੋਡ ਤੇ ਟਰਾਮਾ ਸੈਂਟਰ ਅਤੇ ਸਹਿਰ ਵਿਚ ਮਲਟੀ ਪਾਰਕਿੰਗ ਲਈ ਆਵੇਦਨ ਕੀਤਾ ਗਿਆ ਹੈ l ਮੋਗਾ ਸ਼ਹਿਰ ਦੇ ਮੁੱਖ ਐਂਟਰੀ ਮਾਰਗਾਂ ਤੇ ਆਧੁਨਿਕ ਵੇਲਕਮ ਗੇਟਾਂ ਦਾ ਨਿਰਮਾਣ ਕੀਤਾ ਗਿਆ ਹੈ l  ਐਡਵੋਕੇਟ ਵਰਮਾ ਨੇ ਕਿਹਾ ਕਿ ਵਿਧਾਇਕ ਸਾਹਿਬ ਦੇ ਕੀਤੇ ਕੰਮਾਂ ਨੂੰ ਅਤੇ ਸਹਿਰ ਦੇ ਵਿਕਾਸ ਨੂੰ ਵੇਖਦੇ ਹੋਏ ਮੋਗਾ ਹਲਕੇ ਦੇ ਲੋਕ ਦੁਬਾਰਾ ਆਉਣ ਵਾਲੇ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਡਾਕਟਰ ਹਰਜੋਤ ਕਮਲ ਨੂੰ ਵਿਧਾਇਕ ਦੇ ਤਾਜ ਨਾਲ ਨਿਵਾਜਣਗੇ l