ਵਿਧਾਇਕ ਡਾ: ਹਰਜੋਤ ਕਮਲ ਨੇ ਉੱਚੇਚੇ ਯਤਨਾਂ ਸਦਕਾ ਰੱਬ ਜੀ ਨਮਿੱਤ ਹੋਣ ਵਾਲੇ ਬਰਸੀ ਸਮਾਗਮਾਂ ਤੋਂ ਪਹਿਲਾਂ, ਧਾਰਮਿਕ ਅਸਥਾਨ ਤੱਕ ਜਾਣ ਵਾਲੀ ਸੜਕ ’ਤੇ ਪੁਆਇਆ ਪ੍ਰੀਮਿਕਸ
*ਮੁੱਖ ਸੇਵਾਦਾਰ ਬਲਬੀਰ ਸਿੰਘ ਰਾਮੂੰਵਾਲੀਆ ਨੇ ਵਿਧਾਇਕ ਡਾ: ਹਰਜੋਤ ਕਮਲ ਦਾ ਕੀਤਾ ਸਨਮਾਨ
ਮੋਗਾ, 27 ਅਕਤੂਬਰ (ਜਸ਼ਨ): ਮਾਲਵੇ ਖੇਤਰ ਦੀ ਅਹਿਮ ਧਾਰਮਿਕ ਸ਼ਖਸੀਅਤ ਸੰਤ ਬਾਬਾ ਅਜਮੇਰ ਸਿੰਘ ਰੱਬ ਜੀ ਨਮਿੱਤ 29 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਬਰਸੀ ਸਮਾਗਮਾਂ ਨੂੰ ਮੁੱਖ ਰੱਖਦਿਆਂ ਵਿਧਾਇਕ ਡਾ: ਹਰਜੋਤ ਕਮਲ ਨੇ ਉੱਚੇਚੇ ਯਤਨ ਕਰਕੇ ਮੋਗਾ ਜੀ ਟੀ ਰੋਡ ਤੋਂ ਰੱਬ ਜੀ ਨਗਰ ਦੇ ਧਾਰਮਿਕ ਅਸਥਾਨ ਤੱਕ ਦੀ ਸੜਕ ’ਤੇ ਪ੍ਰੀਮਿਕਸ ਪਵਾ ਕੇ ਰੱਬ ਨਗਰ ਦੇ ਵਾਸੀਆਂ ਅਤੇ ਬਾਹਰੋਂ ਆਉਣ ਵਾਲੀ ਸੰਗਤ ਨੂੰ ਵੱਡੀ ਰਾਹਤ ਦਿੱਤੀ ਹੈ। ਅੱਜ ਵਿਧਾਇਕ ਡਾ: ਹਰਜੋਤ ਕਮਲ ਰੱਬ ਨਗਰ ਦੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਉਪਰੰਤ ਪ੍ਰੀਮਿਕਸ ਵਾਲੀ ਸੜਕ ਦਾ ਉਦਘਾਟਨ ਕੀਤਾ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨਾਲ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਕੁਮਾਰ ਪੀਨਾ ਅਤੇ ਸਿਆਸੀ ਸਕੱਤਰ ਗੁਰਮਿੰਦਰਜੀਤ ਸਿੰਘ ਬਬਲੂ ਹਾਜ਼ਰ ਸਨ। ਇਸ ਮੌਕੇ ਸੰਤ ਬਾਬਾ ਅਜਮੇਰ ਸਿੰਘ ਰੱਬ ਜੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਵਿਧਾਇਕ ਡਾ: ਹਰਜੋਤ ਕਮਲ ਦਾ ਧੰਨਵਾਦ ਕੀਤਾ ਜਿਹਨਾਂ ਨੇ ਰੱਬ ਜੀ ਦੀ ਬਰਸੀ ਸਮਾਗਮਾਂ ਦੇ ਮੱਦੇਨਜ਼ਰ ਪਿਛਲੇ ਲੰਬੇ ਸਮੇਂ ਤੋਂ ਖਸਤਾ ਹਾਲਤ ਸੜਕ ’ਤੇ ਪ੍ਰੀਮਿਕਸ ਪਵਾ ਕੇ ਇਸ ਨੂੰ ਮੁਕੰਮਲ ਕਰਵਾਇਆ ਹੈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸ. ਬਲਬੀਰ ਸਿੰਘ ਰਾਮੂੰਵਾਲੀਆ ਨੇ ਵਿਧਾਇਕ ਡਾ: ਹਰਜੋਤ ਕਮਲ , ਸੀਨੀਅਰ ਡਿਪਟੀ ਮੇਅਰ ਪ੍ਰਵੀਨ ਕੁਮਾਰ ਪੀਨਾ ਅਤੇ ਗੁਰਮਿੰਦਰਜੀਤ ਬਬਲੂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਭਰਪੂਰ ਸਿੰਘ ਯੂ ਕੇ, ਬਲਬੀਰ ਸਿੰਘ ਰਾਮੂੰਵਾਲੀਆ,ਲਵਲੀ ਯੂ ਕੇ, ਮੇਜਰ ਸਿੰਘ, ਗੁਰਲਾਲ ਸਿੰਘ ਸੋਨਾ,ਕੁਲਦੀਪ ਸਿੰਘ, ਪ੍ਰੇਮ ਕੁਮਾਰ, ਸੁਖਚਰਨ ਸਿੰਘ ਪਿੰਕਾ, ਬਾਬਾ ਫੂਲਾ ਸਿੰਘ,ਹੈਪੀ ਰੱਬ ਨਗਰ, ਮਹਿੰਦਰ ਸਿੰਘ ਮਹਿਰੋਂ , ਇੰਸਪੈਕਟਰ ਸੋਹਣ ਸਿੰਘ, ਹਰਜਸਪ੍ਰੀਤ ਸਿੰਘ, ਗਿ: ਗੁਰਪਾਲ ਸਿੰਘ, ਸਤਿਨਾਮ ਸਿੰਘ, ਜਸਵਿੰਦਰ ਸਿੰਘ ਬਰਾੜ, ਮਨਜੀਤ ਸਿੰਘ, ਗੁਰਮੀਤ ਸਿੰਘ ਜੀ ਐੱਲ ਟੀ, ਕੁਲਦੀਪ ਸਿੰਘ ਸੂਬੇਦਾਰ, ਐੱਸ ਡੀ ਓ ਬਲਵਿੰਦਰ ਸਿੰਘ, ਸੂਬੇਦਾਰ ਮਾਨ ਸਿੰਘ, ਸ਼ੇਰ ਸਿੰਘ, ਮਾ: ਕੁਲਵਿੰਦਰ ਸਿੰਘ ਕਲੇਰ, ਮਲਕੀਤ ਸਿੰਘ, ਸੁਰਿੰਦਰ ਸਿੰਘ ਸ਼ਿੰਦਾ ਜੀ ਐੱਲ ਟੀ ਤੋਂ ਇਲਾਵਾ ਰੱਬ ਨਗਰ ਦੇ ਨਿਵਾਸੀ ਹਾਜ਼ਰ ਸਨ।