ਕੈਨੇਡਾ ਦੌਰੇ ਦੌਰਾਨ ਸਟੇਟ ਅਵਾਰਡੀ ਦਵਿੰਦਰਪਾਲ ਸਿੰਘ ਪ੍ਰਾਈਮ ਏਸ਼ੀਆ ਟੈਲੀਵਿਜ਼ਨ ‘ਤੇ ਦਰਸ਼ਕਾਂ ਨਾਲ ਹੋਏ ਰੂਬਰੂ

ਕੈਨੇਡਾ  27 ਅਕਤੂਬਰ (ਜਸ਼ਨ): ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇ ਸਰੀ ਦਫ਼ਤਰ ਵਿਖੇ ਕੈਨੇਡਾ ਦੌਰੇ ਦੌਰਾਨ ਸਟੇਟ ਅਵਾਰਡੀ ਦਵਿੰਦਰਪਾਲ ਸਿੰਘ ਦਰਸ਼ਕਾਂ ਦੇ ਰੂਬਰੂ ਹੋਏ।ਉਹਨਾਂ ਦੇ ਨਾਲ ਸ. ਜੁਗਰਾਜ ਸਿੰਘ ਕਾਹਲੋ ਨੇ ਪੰਜਾਬ ਵਿਚੋਂ ਪਲਾਇਨ ਕਰਕੇ ਵੱਡੀ ਗਿਣਤੀ ਵਿੱਚ ਕੈਨੇਡਾ ਅਤੇ ਹੋਰ ਦੇਸ਼ਾਂ ਵਿੱਚ ਆ ਰਹੇ ਵਿਦਿਆਰਥੀਆਂ ਕਰਕੇ ਉਥੋਂ ਦੇ ਵਿਦਿਅਕ ਅਦਾਰਿਆਂ ਦੇ ਹੋ ਰਹੇ ਨੁਕਸਾਨ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਵਿਚਾਰ ਵਟਾਂਦਰਾ ਕੀਤਾ। ਦਵਿੰਦਰਪਾਲ ਸਿੰਘ ਨੇ ਉਹਨਾਂ ਨੂੰ ਦੱਸਿਆ ਕਿ ਜਿੱਥੇ ਪੰਜਾਬ ਦੀ ਜਵਾਨੀ ਜੋ ਕਿ ਪੰਜਾਬ ਦਾ ਭਵਿੱਖ ਹੈ ਵਿਦੇਸ਼ਾਂ ਨੂੰ ਜਾ ਰਹੀ ਹੈ ਉਹਨਾਂ ਦੇ ਨਾਲ ਪੰਜਾਬ ਦੀ ਆਰਥਿਕਤਾ ਨੂੰ ਵੱਡੀ ਸੱਟ ਵੱਜ ਰਹੀ ਹੈ। ਜੇ ਸਮੇਂ ਰਹਿੰਦਿਆਂ ਸਰਕਾਰਾਂ ਨੇ ਇਸ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿਚ ਇਸ ਨਾਲ ਵੱਡਾ ਆਰਥਿਕ ਨੁਕਸਾਨ ਹੋ ਸਕਦਾ ਹੈ। ਐਕਸਪ੍ਰੈਸ ਵੀਜ਼ਾ ਸਿਸਟਮ ਵਿੱਚ ਜੋ ਪੰਜਾਬ ਦੇ ਬੁੱਧੀਮਾਨ ਵਿਦਿਆਰਥੀ ਜੋ ਬਾਹਰ ਜਾ ਰਹੇ ਹਨ। ਉਸ ਨਾਲ ਸਾਡੀ ਤਰੱਕੀ ਦੀ ਸਪੀਡ ਵੀ ਘੱਟ ਸਕਦੀ ਹੈ। ਦਵਿੰਦਰਪਾਲ ਸਿੰਘ ਨੇ ਪ੍ਰਾਈਮ ਏਸ਼ੀਆ ਦੇ ਸੰਚਾਲਕ ਅਮਨ ਖੱਟੜ, ਮਾਰਕੀਟਿੰਗ ਹੈਡ ਦੀਪਿੰਦਰ ਸਿੰਘ ਅਤੇ ਇਹ ਮੀਟਿੰਗ ਕਰਵਾਉਣ ਲਈ ਵਰਨ ਕੋੜਾ ਐਮ. ਡੀ. ਕੈਂਬਰੀਆ ਗਰੁੱਪ ਆਫ਼ ਕਾਲਜ਼ਜ ਕਨੇਡਾ ਦਾ ਧੰਨਵਾਦ ਕੀਤਾ।