ਵਾਰਡ 49 ‘ਚ ਬਿਜਲੀ ਮੁਆਫ਼ੀ ਦੇ ਫਾਰਮਾਂ ਲਈ ਲਗਾਏ ਕੈਂਪ ਦੌਰਾਨ ਡਾ: ਰਜਿੰਦਰ ਨੇ ਲਾਭਪਤਾਰੀਆਂ ਨੂੰ ਲਾਹਾ ਲੈਣ ਦੀ ਕੀਤੀ ਅਪੀਲ

* ਵਾਰਡ 49 ਦੇ 400 ਪਰਿਵਾਰਾਂ ਨੇ ਭਰੇ ਫਾਰਮ ਅਤੇ ਤਕਰੀਬਨ 18 ਲੱਖ ਰੁਪਏ ਦੇ ਬਕਾਇਆ ਖੜ੍ਹੇ ਬਿੱਲ ਹੋਏ ਮੁਆਫ਼ : ਡਾ: ਰਜਿੰਦਰ 
ਮੋਗਾ, 26 ਅਕਤੂਬਰ (ਜਸ਼ਨ) : ਪੰਜਾਬ ਦੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਵੱਲੋਂ, 2 ਕਿਲੋਵਾਟ ਤੱਕ ਦੇ ਬਿਜਲੀ ਬਿੱਲਾਂ ਦੀ ਮੁਆਫ਼ੀ ਦੇ ਕੀਤੇ ਐਲਾਨ ਨੂੰ ਅਮਲੀ ਜਾਮਾ ਪਹਿਣਾਉਣ ਲਈ ਵਿਧਾਇਕ ਡਾ: ਹਰਜੋਤ ਕਮਲ ਦੇ ਦਿਸ਼ਾ ਨਿਰਦੇਸ਼ਾਂ ’ਤੇ ਅੱਜ ਮੋਗਾ ਦੇ ਵਾਰਡ ਨੰਬਰ 49 ‘ਚ ਬਿਜਲੀ ਮੁਆਫ਼ੀ ਲਈ ਫਾਰਮ ਭਰਨ ਵਾਸਤੇ ਵਿਸ਼ੇਸ਼ ਕੈਂਪ ਲਗਾਇਆ ਗਿਆ। ਕੈਂਪ ਦੀ ਸ਼ੁਰੂਆਤ ਕਰਵਾਉਣ ਲਈ ਵਿਧਾਇਕ ਡਾ: ਹਰਜੋਤ ਕਮਲ ਦੀ ਪਤਨੀ ਡਾ: ਰਜਿੰਦਰ ਉਚੇਚੇ ਤੌਰ ’ਤੇ ਪਹੰੁਚੇ ਅਤੇ ਬਿਜਲੀ ਬੋਰਡ ਦੇ ਅਧਿਕਾਰੀਆਂ ਅਤੇ ਕੌਂਸਲਰ ਲਖਬੀਰ ਸਿੰਘ ਲੱਖਾ ਨੂੰ ਤਾਕੀਦ ਕੀਤੀ ਕਿ ਉਹ ਜਲਦੀ ਤੋਂ ਜਲਦੀ ਲੋੜਵੰਦ ਪਰਿਵਾਰ, ਜਿਹੜੇ ਇਸ ਯੋਜਨਾ ਦੇ ਘੇਰੇ ਅੰਦਰ ਆਉਂਦੇ ਹਨ ਉਹਨਾਂ ਨੂੰ ਲਾਹਾ ਦਿਵਾਉਣ ਲਈ ਛੇਤੀ ਤੋਂ ਛੇਤੀ ਫਾਰਮ ਭਰਨ ਦੀ ਪਰਿਕਿਰਿਆ ਪੂਰੀ ਕਰਨ ਤਾਂ ਕਿ ਉਹਨਾਂ ਦੇ ਬਿਜਲੀ ਦੇ ਕੁਨੈਕਸ਼ਨ ਦੁਬਾਰਾ ਜੋੜ ਦਿੱਤੇ ਜਾ ਸਕਣ। ਵਾਰਡ 49 ਵਿਚ ਪਹੁੰਚਣ ’ਤੇ ਸੀਨੀਅਰ ਕਾਂਗਰਸੀ ਆਗੂ ਲਖਬੀਰ ਸਿੰਘ ਲੱਖਾ , ਕੌਂਸਲਰ ਮਨਜੀਤ ਕੌਰ ਅਤੇ ਪਤਵੰਤਿਆਂ ਨੇ ਡਾ ਰਜਿੰਦਰ ਅਤੇ ਮੇਅਰ ਨੀਤਿਕਾ ਭੱਲਾ ਦਾ ਨਿੱਘਾ ਸਵਾਗਤ ਕੀਤਾ। 
ਇਸ ਮੌਕੇ ਡਾ: ਰਜਿੰਦਰ ਨੇ ਫਾਰਮ ਭਰਵਾਉਣ ਆਏ ਪਰਿਵਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਸਰਕਾਰ ਦੀਆਂ ਯੋਜਨਾਵਾਂ ਦਾ ਜ਼ਿਕਰ ਕੀਤਾ। ਇਸ ਮੌਕੇ ਬਿਜਲੀ ਮੁਆਫ਼ੀ ਦੇ ਫਾਰਮ ਭਰਨ ਆਏ ਲੋਕਾਂ ਨੇ ਮੁੱਖ ਮੰਤਰੀ ਚੰਨੀ ਅਤੇ ਵਿਧਾਇਕ ਡਾ: ਹਰਜੋਤ ਕਮਲ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਉਹਨਾਂ ਵੱਲੋਂ ਕੋਵਿਡ ਤੋਂ ਬਾਅਦ ਆਈ ਆਰਥਿਕ ਮੱਦਹਾਲੀ ਦੇ ਚੱਲਦਿਆਂ ਬਿੱਲਾਂ ਦੀ ਭਰਪਾਈ ਨਹੀਂ ਕੀਤੀ ਜਾ ਸਕੀ ਸੀ , ਜਿਸ ਕਰਕੇ ਬਿਜਲੀ ਬੋਰਡ ਵਾਲਿਆਂ ਨੇ ਉਹਨਾਂ ਦੇ ਬਿਜਲੀ ਕਨੈਸਕਸ਼ਨ ਕੱਟ ਦਿੱਤੇ ਸਨ। ਉਹਨਾਂ ਆਖਿਆ ਕਿ ਪਿਛਲਾ ਬਕਾਇਆ ਖਤਮ ਹੋਣ ਨਾਲ ਉਹਨਾਂ ਦੇ ਸਿਰ ਤੋਂ ਭਾਰੀ ਬੋਝ ਲਹਿ ਗਿਆ ਹੈ। 
ਇਸ ਮੌਕੇ ਕੌਂਸਲਰ ਲਖਬੀਰ ਸਿੰਘ ਲੱਖਾ ਨੇ ਵਿਧਾਇਕ ਡਾ: ਹਰਜੋਤ ਕਮਲ ਅਤੇ ਡਾ: ਰਜਿੰਦਰ ਦਾ ਧੰਨਵਾਦ ਕੀਤਾ । ਅੱਜ ਦੇ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਕੌਂਸਲਰ ਲਖਬੀਰ ਸਿੰਘ ਲੱਖਾ ਨੇ ਦੱਸਿਆ ਕਿ ਕੈਂਪ ਦੌਰਾਨ 400 ਦੇ ਕਰੀਬ ਫਾਰਮ ਭਰੇ ਗਏ ਹਨ ਜਿਸ ਨਾਲ ਤਕਰੀਬਨ 18 ਲੱਖ ਦੇ ਬਿਜਲੀ ਦੇ ਬਿੱਲ ਮੁਆਫ਼ ਹੋਏ ਹਨ । ਉਹਨਾਂ ਦੱਸਿਆ ਕਿ ਫਾਰਮ ਭਰਨ ਦੇ ਇਹ ਕੈਂਪ ਉਦੋਂ ਤੱਕ ਲੱਗਦੇ ਰਹਿਣਗੇ ਜਦੋਂ ਤੱਕ 2 ਕਿਲੋਵਾਟ ਵਾਲੇ ਸਾਰੇ ਪਰਿਵਾਰ ਕਵਰ ਨਹੀਂ ਹੋ  ਜਾਂਦੇ ।
ਇਸ ਮੌਕੇ ਬਿਜਲੀ ਬੋਰਡ ਦੇ ਐੱਸ ਡੀ ਓ ਗੁਰਦੀਪ ਸਿੰਘ ਦੀ ਹਾਜ਼ਰੀ ਵਿਚ ਦਰਸ਼ਨ ਲਾਲ ਲਾਈਨਮੈਨ, ਭੁਪਿੰਦਰ ਸਿੰਘ ਲਾਈਨਮੈਨ, ਹਰਪ੍ਰੀਤ ਸਿੰਘ ਅਤੇ ਛਿੰਦਰ ਸਿੰਘ ਨੇ ਕੈਂਪ ਦੌਰਾਨ ਆਏ ਲੋਕਾਂ ਦੇ ਫਾਰਮ ਭਰੇ। ਇਸ ਮੌਕੇ ਜਸਵਿੰਦਰ ਸਿੰਘ ਛਿੰਦਾ ਕੌਂਸਲਰ, ਵਿਜੇ ਖੁਰਾਣਾ ਕੌਂਸਲਰ, ਛਿੰਦਰ ਸਿੰਘ ਢਿੱਲੋਂ, ਸੁਰਜੀਤ ਸਿੰਘ ਪ੍ਰਧਾਨ, ਰਾਜਬੀਰ ਸਿੰਘ, ਦਵਿੰਦਰ ਸਿੰਘ, ਕੁਲਵੰਤ ਪੱਪੂ, ਰਣਜੋਧ ਸਿੰਘ ਜੋਧਾ, ਬਲਵਿੰਦਰ ਸਿੰਘ ਮਿਸਤਰੀ ਆਦਿ ਨੇ ਬਿਜਲੀ ਮੁਆਫ਼ੀ ਦੇ ਫਾਰਮ ਭਰਨ ਵਿਚ ਸਹਾਇਤਾ ਕੀਤੀ।