ਵਿਧਾਇਕ ਡਾ: ਹਰਜੋਤ ਕਮਲ ਦੇ ਯਤਨਾਂ ਸਦਕਾ 50 ਲੱਖ ਦੀ ਗਰਾਂਟ ਨਾਲ ਸਰਕਾਰੀ ਹਾਈ ਸਕੁੂਲ ਡਗਰੂ ਬਣਿਆ, ਸਮਾਰਟ ਸਕੂਲ
ਪੰਜਾਬ ਸਰਕਾਰ ਨੇ ‘ਸਿੱਖਿਆ ਅਤੇ ਸਿਹਤ ’ ਦੇ ਖੇਤਰ ਵਿਚ ਪੁੱਟੀਆਂ ਵੱਡੀਆਂ ਪੁਲਾਂਘਾਂ : ਵਿਧਾਇਕ ਡਾ: ਹਰਜੋਤ ਕਮਲ
ਸਰਕਾਰੀ ਸਕੂੁਲਾਂ ਨੂੰ ਸਮਾਰਟ ਸਕੂਲਾਂ ਵਿਚ ਤਬਦੀਲ ਕਰਨ ਨਾਲ ਲੋਕਾਂ ਦਾ ਰੁਝਾਨ ਹੁਣ ਸਰਕਾਰੀ ਸਕੂਲਾਂ ਵੱਲ ਵਧਿਆ: ਵਿਧਾਇਕ ਡਾ: ਹਰਜੋਤ ਕਮਲ
**ਅਧਿਆਪਕ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਆਮ ਗਿਆਨ ਦੇਣ ਲਈ ਜ਼ਰੂਰ ਸਮਾਂ ਕੱਢਣ: ਵਿਧਾਇਕ ਡਾ: ਹਰਜੋਤ ਕਮਲ
ਮੋਗਾ, 26 ਅਕਤੂਬਰ (ਜਸ਼ਨ): ‘ਪੰਜਾਬ ਸਰਕਾਰ ਨੇ ‘ਸਿੱਖਿਆ ਅਤੇ ਸਿਹਤ ’ ਦੇ ਖੇਤਰ ਵਿਚ ਵੱਡੀਆਂ ਪੁੱਟੀਆਂ ਪੁਲਾਂਘਾਂ ਪੁਟਦਿਆਂ ਸੂਬੇ ਦੇ ਬੱਚਿਆਂ ਤੋਂ ਲੈ ਕੇ ਬਜ਼ਰੁਗਾਂ ਤੱਕ ਨੂੰ, ਇਹਨਾਂ ਸਹੂਲਤਾਂ ਦਾ ਲਾਹਾ ਦਿੱਤਾ ਹੈ। ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਡਾ: ਹਰਜੋਤ ਕਮਲ ਨੇ ਸਰਕਾਰੀ ਹਾਈ ਸਕੂਲ ਡਗਰੂ ਵਿਖੇ 50 ਲੱਖ ਦੀ ਗਰਾਂਟ ਨਾਲ ਉਸਾਰੇ ਗਏ ਪੰਜ ਕਮਰਿਆਂ ਅਤੇ ਗੇਟ ਦਾ ਉਦਘਾਟਨ ਕਰਦਿਆਂ ਕੀਤਾ।
ਉਹਨਾਂ ਆਖਿਆ ਕਿ ਕੋਈ ਸਮਾਂ ਸੀ ਜਦੋਂ ਸਰਕਾਰੀ ਸਕੂਲਾਂ ਨੂੰ ਲੋਕ ਨਿੰਦਦੇ ਹੁੰਦੇ ਸਨ ਕਿ ਸਰਕਾਰੀ ਸਕੂਲਾਂ ਵਿਚ ਸਹੂਲਤਾਂ ਨਹੀਂ ਹੁੰਦੀਆਂ ਪਰ ਅੱਜ ਕਾਂਗਰਸ ਦੀ ਸਰਕਾਰ ਨੇ ਆਪਣੇ ਸਾਢੇ ਚਾਰ ਸਾਲ ਦੇ ਕਾਰਜਕਾਲ ਵਿਚ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿਚ ਤਬਦੀਲ ਕਰਨ ਲਈ ਕਾਫ਼ੀ ਪੈਸਾ ਖਰਚਿਆ ਹੈ ਅਤੇ ਹੁਣ ਇਹ ਸਰਕਾਰੀ ਸਕੂਲ ਦਿੱਖ ਅਤੇ ਸਹੂਲਤਾਂ ਪੱਖੋਂ ਨਿੱਜੀ ਸਕੂਲਾਂ ਦਾ ਮੁਕਾਬਲਾ ਕਰ ਰਹੇ ਹਨ। ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਉਹ ਇਕ ਅਧਿਆਪਕ ਦੇ ਪੁੱਤਰ ਹਨ ਅਤੇ ਉਹਨਾਂ ਨੂੰ ਸ਼ੁਰੂ ਤੋਂ ਹੀ ਬੱਚਿਆਂ ਨਾਲ ਬਹੁਤ ਲਗਾਅ ਹੈ ਅਤੇ ਉਹ ਚਾਹੰੁਦੇ ਹਨ ਸਰਕਾਰੀ ਸਕੂਲਾਂ ਦੇ ਅਧਿਆਪਕ ਸਿਰਫ਼ ਬੱਚਿਆਂ ਨੂੰ ਕਿਤਾਬੀ ਸਿੱਖਿਆ ਤੱਕ ਸੀਮਤ ਨਾ ਰੱਖਣ ਬਲਕਿ ਉਹਨਾਂ ਨੂੰ ਵੱਧ ਤੋਂ ਵੱਧ ਜਨਰਲ ਗਿਆਨ ਦੇਣ ਤਾਂ ਕਿ ਉਹਨਾਂ ਨੂੰ ਹਰ ਖੇਤਰ ਦੀ ਜਾਣਕਾਰੀ ਹੋਵੇ। ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਅਧਿਆਪਕ ਅਤੇ ਡਾਕਟਰ ਭਾਗਾਂ ਵਾਲੇ ਹੰੁਦੇ ਹਨ ਜਿਹਨਾਂ ਨੂੰ ਦੁਨੀਆਂ ਦੇ ਦੋ ਮਹਾਨ ਕੰਮ ਮਿਲੇ ਹਨ । ਉਹਨਾਂ ਆਖਿਆ ਕਿ ਜਿੱਥੇ ਅਧਿਆਪਕ ਵਿਦਿਆਰਥੀਆਂ ਦੀ ਜ਼ਿੰਦਗੀ ਨੂੰ ਗਿਆਨ ਨਾਲ ਭਰਦਾ ਹੈ ਉੱਥੇ ਡਾਕਟਰ ਆਪਣੀ ਕਾਬਲੀਅਤ ਨਾਲ ਇਕ ਮਰੀਜ਼ ਨੂੰ ਮੌਤ ਦੇ ਪੰਜੇ ਤੋਂ ਵੀ ਬਚਾਅ ਲਿਆਉਂਦਾ ਹੈ। ਡਾ: ਹਰਜੋਤ ਕਮਲ ਨੇ ‘ਕੰਮ ਹੀ ਪੂਜਾ ਹੈ’ ਦੇ ਸਬੰਧ ਵਿਚ ਆਖਿਆ ਕਿ ਜਿਵੇਂ ਕੋਈ ਕਾਰੋਬਾਰੀ ਆਪਣਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਦੁਕਾਨ ਜਾਂ ਦਫਤਰ ਦੀ ਸਾਫ਼ ਸਫ਼ਾਈ ਅਤੇ ਧੂਫ਼ ਬੱਤੀ ਕਰਦਾ ਹੈ ਤੇ ਫੇਰ ਆਪਣਾ ਕਾਰੋਬਾਰ ਸ਼ੁਰੂ ਕਰਦਾ ਹੈ ਉਸੇ ਤਰਾਂ ਹੀ ਅਧਿਆਪਕ ਨੂੰ ਵੀ ਕਲਾਸ ਵਿਚ ਆਉਣ ’ਤੇ , ਪੜ੍ਹਾਈ ਸ਼ੁਰੂ ਕਰਨ ਤੋਂ ਪਹਿਲਾਂ ਵਿਦਿਆਰਥੀਆਂ ਨੂੰੂ ਚੰਗੇ ਇਨਸਾਨ ਬਣਾਉਣ ਲਈ ਉਹਨਾਂ ਵਿਚ ਜ਼ਿੰਦਗੀ ਦਾ ਗੂੜ੍ਹ ਗਿਆਨ ਭਰਨਾ ਚਾਹੀਦਾ ਹੈ ਤਾਂ ਜੋ ਉਹ ਗਿਆਨ ਵਿਦਿਆਰਥੀ ਮਨਾਂ ਅੰਦਰ ਅਜਿਹਾ ਘਰ ਕਰ ਜਾਵੇ ਕਿ ਉਹ ਉਸ ਗਿਆਨ ਦੇ ਸਹਾਰੇ ਜ਼ਿੰਦਗੀ ਦੀਆਂ ਉਚੇਰੀਆਂ ਮੰਜ਼ਿਲਾਂ ਸਰ ਕਰਦਿਆਂ ਵੀ ਆਪਣੇ ਰੋਲ ਮਾਡਲ ਬਣੇ ਅਧਿਆਪਕ ਨੂੰ ਯਾਦ ਰੱਖਣ।
ਇਸ ਸਮਾਗਮ ਦੌਰਾਨ ਸੁਖਜਿੰਦਰ ਸਿੰਘ ਸਰਪੰਚ ਡਗਰੂ ਤੋਂ ਇਲਾਵਾ ਬਲਵਿੰਦਰ ਸਿੰਘ ਕਿੰਦਰ ਡਗਰੂ ਬਲਾਕ ਪ੍ਰਧਾਨ,ਸਤਪਾਲ ਸਿੰਘ ਚੇਅਰਮੈਨ, ਬਲਜੀਤ ਸਿੰਘ ਵਾਈਸ ਚੇਅਰਮੈਨ, ਰੁਲਦੂ ਸਿੰਘ ਸਾਬਕਾ ਸਰਪੰਚ, ਨਿਰਮਲ ਸਿੰਘ ਮੀਨੀਆ, ਬਾਘ ਸਿੰਘ ਸਾਬਕਾ ਸਰਪੰਚ, ਜੁਗਰਾਜ ਸਿੰਘ ਨੰਬਰਦਾਰ, ਪਿ੍ਰੰਸੀਪਲ ਨਵਪ੍ਰੀਤ ਕੌਰ , ਰਜਿੰਦਰ ਸ਼ਰਮਾ ਅਤੇ ਸਮੂਹ ਸਟਾਫ਼ ਤੋਂ ਇਲਾਵਾ ਸਾਧੂ ਸਿੰਘ, ਗੁਰਤੇਜ ਸਿੰਘ, ਜਗਦੀਸ਼ ਸਿੰਘ, ਨਛੱਤਰ ਸਿੰਘ, ਦੇਵੀ ਦਿਆਲ ,ਪਰਜੀਤ ਬਰੜ, ਸਾਧੂ ਸਿੰਘ, ਹਰਭਗਵਾਨ ਸਿੰਘ(ਸਾਰੇ ਪੰਚਾਇਤ ਮੈਂਬਰ) ਅਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ।