ਭਗਵਾਨ ਵਾਲਮੀਕ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਚੇਤਨਾ ਸਮਾਗਮ ਦੌਰਾਨ ਵਿਧਾਇਕ ਡਾ: ਹਰਜੋਤ ਕਮਲ ਨੇ ਕੀਤੀ ਸ਼ਿਰਕਤ

*ਦਲਿਤ ਵਰਗ ਆਪਣੇ ਬੱਚਿਆਂ ਨੂੰ ਸਿੱਖਿਅਤ ਕਰੇ ਤਾਂ ਕਿ ਮੁੱਖ ਮੰਤਰੀ ਚੰਨੀ ਵਾਂਗ ਦਲਿਤ ਵੀ ਉਚੇਰੀਆਂ ਮੰਜ਼ਿਲਾਂ ਹਾਸਲ ਕਰ ਸਕਣ: ਵਿਧਾਇਕ ਡਾ: ਹਰਜੋਤ ਕਮਲ
ਮੋਗਾ, 25 ਅਕਤੂਬਰ (ਜਸ਼ਨ): ਕਾਂਗਰਸ ਪਾਰਟੀ ਦੇ ਐੱਸ ਸੀ ਡਿਪਾਰਟਮੈਂਟ ਜ਼ਿਲ੍ਹਾ ਮੋਗਾ ਆਦਿ ਧਰਮ ਸਮਾਜ (ਰਜਿ) ਭਾਰਤ ਆਧਸ ਜ਼ਿਲ੍ਹਾ ਮੋਗਾ ਵੱਲੋਂ ਵਾਲਮੀਕ ਕਲੋਨੀ ਵਿਖੇ ਭਗਵਾਨ ਵਾਲਮੀਕ ਜੀ ਦੇ ਪਾਵਨ ਪ੍ਰਗਟ ਦਿਵਸ ਨੂੰ ਸਮਰਪਿਤ  ਵਿਸ਼ਾਲ ਚੇਤਨਾ ਸਮਾਗਮ ਕਰਵਾਇਆ ਗਿਆ।

ਇਸ ਮੌਕੇ ਸ਼ਹੀਦੀ ਪਾਰਕ ਤੋਂ ਸ਼ੁਰੂ ਹੋਏ ਮਾਰਚ ਵਿਚ ਯੂਥ ਕਾਂਗਰਸ ਦੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਵਿਧਾਇਕ ਡਾ: ਹਰਜੋਤ ਕਮਲ ਦੇ ਕਾਫ਼ਲੇ ਦੀ ਅਗਵਾਈ ਕੀਤੀ। ਸਮਾਗਮ ਦੌਰਾਨ ਵਿਧਾਇਕ ਡਾ: ਹਰਜੋਤ ਕਮਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਮੇਅਰ ਨੀਤਿਕਾ ਭੱਲਾ ਅਤੇ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਕੁਮਾਰ ਪੀਨਾ, ਸ਼ਹਿਰੀ ਪ੍ਰਧਾਨ ਜਤਿੰਦਰ ਅਰੋੜਾ, ਸ਼ਹਿਰੀ ਪ੍ਰਧਾਨ ਯੂਥ ਕਾਂਗਰਸ ਵਿਕਰਮਜੀਤ ਸਿੰਘ ਪੱਤੋ, ਜੋਗਿੰਦਰ ਸ਼ਰਮਾ ਪ੍ਰਧਾਨ ਵਿਸ਼ਵ ਹਿੰਦੂ ਸ਼ਕਤੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਕੇਕ ਕੱਟਣ ਦੀਆਂ ਰਸਮਾਂ ਦਵਿੰਦਰ ਸਿੰਘ ਰਣੀਆ,ਪ੍ਰਧਾਨ ਨਵੀਨ ਸਿੰਗਲਾ, ਸਾਬਕਾ ਐੱਸ ਪੀ ਮੁਖਤਿਆਰ ਸਿੰਘ,ਚੇਅਰਮੈਨ ਸੁਰਿੰਦਰ ਬਾਵਾ ਨੇ ਨਿਭਾਈਆਂ। 
ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਪਹਿਲਾਂ ਭਗਵਾਨ ਵਾਲਮੀਕ ਜੀ ਦੇ ਮੰਦਿਰ ਵਿਚ ਨਤਮਸਤਕ ਹੋਏ ਤੇ ਫਿਰ ਸਮਾਗਮ ਵਿਚ ਭਗਵਾਨ ਵਾਲਮੀਕ ਜੀ ਦੀ ਵੱਡੀ ਤਸਵੀਰ ਅੱਗੇ ਫੁੱਲ ਅਰਪਿਤ ਕਰਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ।  ਇਸ ਮੌਕੇ ਹੋਏ ਸਮਾਗਮ ਦੌਰਾਨ ਚੇਅਰਮੈਨ ਹਰਬੰਸ ਸਾਗਰ, ਸੋਮਨਾਥ , ਰਾਜੂ ਸਹੋਤਾ, ਨਰੇਸ਼ ਡੁਲਗੱਚ , ਹਰਿਸ਼ਨ, ਐੱਸ ਪੀ ਮੁਖਤਿਆਰ ਸਿੰਘ, ਪਰਮਿੰਦਰ ਸਿੰਘ ਅਤੇ ਚੰੁਨੀ ਲਾਲ ਆਦਿ ਨੇ ਸੰਬੋਧਨ ਕਰਦਿਆਂ ਆਖਿਆ ਕਿ ਵਿਧਾਇਕ ਡਾ: ਹਰਜੋਤ ਕਮਲ ਸੱਚਮੁਚ ਜ਼ਮੀਨ ਨਾਲ ਜੁੜੇ ਅਜਿਹੇ ਲੋਕ ਆਗੂ ਨੇ ਜਿਹਨਾਂ ਨੇ ਨਿਗਮ ਵਿਚ ਕੰਮ ਕਰਦੇ ਕਰਮਚਾਰੀਆਂ ਨੂੰ ਰਾਹਤ ਦੇਣ ਲਈ ਠੇਕੇਦਾਰੀ ਸਿਸਟਮ ਖਤਮ ਕਰਕੇ ਸਿੱਧੀ ਭਰਤੀ ਲਈ ਰਾਹ ਪੱਧਰਾ ਕੀਤਾ । ਬੁਲਾਰਿਆਂ ਨੇ ਆਖਿਆ ਕਿ ਪੰਜਾਬ ਵਿਚ ਕਾਂਗਰਸ ਪਾਰਟੀ ਨੇ ਨਿਸ਼ਚੈ ਹੀ ਗਰੀਬਾਂ ਨੂੰ ਰਾਹਤ ਦੇਣ ਦੀ ਨਵੀਂ ਮਿਸਾਲ ਕਾਇਮ ਕੀਤੀ ਹੈ। ਉਹਨਾਂ ਆਖਿਆ ਕਿ  ਹੋਰ ਪਾਰਟੀਆਂ ਜਦੋਂ ਕਿਸੇ ਦਲਿਤ ਨੂੰ ਡਿਪਟੀ ਮੁੱਖ ਮੰਤਰੀ ਬਣਾਉਣ ਦੇ ਸਿਰਫ਼ ਐਲਾਨ ਕਰ ਰਹੀਆਂ ਸਨ ਅਜਿਹੇ ਸਮੇਂ ਰਾਹੂਲ ਗਾਂਧੀ ਨੇ ਦਲਿਤ ਵਰਗ ਦੀ ਨੁਮਾਇੰਦਗੀ ਕਰਦੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਦਲਿਤਾਂ ਦਾ ਮਾਣ ਵਧਾਇਆ । ਉਹਨਾਂ ਆਖਿਆ ਕਿ ਚੰਨੀ ਨੇ ਗਰੀਬਾਂ ਦਾ ਦਰਦ ਸਮਝਦਿਆਂ ਬਿਜਲੀ ਅਤੇ ਪਾਣੀ ਦੇ ਬਿੱਲ ਮੁਆਫ਼ ਕਰਨ ਦੇ ਨਾਲ ਨਾਲ ਕਿਸਾਨਾਂ ਅਤੇ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਕੇ ਕਿਰਤੀਆਂ ਨੂੰ ਰਾਹਤ ਦਿੱਤੀ ਹੈ। 
ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਸੰਬੋਧਨ ਕਰਦਿਆਂ ਆਖਿਆ ਕਿ ਉਹਨਾਂ ਦੀ ਫਿਤਰਤ ਹੈ ਕਿ ਉਹਨਾਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਤੇ ਨਾ ਹੀ ਕਿਸੇ ਦਾ ਵਿਰੋਧ ਕੀਤਾ ਹੈ। ਉਹਨਾਂ ਆਖਿਆ ਕਿ ਉਹ ਰੱਬ ’ਤੇ ਯਕੀਨ ਕਰਨ ਵਾਲੇ ਬੰਦੇ ਨੇ, ਜਦੋਂ 2017 ਵਿਚ ਮੋਗੇ ਵਾਲਿਆਂ ਨੇ ਉਹਨਾਂ ਨੂੰ ਜਿੱਤ ਨਾਲ ਨਿਵਾਜਿਆ ਸੀ ਤਾਂ ਉਸ ਸਮੇਂ ਸਾਰਾ ਸ਼ਹਿਰ ਪੱਟਿਆ ਪਿਆ ਸੀ ਪਰ ਉਹਨਾਂ ਹਿੰਮਤ ਨਹੀਂ ਹਾਰੀ ਅਤੇ ਮੋਗਾ ਸ਼ਹਿਰ ਦੇ ਨਾਲ ਨਾਲ ਮੋਗਾ ਹਲਕੇ ਦੀਆਂ ਸਾਰੀਆਂ ਿਕ ਸੜਕਾਂ ਨੂੰ ਨਵੇਂ ਸਿਰਿਓਂ ਬਣੇ ਕੇ ਮੋਗੇ ਦੀ ਨਕਸ਼ ਨੁਹਾਰ ਬਦਲੀ ਹੈ। ਉਹਨਾਂ ਆਖਿਆ ਕ ਕਾਂਗਰਸ ਹੀ ਇਕ ਅਜਿਹੀ ਪਾਰਟੀ ਹੈ ਜੋ ਹਮੇਸ਼ਾ ਹਰ ਜਾਤ , ਧਰਮ ਅਤੇ ਸਮੁਦਾਇ ਨੂੰ ਨਾਲ ਲੈ ਕੇ ਚੱਲਦੀ ਹੈ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਸਟੇਜ ਤੋਂ ਐਲਾਨ ਕੀਤਾ ਕਿ ਜੇ ਬਿਜਲੀ ਬਿੱਲ ਨਾ ਦੇਣ ਕਾਰਨ ਕਿਸੇ ਦਾ ਮੀਟਰ ਕੱਟਿਆ ਗਿਆ ਹੈ ਤਾਂ ਦੱਸੋ ਉਹ ਹੁਣੇ ਕਨੇਕਸ਼ਨ ਚਾਲੂ ਕਰਵਾਉਣਗੇ। ਇਸ ਮੌਕੇ ਲੋਕ ਭਲਾਈ ਦੀਆਂ ਸਕੀਮਾਂ ਬਾਰੇ ਦੱਸਦਿਆਂ ਡਾ: ਹਰਜੋਤ ਕਮਲ ਨੇ ਆਖਿਆ ਕਿ ਪੈਨਸ਼ਨ , ਬਿਜਲੀ ਮੁਆਫ਼ੀ ਫਾਰਮ ਅਤੇ ਹੋਰ ਯੋਜਨਾਵਾਂ ਲਈ ਇਸੇ ਹਫ਼ਤੇ ਕੇਂਪ ਲਗਾਇਆ ਜਾਵੇਗਾ ਤਾਂ ਕਿ ਲੋਕਾਂ ਨੂੰ ਦਫਤਰਾਂ ਦੀ ਖੱਜਲ ਖੁਆਰੀ ਤੋਂ ਬਚਾਇਆ ਜਾ ਸਕੇ। ਉਹਨਾਂ ਆਖਿਆ ਕਿ ਸੁਵਿਧਾ ਕੇਂਦਰਾਂ ਦਾ ਸਮੇਾਂ ਵੀ ਵਧਾਇਆ ਜਾ ਰਿਹਾ ਹੈ ਤਾਂ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਪਰੇਸ਼;ਨੀ ਨਾ ਆਵੇ। ਉਹਨਾਂ ਵੱਡੀ ਗਿਣਤੀ ਵਿਚ ਇਕੱਤਰ ਹੋਏ ਕਿਰਤੀਆਂ ਨੂੰ ਅਪਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਿੱਖਿਅਤ ਕਰਨ ਲਈ ਸਕੂਲਾਂ ਵਿਚ ਭੇਜਣ ਤਾਂ ਕਿ ਦਲਿਤ ਵਰਗ ਦੇ ਬੱਚੇ ਉਚੇਰੀਆਂ ਮੰਜ਼ਿਲਾਂ ਸਰ ਕਰ ਸਕਣ। ਉਹਲਾਂ ਆਖਿਆ ਕਿ ਜੇ ਚਰਨਜੀਤ ਸਿੰਘ ਚੰਨੀ ਪੜ੍ਹੇ ਲਿਖੇ ਨਾ ਹੁੰਦੇ ਤਾਂ ਸ਼ਾਇਦ ਉਹ ਕਦੇ ਵੀ ਮੁੱਖ ਮੰਤਰੀ ਨਾ ਬਣਦੇ। 
ਇਸ ਮੌਕੇ ਹੋਏ ਸਨਮਾਨ ਸਮਾਗਮ ਦੌਰਾਨ ਡੀ ਐੱਸ ਪੀ ਸਿਕਿਓਰਟੀ ਬਰਾਂਚ ਗੁਰਦੀਪ ਸਿੰਘ ਸੈਣੀ,ਬਲਜੀਤ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਆਦਿ ਧਰਮ ਸਮਾਜ ਤੋਂ ਇਲਾਵਾ ਗੁਰਮਿੰਦਰਜੀਤ ਸਿੰਘ ਬਬਲੂ ਸਿਆਸੀ ਸਕੱਤਰ ਡਾ: ਹਰਜੋਤ ਕਮਲ , ਚੇਅਰਮੈਨ ਦੀਸ਼ਾ ਬਰਾੜ, ਕੌਂਸਲਰ ਸਾਹਿਲ ਅਰੋੜਾ, ਭਾਵਾਧਸ ਦੇ ਮਾਲਵਾ ਜ਼ੋਨ ਦੇ ਇੰਚਾਰਜ ਨਰੇਸ਼ ਡੁੱਲਗੱਚ, ਹਰਬੰਸ ਸਾਗਰ ਪ੍ਰਧਾਨ ਅੰਬੇਦਕਰ ਮਿਸ਼ਨ ਪੰਜਾਬ, ਅਰਜੁਨ ਕੁਮਾਰ ਪ੍ਰਧਾਨ ਕਾਂਗਰਸ ਐੱਸ ਸੀ ਵਿੰਗ ਵਿਧਾਨ ਸਭਾ ਮੋਗਾ, ਰਾਜੂ ਸਹੋਤਾ ਚੇਅਰਮੈਨ ਐੱਸ ਸੀ ਸੈੱਲ ਜ਼ਿਲ੍ਹਾ ਮੋਗਾ, ਸੋਮਨਾਥ ਚੋਬੜ ਸੀਨੀਅਰ ਵਾਈਸ ਪ੍ਰਧਾਨ ਸਫ਼ਾਈ ਸੇਵਕ ਯੂਨੀਅਨ ਪੰਜਾਬ, ਦੀਪੂ ਸਹੋਤਾ ਜਨਰਲ ਸੈਕਟਰੀ ਜ਼ਿਲ੍ਹਾ ਯੂਥ ਕਾਂਗਰਸ , ਤੀਰਥਰਾਮ ਕੌਂਸਲਰ, ਰਾਜ ਕੌਰ, ਰਜਿੰਦਰ ਕੁਮਾਰ, ਨੀਤੂ ਗੁਪਤਾ, ਮਾਤਾਦੀਨ , ਸੁਨੀਲ ਜੋਇਲ ਭੋਲਾ,ਸ਼ੋਭਰਾਜ , ਹਰਿਸ਼ਨ ਬੋਹਤ, ਕੌਂਸਲਰ ਵਿਜੇ ਖੁਰਾਣਾ, ਕੌਂਸਲਰ ਜਸਵਿੰਦਰ ਸਿੰਘ ਕਾਕਾ ਲੰਢੇਕੇ, ਕੌਂਸਲਰ ਲਖਬੀਰ ਸਿੰਘ ਲੱਖਾ ਦੁੱਨੇਕੇ, ਦੀਪਕ ਭੱਲਾ, ਨਰਿੰਦਰ ਬਾਲੀ ਕੌਂਸਲਰ, ਡਾ: ਨਵੀਨ, ਕੌਂਸਲਰ ਡਾ: ਰੀਮਾ ਸੂਦ, ਕੌਂਸਲਰ ਪਾਇਲ ਗਰਗ, ਕੌਂਸਲਰ ਬੂਟਾ ਸਿੰਘ, ਕੌਂਸਲਰ ਜਗਜੀਤ ਸਿੰਘ, ਕੌਂਸਲਰ ਕੁਲਵਿੰਦਰ ਸਿੰਘ , ਨਿਰਮਲ ਮੀਨੀਆ,ਗੁੱਲੂ ਆਹਲੂਵਾਲੀਆ, ਗੁਰਸੇਵਕ ਸਿੰਘ ਸਮਰਾਟ, ਜਸਪ੍ਰੀਤ ਵਿੱਕੀ ਕੌਂਸਲਰ, ਦਮਨ ਸਿੰਘ ਆਦਿ ਨੂੰ ਸਨਮਾਨਿਤ ਕੀਤਾ ਗਿਆ। 

ਸਮਾਗਮ ਦੀ ਸਮਾਪਤੀ ਮੌਕੇ ਕਿਰਤੀ ਯੂਨੀਅਨਾਂ ਨੇ ਵਿਧਾਇਕ ਡਾ: ਹਰਜੋਤ ਕਮਲ ਨੂੰ ਸਨਮਾਨਿਤ ਕੀਤਾ ਅਤੇ ਡਾ: ਹਰਜੋਤ ਨੇ ਪਵਿੱਤਰ ਆਰਤੀ ਵਿਚ ਸ਼ਾਮਲ ਹੋਣ ਉਪਰੰਤ ਸੰਗਤਾਂ ਨਾਲ ਬੈਠ ਕੇ ਲੰਗਰ ਛਕਿਆ।