ਵਿਧਾਇਕ ਡਾ: ਹਰਜੋਤ ਕਮਲ ਦੀ ਪਤਨੀ ਡਾ: ਰਜਿੰਦਰ ਨੇ ਕਰਤਾਰ ਕਾਲੋਨੀ ਵਿਚ ਪ੍ਰੀਮਿਕਸ ਪਾਉਣ ਦੀ ਕਰਵਾਈ ਆਰੰਭਤਾ

ਮੋਗਾ, 23 ਅਕਤੂਬਰ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਦੇ ਨਿਰੰਤਰ ਯਤਨਾਂ ਸਦਕਾ ਮੋਗਾ ਸ਼ਹਿਰ ਦੇ ਸਾਰੇ ਵਾਰਡਾਂ ਦੀ ਨਕਸ਼ ਨੁਹਾਰ ਪੂਰੀ ਤਰਾਂ ਬਦਲਦੀ ਜਾ ਰਹੀ ਹੈ। ਵਿਕਾਸ ਕਾਰਜਾਂ ਨੂੰ ਗਤੀ ਦੇਣ ਲਈ ਜਿੱਥੇ ਵਿਧਾਇਕ ਡਾ: ਹਰਜੋਤ ਕਮਲ ਦੀ ਸੁਪਤਨੀ ਡਾ: ਰਜਿੰਦਰ ਵੱਲੋਂ ਆਪ ਸ਼ਹਿਰ ਦੇ ਵੱਖ ਵੱਖ ਵਾਰਡਾਂ ਦੇ ਲੋਕਾਂ ਨੂੰ ਮਿਲ ਕੇ ਉਹਨਾਂ ਦੀਆਂ ਸਮਸਿਆਵਾਂ ਨੂੰ ਹੱਲ ਕੀਤਾ ਜਾ ਰਿਹੈ ਉੱਥੇ ‘ਟੀਮ ਹਰਜੋਤ’ ਦੇ ਸਾਰੇ ਮੈਂਬਰ ਆਪਣੇ ਆਪਣੇ ਇਲਾਕੇ ਵਿਚ ਸ਼ੁਰੂ ਹੋਏ ਵਿਕਾਸ  ਪ੍ਰੌਜੈਕਟਾਂ ਨੂੰ ਸਮਾਂ ਸੀਮਾਂ ਵਿਚ ਮੁਕੰਮਲ ਕਰਨ ਵਿਚ ਸਫ਼ਲ ਹੋ ਰਹੇ ਹਨ।  ਅੱਜ ਵਿਧਾਇਕ ਡਾ: ਹਰਜੋਤ ਕਮਲ ਦੀ ਪਤਨੀ ਮੋਗਾ ਦੇ ਵਾਰਡ ਨੰਬਰ 25 ਦੀ ਕਰਤਾਰ ਕਾਲੋਨੀ ਵਿਚ ਪੁੱਜੇ ਅਤੇ ਪ੍ਰੀਮਿਕਸ ਦੀ ਦੂਜੀ ਪਰਤ ਪਾਉਣ ਦੇ ਕਾਰਜ ਦੀ ਆਰੰਭਤਾ ਕਰਵਾਈ। ਇਸ ਮੌਕੇ ਉਹਨਾਂ ਨਾਲ ਮੇਅਰ ਨੀਤਿਕਾ ਭੱਲਾ,ਡਾਇਰੈਕਟਰ ਰਾਕੇਸ਼ ਕਿੱਟਾ, ਸਿਆਸੀ ਸਕੱਤਰ ਗੁਰਮਿੰਦਰਜੀਤ ਸਿੰਘ ਬਬਲੂ, ਸਿਟੀ ਪ੍ਰਧਾਨ ਜਤਿੰਦਰ ਅਰੋੜਾ, ਕੌਂਸਲਰ ਵਰਿੰਦਰ ਕੌਰ, ਕੌਂਸਲਰ ਛਿੰਦਾ ਬਰਾੜ , ਕੌਂਸਲਰ ਵਿਜੇ ਖੁਰਾਣਾ, ਦੀਪਕ ਭੱਲਾ ਹਾਜ਼ਰ ਸਨ। 
 ਇਸ ਮੌਕੇ ਕੌਂਸਲਰ ਛਿੰਦਾ ਬਰਾੜ ਨੇ ਆਖਿਆ ਕਿ ਉਹ ਵਿਧਾਇਕ ਡਾ: ਹਰਜੋਤ ਕਮਲ ਦੇ ਧੰਨਵਾਦੀ ਹਨ ਜਿਹਨਾਂ ਦੇ ਉਚੇਚੇ ਯਤਨਾਂ ਸਦਕਾ ਨਾ ਸਿਰਫ਼ ਮੋਗਾ ਸ਼ਹਿਰ ਦੀਆਂ ਸੜਕਾਂ ਦੀ ਨਕਸ਼ ਨੁਹਾਰ ਬਦਲੀ ਹੈ ਬਲਕਿ ਹਰ ਵਾਰਡ ਵਿਚ ਵਿਕਾਸ ਕਾਰਜਾਂ ਦੇ ਮੁਕੰਮਲ ਹੋਣ ਨਾਲ ਮੋਗਾ ਪੰਜਾਬ ਦੇ ਉੱਤਮ ਸ਼ਹਿਰਾਂ ਵਿਚ ਸ਼ੁਮਾਰ ਹੋਣ ਲੱਗਾ ਹੈ । ਉਹਨਾਂ ਆਖਿਆ ਕਿ ਵਾਰਡ ਨੰਬਰ 25 ਦੀ ਕਰਤਾਰ ਕਾਲੋਨੀ ਵਿਚ ਪਿਛਲੇ 25 ਸਾਲ ਤੋਂ ਸੜਕਾਂ ਕੱਚੀਆਂ ਸਨ ਪਰ ਹੁਣ ਇਹ ਗਲੀਆਂ ਦੀਆਂ ਸੜਕਾਂ ਪੱਕੀਆਂ ਬਣਨ ਦੇ ਨਾਲ ਨਾਲ ਅੱਜ 6 ਸੜਕਾਂ ’ਤੇ ਪ੍ਰੀਮਿਕਸ ਦੀ ਦੂਜੀ ਪਰਤ ਪਾਈ ਗਈ ਹੈ। ਉਹਨਾਂ ਆਖਿਆ ਕਿ ਇਸੇ ਹਫ਼ਤੇ 29 ਲਾਈਟਾਂ ਵੀ ਕਾਲੋਨੀ ਵਿਚ ਲਗਾ ਦਿੱਤੀਆਂ ਜਾਣਗੀਆਂ। ਇਸ ਮੌਕੇ ਜਗਸੀਰ ਕੌਰ, ਪਰਮਜੀਤ ਕੌਰ, ਸਵਰਨ ਸਿੰਘ, ਇੰਦਰਪਾਲ ਸਿੰਘ, ਵਿੱਕੀ , ਲੱਕੀ, ਜੱਜੀ, ਹਿੰਮਤ ਸਿੰਘ ਆਦਿ ਹਾਜ਼ਰ ਸਨ।