ਤੇਜਿੰਦਰ ਕੌਰ ਬਰਾੜ ਨੇ ਸੁਹਾਗਣਾਂ ਨੂੰ ਕਰਵਾ ਚੌਥ ਦੀਆਂ ਦਿੱਤੀਆਂ ਸ਼ੁੱਭ ਕਾਮਨਾਵਾਂ

ਮੋਗਾ, 23 ਅਕਤੂਬਰ (ਜਸ਼ਨ): ਅੱਜ ਹਲਕਾ ਇੰਚਾਰਜ ਬਰਜਿੰਦਰ ਸਿੰਘ ਬਰਾੜ ਦੀ ਪਤਨੀ ਤੇਜਿੰਦਰ ਕੌਰ ਬਰਾੜ ਨੇ ਸੁਹਾਗਣਾਂ ਨੂੰ ਕਰਵਾ ਚੌਥ ਦੀਆਂ ਸ਼ੁੱਭ ਕਾਮਨਾਵਾਂ ਦਿੰਦਿਆਂ ਆਖਿਆ ਕਿ ਉਹ ਪ੍ਰਾਮਤਮਾ ਅੱਗੇ ਅਰਦਾਸ ਕਰਦੇ ਹਨ ਕਿ ਸਾਰੀਆਂ ਸੁਆਣੀਆਂ ਅਤੇ ਉਹਨਾਂ ਦੇ ਪਤੀ ਤੰਦਰੁਸਤ ਅਤੇ ਖੁਸ਼ਹਾਲ ਜਿੰਦਗੀ ਜਿਉਣ ਅਤੇ ਉਹਨਾਂ ਦਾ ਆਪਸੀ ਪਿਆਰ ਹੋਰ ਵੀ ਗੂੜ੍ਹਾ ਹੋਵੇ। ਤੇਜਿੰਦਰ ਕੌਰ ਅੱਜ ਸ਼ੋ੍ਰਮਣੀ ਅਕਾਲੀ ਦਲ ਦੇ ਸਰਗਰਮ ਆਗੂ ਅਤੇ ਕੌਂਸਲਰ ਗੌਰਵ ਗੁੱਡੂ ਗੁਪਤਾ ਵੱਲੋਂ ਸ਼ਹਿਰ ਦੀਆਂ ਮਹਿਲਾਵਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ, ਮੁੱਫਤ ਮੈਹਿੰਦੀ ਲਗਾਉਣ ਲਈ ਲਗਾਈ ਸਟਾਲ ਗਈ ਸਟਾਲ ਵਿਚ, ਪੁੱਜੇ ਸਨ।  ਉਹਨਾਂ ਆਖਿਆ ਕਿ ਸ਼ੋ੍ਰਮਣੀ ਅਕਾਲੀ ਦਲ ਹਮੇਸ਼ਾ ‘ਰਾਜ ਨਹੀਂ ਸੇਵਾ’ ਦੇ ਸਲੋਗਨ ਨਾਲ ਜਾਣਿਆ ਜਾਂਦਾ ਹੈ ਅਤੇ ਅੱਜ ਔਰਤਾਂ ਦੀ ਖੁਸ਼ੀ ਵਿਚ ਸ਼ਰੀਕ ਹੁੰਦਿਆਂ ਉਹਨਾਂ ਲਈ ਫਰੀ ਮੈਹਿੰਦੀ ਲਗਵਾਉਣ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਕਿ ਉਹ ਸਾਲ ਮਗਰੋਂ ਆਉਂਦੇ ਕਰਵਾ ਚੌਥ ਨੂੰ ਚਾਵਾਂ ਮਲਾਰਾਂ ਨਾਲ ਮਨਾਉਣ। ਉਹਨਾਂ ਆਖਿਆ ਕਿ ਅਜੋਕੇ ਸਮੇਂ ਵਿਚ ਮਹਿਲਾਵਾਂ ਘਰ ਹੀ ਨਹੀਂ ਸੰਭਾਲਦੀਆਂ ਬਲਕਿ ਉਹ ਨੌਕਰੀ, ਕਾਰੋਬਾਰ ਦੇ ਨਾਲ ਨਾਲ ਬਾਹਰ ਦੇ ਸਾਰੇ ਕੰਮਾਂ ਨੂੰ ਵੀ ਭੁਗਤਾਉਂਦੀਆਂ ਹਨ , ਇਸ ਲਈ ਉਹਨਾਂ ਦੀ ਤੰਦਰੁਸਤੀ ‘ਚ ਹੀ ਸਾਰੇ ਪਰਿਵਾਰ ਦੀ ਖੁਸ਼ਹਾਲੀ ਹੰੁਦੀ ਹੈ। ਉਹਨਾਂ ਆਖਿਆ ਕਿ ਉਹ ਜਥੇਦਾਰ ਤੋਤਾ ਸਿੰਘ, ਬਰਜਿੰਦਰ ਸਿੰਘ ਮੱਖਣ ਬਰਾੜ ਅਤੇ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਰੀਆਂ ਮਾਤਾਵਾਂ ਅਤੇ ਭੈਣਾਂ ਨੂੰ ਕਰਵਾ ਚੌਥ ਦੀਆਂ ਸ਼ੁੱਭ ਕਾਮਨਾਵਾਂ ਦਿੰਦੇ ਹਨ।