ਵਿਧਾਇਕ ਡਾ: ਹਰਜੋਤ ਕਮਲ ਦੀ ਪਤਨੀ ਡਾ: ਰਜਿੰਦਰ ਨੇ ਸਰਦਾਰ ਨਗਰ ਦੀਆਂ ਗਲੀਆਂ ‘ਚ ਪ੍ਰੀਮਿਕਸ ਪਾਉਣ ਦੇ ਪ੍ਰੌਜੈਕਟ ਦੀ ਕੀਤੀ ਸ਼ੁਰੂਆਤ

ਮੋਗਾ, 19 ਅਕਤੂਬਰ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਸ਼ਹਿਰ ਦੇ ਸਾਰੇ ਵਾਰਡਾਂ ਦੀ ਨਕਸ਼ ਨੁਹਾਰ ਬਦਲਣ ਲਈ ਜੰਗੀ ਪੱਧਰ ’ਤੇ ਵਿਕਾਸ ਪ੍ਰੌਜੈਕਟ ਚਲਾਏ ਜਾ ਰਹੇ ਹਨ। ਇਸੇ ਲੜੀ ਤਹਿਤ ਅੱਜ ਵਿਧਾਇਕ ਡਾ: ਹਰਜੋਤ ਕਮਲ ਦੀ ਸੁਪਤਨੀ ਡਾ: ਰਜਿੰਦਰ ਨੇ ਮੁਹੱਲਾ ਸਰਦਾਰ ਨਗਰ ਦੀਆਂ ਗਲੀਆਂ ‘ਚ ਪ੍ਰੀਮਿਕਸ ਪਾਉਣ ਦੇ ਕਾਰਜਾਂ ਦੀ ਆਰੰਭਤਾ ਕਰਵਾਈ । ਗਲੀ ਨੰਬਰ 4 ‘ਚ ਕੰਮ ਦੀ ਸ਼ਰੂਆਤ ਕਰਨ ਮੌਕੇ ਡਾ: ਰਜਿੰਦਰ ਨਾਲ ਮੇਅਰ ਨੀਤਿਕਾ ਭੱਲਾ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਕੁਮਾਰ ਪੀਨਾ, ਡਿਪਟੀ ਮੇਅਰ ਅਸ਼ੋਕ ਧਮੀਜਾ, ਸਾਬਕਾ ਕੌਂਸਲਰ ਗੁਰਮਿੰਦਰਜੀਤ ਬਬਲੂ, ਕਾਲਾ ਸਿੰਘ ਕੌਂਸਲਰ, ਹੈਪੀ ਸਿੰਘ, ਦਵਿੰਦਰ ਸ਼ਰਮਾ, ਕੌਂਸਲਰ ਛਿੰਦਾ ਬਰਾੜ, ਸੰਜੀਵ ਅਰੋੜਾ, ਜੀਤਾ ਕੌਂਸਲਰ, ਦੀਪਕ ਭੱਲਾ ਅਤੇ ਸਰਦਾਰ ਨਗਰ ਦੇ ਪਤਵੰਤੇ ਹਾਜ਼ਰ ਸਨ। 
ਇਸ ਮੌਕੇ ਡਾ: ਰਜਿੰਦਰ ਨੇ ਆਖਿਆ ਕਿ ਮੋਗਾ ਨੂੰ ਸੋਹਣਾ ਮੋਗਾ ‘ਚ ਤਬਦੀਲ ਕਰਨ ਲਈ ਵਿਧਾਇਕ ਡਾ: ਹਰਜੋਤ ਕਮਲ ਅਤੇ ਉਹਨਾਂ ਦੀ ‘ਟੀਮ ਹਰਜੋਤ’ ਪੂਰੀ ਦਿ੍ਰੜਤਾ ਨਾਲ ਕੰਮ ਕਰ ਰਹੀ ਹੈ ਅਤੇ ਉਹਨਾਂ ਨੂੰ ਵਿਸ਼ਵਾਸ਼ ਹੈ ਕਿ ਆਉਣ ਵਾਲੇ ਕੁਝ ਦਿਨਾਂ ਤੱਕ ਸ਼ਹਿਰ ਦਾ ਕੋਈ ਵੀ ਕੋਨਾ ਵਿਕਾਸ ਵਿਹੂਣਾ ਨਹੀਂ ਰਹੇਗਾ। ਉਹਨਾਂ ਆਖਿਆ ਕਿ ਸਰਦਾਰ ਨਗਰ ਦੀਆਂ ਗਲੀਆਂ ਪਿਛਲੇ ਲੰਬੇ ਸਮੇਂ ਤੋਂ ਟੁੱਟੀਆਂ ਹੋਈਆਂ ਸਨ ਅਤੇ ਲੋਕਾਂ ਦੀ ਮੰਗ ਸੀ ਸਰਦਾਰ ਨਗਰ ਦੀਆਂ ਸਾਰੀਆਂ ਗਲੀਆਂ ਨੂੰ ਦੁਬਾਰਾ ਬਣਾਇਆ ਜਾਵੇ , ਇਸ ’ਤੇ ਡਾ: ਹਰਜੋਤ ਕਮਲ ਦੇ ਉਚੇਚੇ ਯਤਨਾਂ ਸਦਕਾ ਅੱਜ ਗਲੀ ਨੰਬਰ 4 ਵਿਚ ਪ੍ਰੀਮਿਕਸ ਪਾਉਣ ਦੀ ਆਰੰਭਤਾ ਕਰਵਾ ਦਿੱਤੀ ਗਈ ਹੈ ਅਤੇ ਇਸ ਦੇ ਨਾਲ ਹੀ ਲਾਗਲੀਆਂ ਗਲੀਆਂ ਜਿਹਨਾਂ ਵਿਚ, ਗਲੀ ਨੰਬਰ 3, 2 ਅਤੇ 1 ’ਤੇ ਵੀ ਸ਼ਾਮਲ ਹਨ , ਵਿਚ ਪ੍ਰੀਮਿਕਸ ਪਵਾ ਕੇ ਸਾਰੇ ਸਰਦਾਰ ਨਗਰ ਨੂੰ ਸੋਹਣੀ ਦਿੱਖ ਦਿੱਤੀ ਜਾਵੇਗੀ। ਇਸ ਮੌਕੇ ਸਰਦਾਰ ਨਗਰ ਦੇ ਪਤਵੰਤਿਆਂ ਨੇ ਵਿਧਾਇਕ ਡਾ: ਹਰਜੋਤ ਕਮਲ ਦਾ ਧੰਨਵਾਦ ਕੀਤਾ।