ਸਵਰਨਕਾਰ ਭਾਈਚਾਰੇ ਨੇ ਮਹਾਰਾਜਾ ਅਜਮੀੜ ਦੇਵ ਜੀ ਦਾ ਮਨਾਇਆ ਜਨਮ ਦਿਹਾੜਾ, ਵਿਸ਼ੇਸ਼ ਸ਼ਖ਼ਸੀਅਤਾਂ ਨੂੰ ਕੀਤਾ ਸਨਮਾਨਿਤ
*ਕੌਮ ਦੀਆਂ ਮਹਾਨ ਸ਼ਖ਼ਸੀਅਤਾਂ ਤੇ ਫ਼ਖ਼ਰ ਮਹਿਸੂਸ ਕਰਨਾ ਚਾਹੀਦੈ - ਰਾਮੂੰਵਾਲੀਆ
ਮੋਗਾ, 19 ਅਕਤੂਬਰ (ਜਸ਼ਨ) : ਕਿਸੇ ਵੀ ਕੌਮ ਦੇ ਇਤਿਹਾਸ ਦੇ ਮੂਲ ਸੋ੍ਤ ਉਸ ਕੌਮ ਵਾਸਤੇ ਅਜਿਹਾ ਸਰਮਾਇਆ ਹੁੰਦੇ ਹਨ,ਜਿਸ ਉੱਤੇ ਉਹ ਕੌਮ ਫਖਰ ਕਰ ਸਕਦੀ ਹੈ! ਇਹ ਕੌਮੀ ਸਰਮਾਇਆ ਹੀ ਉਸ ਦੇ ਪੈਰੋਕਾਰਾਂ ਲਈ ਪ੍ਰੇਰਨਾ ਦਾ ਸਰੋਤ ਬਣਦਾ ਹੈ! ਜਿਹੜੀਆ ਕੌਮਾਂ ਆਪਣੇ ਸ਼ਹੀਦਾਂ ਅਤੇ ਵੱਡ-ਵਡੇਰਿਆਂ ਨੂੰ ਭੁੱਲ ਜਾਂਦੀਆਂ ਹਨ ਉਹ ਕੌਮਾਂ ਖਤਮ ਹੋ ਜਾਂਦੀਆਂ ਹਨ! ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਵਰਨਕਾਰ ਸੰਘ ਦੇ ਪ੍ਰਧਾਨ ਬਲਬੀਰ ਸਿੰਘ ਰਾਮੂੰਵਾਲੀਆ ਅਤੇ ਸਟੇਟ ਸੈਕਟਰੀ ਸੁਖਚੈਨ ਸਿੰਘ ਰਾਮੂੰਵਾਲੀਆ, ਚਮਕੌਰ ਸਿੰਘ ਵਰਮਾ ਨੇ ਕਰਦਿਆਂ ਦੱਸਿਆ ਕਿ ਸਵਰਨਕਾਰ ਬਰਾਦਰੀ ਦੇ ਮਹਾਨ ਯੋਧੇ ਅਤੇ ਗੁਰੂ ਮਹਾਰਾਜਾ ਅਜਮੀੜ ਦੇਵ ਜੀ ਦਾ ਜਨਮ ਦਿਹਾੜਾ ਸ਼ਰਧਾ ਅਤੇ ਸਤਿਕਾਰ ਨਾਲ ਸਰਾਫਾ ਬਾਜ਼ਾਰ ਮੋਗਾ ਵਿਖੇ ਮਨਾਇਆ ਗਿਆ! ਜਿਸ ਵਿੱਚ ਜੋਤ ਜਗਾਉਣ ਦੀ ਰਸਮ ਪ੍ਰਧਾਨ ਬਲਬੀਰ ਸਿੰਘ ਰਾਮੂੰਵਾਲੀਆ, ਕਾਂਗਰਸ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਰਿੰਦਰ ਸਿੰਘ ਬਾਵਾ, ਯਸ਼ਪਾਲ ਪਾਲੀ,ਮੋਹਨ ਸਿੰਘ,ਸੋਹਣ ਸਿੰਘ ਅਤੇ ਸੁਖਚੈਨ ਸਿੰਘ ਰਾਮੂੰਵਾਲੀਆ ਨੇ ਸਾਂਝੇ ਤੌਰ ਤੇ ਨਿਭਾਈ! ਪੰਡਿਤ ਰਣਧੀਰ ਸ਼ਰਮਾ ਨੇ ਮਹਾਰਾਜਾ ਅਜਮੀੜ ਦੇਵ ਜੀ ਦੀ ਆਰਤੀ ਕੀਤੀ! ਉਨ੍ਹਾਂ ਨੇ ਦੱਸਿਆ ਕਿ ਮਹਾਰਾਜਾ ਅਜਮੀੜ ਦੇਵ ਜੀ ਸੋਨਾ-ਚਾਂਦੀ ਦੇ ਜੇਵਰਾਂ ਦੀ ਕਲਾ ਨੂੰ ਆਰੰਭ ਕਰਨ ਵਾਲੇ ਪਹਿਲੇ ਮਹਾਨ ਗੁਰੂ ਹੋਏ ਹਨ! ਸੁਖਚੈਨ ਸਿੰਘ ਰਾਮੂੰਵਾਲੀਆ ਨੇ ਕਿਹਾ ਕਿ ਸਾਨੂੰ ਆਪਣੇ ਕੌਮ ਦੇ ਮਹਾਨ ਸ਼ਹੀਦਾਂ ਅਤੇ ਮਹਾਨ ਸ਼ਖ਼ਸੀਅਤਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ! ਤਾਂ ਜੋ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਇਤਿਹਾਸ ਤੋਂ ਜਾਣੂ ਹੋ ਸਕਣ! ਇਸ ਮੌਕੇ ਕਾਂਗਰਸ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਰਿੰਦਰ ਸਿੰਘ ਬਾਵਾ, ਵਿਜੈ ਮਦਾਨ, ਯੂਥ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਕਰਮਜੀਤ ਸਿੰਘ ਪੱਤੋਂ ਅਤੇ ਅਮਰਜੀਤ ਸਿੰਘ ਕਲੱਕਤਾ ਨੂੰ ਸਨਮਾਨਿਤ ਕੀਤਾ ਗਿਆ! ਇਸ ਮੌਕੇ ਸਵਰਨਕਾਰ ਸੰਘ ਦੇ ਪ੍ਰਧਾਨ ਬਲਬੀਰ ਸਿੰਘ ਰਾਮੂੰਵਾਲੀਆ, ਸੈਕਟਰੀ ਪੰਜਾਬ ਸੁਖਚੈਨ ਸਿੰਘ ਰਾਮੂੰਵਾਲੀਆ, ਚਮਕੌਰ ਸਿੰਘ ਭਿੰਡਰ,ਹਨੀ ਮੰਗਾ, ਗਗਨਦੀਪ ਸਦਿਉੜਾ,ਸੰਜੀਵ ਕੁਮਾਰ ਗੀਟਾ, ਸਵਰਨ ਸਿੰਘ ਧੁੰਨਾ, ਕਪਿਲ ਕੰਡਾ, ਲਖਵਿੰਦਰ ਸਿੰਘ, ਰਿਕੂ ਜੌੜਾ, ਰਾਹੁਲ ਕੁਮਾਰ, ਯਸ਼ਪਾਲ ਪਾਲੀ, ਸੋਹਣ ਸਿੰਘ, ਮੋਹਨ ਸਿੰਘ, ਰਾਕੇਸ਼ ਭੱਲਾ, ਸ਼ਰੇਸ਼ ਭੱਲਾ,ਬੱਬੂ ਜੌੜਾ, ਸੋਨੂੰ ਭੰਮ,ਰਾਜੂ ਸਦਿਉੜਾ, ਵਿਜੈ ਕੰਡਾ, ਸਤਿਨਾਮ ਕੜਵੱਲ, ਚੇਅਰਮੈਨ ਅਮਰਜੀਤ ਕਲੱਕਤਾ, ਹੁਕਮ ਚੰਦ ਸਰਾਫ, ਕੁਲਦੀਪ ਸਿੰਘ ਟਿੰਮੀ,ਪ੍ਰੇਮ ਸਿੰਘ,ਬਿੱਟਾ ਬੀਜਨੀਆ ਆਦਿ ਹਾਜ਼ਰ ਸਨ।