ਗੁਰਪ੍ਰੀਤ ਸਿੰਘ ਦਾਰਾਪੁਰ ਨੂੰ ਬੋਰਡ ਆਫ ਡਾਇਰੈਕਟਰ ਚੁਣੇ ਜਾਣ ’ਤੇ ਅਹਿਮ ਸ਼ਖਸੀਅਤਾਂ ਨੇ ਵਿਧਾਇਕ ਡਾ: ਹਰਜੋਤ ਕਮਲ ਦਾ ਕੀਤਾ ਧੰਨਵਾਦ

ਮੋਗਾ, 18 ਅਕਤੂਬਰ (ਜਸ਼ਨ): ਪਿਛਲੇ ਦਿਨੀਂ ‘ਦੀ ਮੋਗਾ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ ਮੋਗਾ’ ਦੇ ਨੌਂ ਜ਼ੋਨਾਂ ਦੀ ਸਰਬ ਸੰਮਤੀ ਨਾਲ ਹੋਈ ਚੋਣ, ‘ਚ ਪੀ ਏ ਡੀ ਬੀ ਬੈਂਕ ਦੇ ਬੋਰਡ ਆਫ਼ ਡਾਇਰੈਕਟਰਜ਼ ਦੇ ਨੌਂ ਜ਼ੋਨਾਂ ਤੋਂ ਚੁਣੇ ਗਏ ਡਾਇਰੈਕਟਰਾਂ ‘ਚ ਮੰਗੇਵਾਲਾ ਜ਼ੋਨ ਤੋਂ ਗੁਰਪ੍ਰੀਤ ਸਿੰਘ ਦਾਰਾਪੁਰ ਨੂੰ ਬੋਰਡ ਆਫ ਡਾਇਰੈਕਟਰ ਚੁਣੇ ਜਾਣ ’ਤੇ ਪਿੰਡ ਦਾਰਾਪੁਰ ਦੀਆਂ ਅਹਿਮ ਸ਼ਖਸੀਅਤਾਂ ਨੇ ਵਿਧਾਇਕ ਡਾ: ਹਰਜੋਤ ਕਮਲ ਦਾ ਧੰਨਵਾਦ ਕੀਤਾ ਹੈ । ਪਿੰਡ ਦਾਰਾਪੁਰ ਵਿਖੇ ਹੋਏ ਵਿਸ਼ੇਸ਼ ਸਨਮਾਨ ਸਮਾਰੋਹ ਦੌਰਾਨ ਪਤਵੰਤਿਆਂ ਨੇ ਵਿਧਾਇਕ ਡਾ: ਹਰਜੋਤ ਕਮਲ ਅਤੇ ਡਾਇਰੈਕਟਰ ਗੁਰਪ੍ਰੀਤ ਸਿੰਘ ਨੂੰ ਫੁੱਲਾਂ ਦੇ ਹਾਰ ਪਾ ਕੇ ਸਤਿਕਾਰਿਤ ਕੀਤਾ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਸਹਿਕਾਰੀ ਬੈਂਕਾਂ ਕਿਸਾਨਾਂ ਲਈ ਰੀੜ ਦੀ ਹੱਡੀ ਦਾ ਕੰਮ ਕਰਦੀਆਂ ਹਨ । ਉਹਨਾਂ ਆਖਿਆ ਕਿ ਕਿਸਾਨਾਂ ਨੂੰ ਕਰਜ਼ਾ ਦਿਵਾਉਣ ਅਤੇ ਖੇਤੀਬਾੜੀ ਦੇ ਨਾਲ ਨਾਲ ਹੋਰ ਸਹਾਇਕ ਧੰਦੇ ਸ਼ੁਰੂ ਕਰਨ ਤੋਂ ਇਲਾਵਾ ਖੇਤੀਬਾੜੀ ਉਪਕਰਣ ਖਰੀਦਣ ਲਈ ਕਰਜ਼ੇ ਮੁਹੱਈਆ ਕੀਤੇ ਜਾਂਦੇ ਹਨ ਜਿਹਨਾਂ ’ਤੇ ਸਰਕਾਰ ਉਹਨਾਂ ਨੂੰ ਸਬਸਿਡੀ ਵੀ ਪ੍ਰਦਾਨ ਕਰਦੀ ਹੈ। ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਡਾਇਰੈਕਟਰਾਂ ਦੀ ਚੋਣ ਹੋਣ ਨਾਲ ਹੁਣ ਕਿਸਾਨ ਆਪਣੇ ਆਪਣੇ ਜ਼ੋਨ ਦੇ ਸਬੰਧਤ ਡਾਇਰੈਕਟਰਾਂ ਦੀ ਮਦਦ ਨਾਲ ਸਰਕਾਰ ਵੱਲੋਂ ਕਿਰਸਾਨੀ ਨੂੰ ਲਾਹਵੰਦ ਧੰਦਾ ਬਣਾਉਣ ਲਈ ਜਿਹੜੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ ਉਹਨਾਂ ਯੋਜਨਾਵਾਂ ਦਾ ਲਾਹਾ ਲੈ ਸਕਣਗੇ ਜਿਸ ਨਾਲ ਕਿਸਾਨਾਂ ਦੀ ਆਰਥਿਕਤਾ ਨੂੰ ਹੁਲਾਰਾ ਮਿਲੇਗਾ। ਇਸ ਮੌਕੇ ਮੰਗੇਵਾਲਾ ਜ਼ੋਨ ਦੀਆਂ ਅਹਿਮ ਸ਼ਖਸੀਅਤਾਂ ਨੇ ਵਿਧਾਇਕ ਡਾ: ਹਰਜੋਤ ਕਮਲ ਦਾ ਧੰਨਵਾਦ ਕੀਤਾ ਜਿਹਨਾਂ ਨੇ ਸੂਝਬੂਝ ਨਾਲ ਡਾਇਰੈਕਟਰਾਂ ਦੀ ਚੋਣ ਕਰਕੇ ਕਿਸਾਨਾਂ ਨੂੰ ਕਰਜ਼ੇ ਲੈਣ ਅਤੇ ਹੋਰ ਸਹੂਲਤਾਂ ਲੈਣ ਦੇ ਸਮਰੱਥ ਬਣਾਇਆ ਹੈ। 
ਇਸ ਮੌਕੇ ਚੇਅਰਮੈਨ ਦੀਸ਼ਾ ਬਰਾੜ, ਚੇਅਰਮੈਨ ਗੁਰਵਿੰਦਰ ਸਿੰਘ ਦੌਲਤਪੁਰਾ, ਕਿੰਦਰ ਡਗਰੂ ਬਲਾਕ ਪ੍ਰਧਾਨ, ਸ਼ਮਸ਼ੇਰ ਸਿੰਘ ਮਹੇਸ਼ਰੀ, ਸਰਪੰਚ ਗੁਰਲਾਭ ਸਿੰਘ ਝੰਡੇਆਣਾ, ਡਾ: ਰਾਕੇਸ਼ ਕਿੱਟਾ, ਨਜਿੰਦਰ ਸਿੰਘ ਸਰਪੰਚ ਚੋਟੀਆਂ, ਛਿੰਦਰ ਸਿੰਘ ਖੁਖਰਾਣਾ, ਪੰਚਾਇਤ ਵੱਲੋਂ ਦਰਸ਼ਨ ਸਿੰਘ, ਗੁਰਭਜਨ ਸਿੰਘ, ਕੁਲਦੀਪ ਸਿੰਘ ਨੰਬਰਦਾਰ, ਭੁਪਿੰਦਰ ਸਿੰਘ ਨੰਬਰਦਾਰ, ਰਮੇਸ਼ ਕੁਮਾਰ, ਬਾਬਾ ਨਿਰਮਲ ਸਿੰਘ, ਸੁਰਜੀਤ ਸਿੰਘ, ਕੁਲਵੰਤ ਸਿੰਘ ਪੰਚਾਇਤ ਮੈਂਬਰ, ਜਸਵਿੰਦਰ ਸਿੰਘ, ਸੁਖਦੇਵ ਸਿੰਘ, ਕਨਵਰ ਸਿੰਘ, ਗੁਰਜੰਟ ਸਿੰਘ ਜੰਟਾ, ਸੁਨੀਲ ਜੋਇਲ ਭੋਲਾ ਆਦਿ ਹਾਜ਼ਰ ਸਨ।