ਸੁਰਿੰਦਰ ਸਿੰਘ ਬਾਵਾ ਹੋਣਗੇ ਪ੍ਰਚਾਰ ਕਮੇਟੀ ਦੇ ਚੇਅਰਮੈਨ, ਵਿਧਾਇਕ ਡਾ: ਹਰਜੋਤ ਕਮਲ ਨੇ ਸੌਂਪਿਆ ਨਿਯੁਕਤੀ ਪੱਤਰ
ਮੋਗਾ, 17 ਅਕਤੂਬਰ (ਜਸ਼ਨ): ਕਾਂਗਰਸ ਦੇ ਸੀਨੀਅਰ ਆਗੂ ਅਤੇ ਵੱਡੇ ਜਨਤਕ ਆਧਾਰ ਵਾਲੇ ਸਿਆਸਤਦਾਨ ਸੁਰਿੰਦਰ ਸਿੰਘ ਬਾਵਾ ਨੂੰ ਸਤਿਕਾਰ ਦਿੰਦਿਆਂ ਵਿਧਾਇਕ ਡਾ: ਹਰਜੋਤ ਕਮਲ ਦੀ ਪ੍ਰਚਾਰ ਕਮੇਟੀ ਦਾ ਚੇਅਰਮੈਨ ਥਾਪਿਆ ਗਿਆ ਹੈ। ਵਿਧਾਇਕ ਡਾ: ਹਰਜੋਤ ਕਮਲ ਦੇ ਦਫਤਰ ਵਿਖੇ ਹੋਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵਿਧਾਇਕ ਡਾ: ਹਰਜੋਤ ਕਮਲ ਨੇ ਸੁਰਿੰਦਰ ਸਿੰਘ ਬਾਵਾ ਨੂੰ ਨਿਯੁਕਤੀ ਪੱਤਰ ਸੌਂਪਦਿਆਂ ਆਖਿਆ ਕਿ ਬੇਸ਼ੱਕ ‘ਟੀਮ ਹਰਜੋਤ’ ਨਿਰੰਤਰ ਆਪਣੀਆਂ ਸੇਵਾਵਾਂ ਨਿਭਾਅ ਰਹੀ ਹੈ ਪਰ ਟਕਸਾਲੀ ਕਾਂਗਰਸੀ ਸੁਰਿੰਦਰ ਸਿੰਘ ਬਾਵਾ ਦੇ ਪ੍ਰਚਾਰ ਕਮੇਟੀ ਦੇ ਚੇਅਰਮੈਨ ਬਨਣ ਸਦਕਾ ਕਾਂਗਰਸ ਦੀਆਂ ਲੋਕ ਭਲਾਈ ਵਾਲੀਆਂ ਨੀਤੀਆਂ ਨੂੰ ਘਰ ਘਰ ਲੈ ਜਾਣ ਅਤੇ ਆਮ ਲੋਕਾਂ ਨੂੰ ਹਰ ਯੋਜਨਾ ਦਾ ਲਾਹਾ ਪਹੁੰਚਾਉਣ ਵਾਸਤੇ ਕੀਤੇ ਜਾ ਰਹੇ ਯਤਨ ਸਾਰਥਿਕ ਸਿੱਧ ਹੋਣਗੇ। ਇਸ ਮੌਕੇ ਉਹਨਾਂ ਸੁਰਿੰਦਰ ਸਿੰਘ ਬਾਵਾ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ । ਇਸ ਮੌਕੇ ਸੁਰਿੰਦਰ ਸਿੰਘ ਬਾਵਾ ਨੇ ਆਖਿਆ ਕਿ ਉਹਨਾਂ ਨੇ ਤਮਾਮ ਉਮਰ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਹੈ ਅਤੇ ਹੁਣ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਬਖਸ਼ੇ ਮਾਣ ਸਤਿਕਾਰ ਲਈ ਉਹ ਉਹਨਾਂ ਦੇ ਰਿਣੀ ਰਹਿਣਗੇ ਅਤੇ ਭਵਿੱਖ ਵਿਚ ਕਾਂਗਰਸ ਦੀ ਹਰ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਪਹਿਲਾਂ ਵਾਂਗ ਡੱਟ ਕੇ ਕੰਮ ਕਰਨਗੇ। ਇਸ ਮੌਕ ਵਿਧਾਇਕ ਡਾ: ਹਰਜੋਤ ਕਮਲ ਨੇ ਸੁਰਿੰਦਰ ਬਾਵਾ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਚੇਅਰਮੈਨ ਵਿਜੇ ਮਦਾਨ, ਸ਼ਮਸ਼ੇਰ ਸਿੰਘ ਪੱਟੀ, ਡਾ: ਪ੍ਰੇਮ ਸਿੰਘ, ਪਵਨ ਮੋਂਗਾ, ਗੁਰਜੀਤ ਸਿੰਘ, ਵਿਕਰਮ ਪੱਤੋ ਪ੍ਰਧਾਨ ਯੂਥ ਕਾਂਗਰਸ ਮੋਗਾ, ਵੀ ਪੀ ਸੇਠੀ, ਪੀ ਬੀ ਗੁਪਤਾ, ਦਵਿੰਦਰ ਸਿੰਘ ਜੌੜਾ, ਪ੍ਰਭਜੀਤ ਸਿੰਘ, ਹਰਕੀਰਤ ਸਿੰਘ ਸੇਖੋਂ, ਅਮਰਜੀਤ ਸਿੰਘ ਜੱਸਲ, ਪ੍ਰਸ਼ੋਤਮ ਅਰੋੜਾ ਐੱਨ ਆਰ ਆਈ, ਮਨਦੀਪ ਸਿੰਘ ਸਰਾਫ਼ਾ ਬਜ਼ਾਰ, ਸਾਬਕਾ ਸਰਪੰਚ ਤੇਜਾ ਸਿੰਘ, ਸਰਪੰਚ ਸਿਮਰਜੀਤ ਸਿੰਘ ਰਿੱਕੀ, ਦਾਰਾ ਸਿੰਘ, ਸਬ ਇੰਸਪੈਕਟਰ ਜੀਵਨ ਪਾਲ, ਗੁਰਨਾਮ ਸਿੰਘ ਗਾਮਾ, ਦਿਆਲ ਸਿੰਘ, ਮੈਡਮ ਰਾਜ ਕੌਰ, ਚੇਅਰਮੈਨ ਦੀਸ਼ਾ ਬਰਾੜ, ਪ੍ਰਾਣ ਨਾਥ ਜੋਸ਼ੀ, ਨਿਸ਼ਾਨ ਸਿੰਘ, ਹਰਸਿਮਰਨ ਸਿੰਘ ਗੱਬਰ,ਸੋਮਾ ਸਿੰਘ ਦੀਪੂ ਸਹੋਤਾ ਆਦਿ ਨੇ ਸੁਰਿੰਦਰ ਬਾਵਾ ਨੂੰ ਚੇਅਰਮੈਨ ਬਣਨ ’ਤੇ ਮੁਬਾਰਕਾਂ ਦਿੱਤੀਆਂ।