‘ਪੁਸਤਕ ਮੇਲੇ’ ਦੌਰਾਨ ਵਿਧਾਇਕ ਡਾ: ਹਰਜੋਤ ਕਮਲ ਨੇ ਬੇਅੰਤ ਕੌਰ ਗਿੱਲ ਦਾ ਨਾਵਲ ‘ਮਲਾਹਾਂ ਵਰਗੇ’ ਕੀਤਾ ਰਿਲੀਜ਼

*ਕਿਤਾਬਾਂ ਪੜ੍ਹਨ ਨਾਲ ਸਾਡੀ ਸ਼ਖਸੀਅਤ ਹੋਰ ਨਿਖਰਦੀ ਹੈ ਅਤੇ ਜੀਵਨ ਦੇ ਮੁਸ਼ਕਿਲ ਸਮੇਂ ਦੌਰਾਨ ਅਸੀਂ ਆਸਾਨੀ ਨਾਲ ਫੈਸਲੇ ਲੈਣ ਦੇ ਸਮਰੱਥ ਹੁੰਦੇ ਹਾਂ: ਵਿਧਾਇਕ ਡਾ: ਹਰਜੋਤ ਕਮਲ
ਮੋਗਾ, 17 ਅਕਤੂਬਰ (ਜਸ਼ਨ) : ਮੋਗਾ ਦੇ ਗੁਰੂ ਨਾਨਕ ਕਾਲਜ ਵਿਖੇ ਸਾਹਿਤ ਪਸਾਰ ਮੰਚ ਵੱਲੋਂ ਕਰਵਾਏ ਜਾ ਰਹੇ ਪੁਸਤਕ ਮੇਲੇ ਦੇ ਤੀਜੇ ਦਿਨ ਦੇ  ਸਾਹਿਤਕ ਪ੍ਰੋਗਰਾਮ ਅਤੇ ਕਵੀ ਦਰਬਾਰ ਦਾ ਉਦਘਾਟਨ ਵਿਧਾਇਕ ਡਾ: ਹਰਜੋਤ ਕਮਲ  ਨੇ ਕੀਤਾ। ਇਸ ਮੌਕੇ ਬੇਅੰਤ ਕੌਰ ਗਿੱਲ, ਪ੍ਰਗਟ ਸਿੰਘ ਰੰਧਾਵਾ, ਸੁਰਜੀਤ ਸਿੰਘ ਕਾਉਂਕੇ ਅਤੇ ਗਿਆਨ ਸਿੰਘ ਆਦਿ ਸਾਹਿਤਕਾਰਾਂ ਨੇ ਵਿਧਾਇਕ ਡਾ: ਹਰਜੋਤ ਕਮਲ ਦਾ ਸਵਾਗਤ ਕੀਤਾ। ਇਸ ਮੌਕੇ ਪ੍ਰੋ: ਬਾਲਾ ਖੰਨਾ ਅਤੇ ਪ੍ਰੋ: ਤਨਵੀਰ ਕੌਰ ਅਤੇ ਗੁਰੂ ਨਾਨਕ ਕਾਲਜ ਦੇ ਸਮੁੱਚੇ ਸਟਾਫ਼ ਨੇ ਸਾਹਿਤਕਾਰਾਂ ਨੂੰ ਜੀ ਆਇਆਂ ਆਖਿਆ।

ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ, ਏ ਡੀ ਸੀ ਸੁਰਿੰਦਰ ਸਿੰਘ, ਡਾ: ਰਜਿੰਦਰ , ਡਿਪਟੀ ਮੇਅਰ ਅਸ਼ੋਕ ਧਮੀਜਾ,  ਪ੍ਰੋ: ਵਰਿੰਦਰ ਕੌਰ, ਕੌਂਸਲਰ ਸਾਹਿਲ ਅਰੋੜਾ, ਗੁੱਲੂ ਵਾਲੀਆ ਨੇ ਪੁਸਤਕ ਮੇਲੇ ਵਿਚ ਪ੍ਰਦਰਸ਼ਿਤ ਕੀਤੀਆਂ ਕਿਤਾਬਾਂ ਨੂੰ ਗਹੁ ਨਾਲ ਦੇਖਿਆ ਅਤੇ ਆਪਣੇ ਦਿਲਚਸਪੀ ਦੀਆਂ ਕਿਤਾਬਾਂ ਦੀ ਖਰੀਦ ਵੀ ਕੀਤੀ। ਉਹਨਾਂ ਨੇ ਕੁਝ ਤਸਵੀਰਾਂ ਵੀ ਖਰੀਦੀਆਂ । ਇਸ ਮੌਕੇ ਹੋਏ ਸਾਹਿਤਕ ਸਮਾਗਮ ਦੌਰਾਨ ਉੱਘੀ ਲੇਖਿਕਾ ਬੇਅੰਤ ਕੌਰ ਗਿੱਲ ਦੇ ਨਾਵਲ  ‘ਮਲਾਹਾਂ ਵਰਗੇ’ ਨੂੰ ਰਿਲੀਜ਼ ਕਰਦਿਆਂ ਆਖਿਆ ਕਿ ਬੇਅੰਤ ਕੌਰ ਗਿੱਲ ਸਮਰੱਥ ਲੇਖਿਕਾ ਹੈ ਜਿਸ ਨੇ ਪੰਜਾਬੀ ਮਾਂ ਬੋਲੀ ਦੀ ਝੋਲੀ ਨੂੰ ਆਪਣੀਆਂ ਰਚਨਾਵਾਂ ਨਾਲ ਨਿਵਾਜਿਆ ਹੈ। ਡਾ: ਹਰਜੋਤ ਨੇ ਆਖਿਆ ਕਿ ਕਿਤਾਬਾਂ ਪੜ੍ਹਨ ਨਾਲ ਸਾਡੀ ਸ਼ਖਸੀਅਤ ਦਾ ਵਿਕਾਸ ਇਸ ਤਰਾਂ ਹੁੰਦਾ ਹੈ ਕਿ ਜੀਵਨ ਵਿਚ ਮੁਸ਼ਕਿਲ ਸਮੇਂ ਦੌਰਾਨ ਅਸੀਂ ਆਸਾਨੀ ਨਾਲ ਫੈਸਲੇ ਲੈ ਕੇ ਆਪਣੀ ਮੰਜ਼ਿਲ ਵੱਲ ਵਧ ਸਕਦੇ ਹਾਂ। ਉਹਨਾਂ ਆਖਿਆ ਕਿ ਅਸੀਂ ਜਦੋਂ ਕਿਤਾਬ ਪੜ੍ਹ ਰਹੇ ਹੁੰਦੇ ਹਾਂ ਤਾਂ ਅਸਲੀਅਤ ਵਿਚ ਕਿਤਾਬ ਸਾਨੂੰ ਪੜ੍ਹ ਰਹੀ ਹੁੰਦੀ ਹੈ । ਉਹਨਾਂ ਕਿਹਾ ਕਿ ਕਿਤਾਬ ਪੜ੍ਹਨ ਦੇ ਸਾਡੇ ਜੀਵਨ ਵਿਚ ਲੰਮੇ ਸਮੇਂ ਤੱਕ ਪ੍ਰਭਾਵ ਨਜ਼ਰੀਂ ਪੈਂਦੇ ਨੇ ਇਸ ਕਰਕੇ ਹਰ ਵਿਅਕਤੀ ਨੂੰ ਕਿਤਾਬਾਂ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ। ਉਹਨਾਂ ਆਪਣਾ ਨਿੱਜੀ ਤਜ਼ਰਬਾ ਸਾਂਝਾ ਕਰਦਿਆਂ ਦੱਸਿਆ ਕਿ ਜਦ ਉਹ ਕਰੋਨਾ ਦਾ ਸ਼ਿਕਾਰ ਹੋ ਗਏ ਸਨ ਅਤੇ ਉਹਨਾਂ ਨੂੰ ਇਕਾਂਤਵਾਸ ਹੋਣਾ ਪਿਆ ਤਾਂ ਉਸ ਸਮੇਂ ਦਾ ਫਾਇਦਾ ਉਠਾਉਂਦਿਆਂ ਉਹਨਾਂ ਕਈ ਕਿਤਾਬਾਂ ਪੜ੍ਹੀਆਂ।  ਇਸ ਮੌਕੇ ਬੇਅੰਤ ਕੌਰ ਗਿੱਲ ਦੀ ਅਗਵਾਈ ਵਿਚ ਸਾਹਿਤਕਾਰਾਂ ਨੇ ਵਿਧਾਇਕ ਡਾ: ਹਰਜੋਤ ਕਮਲ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪਿੰ੍ਰ: ਸਵਰਨਜੀਤ ਸਿੰਘ, ਬਲਦੇਵ ਸਿੰਘ ਸੜਕਨਾਮਾ, ਸੁਰਜੀਤ ਦੌਧਰ, ਸੁਰਜੀਤ ਗਿੱਲ, ਐਡਵੋਕੇਟ ਨਵੀਨ ਗੋਇਲ, ਸਰਬਜੀਤ ਕੌਰ ਮਾਹਲਾ, ਪਿ੍ਰੰ: ਸੁਨੀਤਇੰਦਰ ਸਿੰਘ, ਸਮਾਜ ਸੇਵੀ ਮਹਿਦੰਰਪਾਲ ਸਿੰਘ ਲੂੰਬਾ, ਜਸਵੀਰ ਕਲਸੀ ਧਰਮਕੋਟ, ਡਾ: ਜੁਗਿੰਦਰ ਸਿੰਘ ਮਾਹਲਾ, ਸੁਖਵਿੰਦਰ ਸਿੰਘ ਸਹਿਜਾਦਾ , ਦਿਲਬਾਗ ਸਿੰਘ ਬੁੱਕਣਵਾਲਾ, ਅਮਰਜੀਤ ਸਨੇਰਵੀ, ਬਲਜਿੰਦਰ ਕੌਰ ਕਲਸੀ, ਸੁਖਰਾਜ ਮੰਡੀ ਕਲਾਂ, ਹਰਜੀਤ , ਗੁਰਪ੍ਰੀਤ ਭੱਟੀ, ਗੁਰਪ੍ਰੀਤ ਸਿੰਘ ਧਰਮਕੋਟ, ਬਲਜਿੰਦਰ ਸਿੰਘ, ਆਦੇਸ਼ ਪ੍ਰਤਾਪ , ਪ੍ਰਬਲ ਭੱਲਾ, ਮਨਜਿੰਦਰ ਸਿੰਘ ਵਾਤਵਰਨ ਪ੍ਰੇਮੀ, ਗੁਰਮੇਲ ਬੌਡੇ, ਡਾ: ਧੰਨਵੰਤ ਸਿੰਘ ਸਿੱਧੂ ਬਾਘਾਪੁਰਾਣਾ, ਰਾਜਵਿੰਦਰ ਰੌਂਤਾ, ਕੁਲਦੀਪ ਭੋਲਾ, ਬਲਕਰਨ ਸਿੰਘ ਨੈਸ਼ਨਲ ਲੈਬ, ਗੁਰਮੀਤ ਰੱਖੜਾ ਕੜਿਆਲ ਅਤੇ ਸਾਹਿਤਕ ਹਲਕਿਆਂ ਦੀਆਂ ਅਹਿਮ ਸ਼ਖਸੀਅਤਾਂ ਹਾਜ਼ਰ ਸਨ।