ਹਾਕਮ ਕਾ ਅਗਵਾੜ ਸਟੇਡੀਅਮ ਵਿਚ ਧੂਮਧਾਮ ਨਾਲ ਮਨਾਇਆ ਗਿਆ ਦੁਸ਼ਹਿਰੇ ਦਾ ਤਿਓਹਾਰ

*ਵਿਧਾਇਕ ਡਾ: ਹਰਜੋਤ ਕਮਲ ਨੇ ਬਜਰੰਗ ਬਲੀ ਦਾ ਝੰਡਾ ਲਹਿਰਾਉਣ ਦੀ ਰਸਮ ਕੀਤੀ ਅਦਾ
ਮੋਗਾ, 16 ਅਕਤੂਬਰ (ਜਸ਼ਨ): ਨਵੀਨ ਕਲਾਂ ਮੰਦਰ ਰਜਿ: ਮੋਗਾ ਵਲੋਂ ਮਨਾਏ ਬਦੀ ‘ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਦੇ ਤਿਉਹਾਰ ਮੌਕੇ ਹਾਕਮ ਕਾ ਅਗਵਾੜ ਸਟੇਡੀਅਮ ਵਿਚ ਲੋਕਾਂ ਨੇ ਵੱਡੀ ਗਿਣਤੀ ਵਿਚ ਪਹੁੰਚ ਕੇ ਵਿਰਾਸਤੀ ਤਿਓਹਾਰ ਮਨਾਇਆ। ਇਸ ਮੌਕੇ ਵਾਈਸ ਚੇਅਰਮੈਨ ਜਗਦੀਪ ਸਿੰਘ ਸੀਰਾ ਲੰਢੇਕੇ, ਸਿਟੀ ਯੂਥ ਪ੍ਰਧਾਨ ਵਿਕਰਮਜੀਤ ਪੱਤੋ ਵਿਧਾਇਕ ਡਾ. ਹਰਜੋਤ ਕਮਲ, ਚੇਅਰਮੈਨ  ਰਮੇਸ਼ ਕੁੱਕੂ, ਮੇਅਰ ਨਗਰ ਨਿਗਮ ਨੀਤਿਕਾ ਭੱਲਾ, ਕਮਿਸ਼ਨਰ ਨਗਰ ਨਿਗਮ ਕਮ ਏ ਡੀ ਸੀ ਸੁਰਿੰਦਰ ਸਿੰਘ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਪੀਨਾ, ਡਿਪਟੀ ਮੇਅਰ ਅਸ਼ੋਕ ਧਮੀਜਾ, ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਚੇਅਰਮੈਨ ਦੀਸ਼ਾ ਬਰਾੜ, ਤੋ, ਸਾਬਕਾ ਕੌਂਸਲਰ ਅਤੇ ਸਿਆਸੀ ਸਕੱਤਰ ਗੁਰਮਿੰਦਰਜੀਤ ਬਬਲੂ, ਨਵੀ ਤੂਰ, ਕੌਂਸਲਰ ਜਸਵਿੰਦਰ ਸਿੰਘ ਕਾਕਾ ਲੰਢੇਕੇ, ਕੌਂਸਲਰ ਵਿਜੇ ਖੁਰਾਣਾ,ਕੌਂਸਲਰ ਪ੍ਰਵੀਨ ਕੁਮਾਰ ਮੱਕੜ, ਕੌਂਸਲਰ ਨਰਿੰਦਰ ਬਾਲੀ, ਕੌਂਸਲਰ ਸਾਹਿਲ ਅਰੋੜਾ,ਕੌਂਸਲਰ ਲਖਬੀਰ ਸਿੰਘ ਲੱਖਾ, ਜਗਦੀਪ ਜੱਗੂ, ਜਗਜੀਤ ਸਿੰਘ ਕੌਂਸਲਰ, ਡਾ: ਨਵੀਨ ਸੂਦ, ਸੁਨੀਲ ਜੋਇਲ ਭੋਲਾ, ਗੂੱਲੂ ਵਾਲੀਆ, ਰਮਨ ਮੱਕੜ, ਗੌਰਵ ਗਰਗ, ਰਵਿੰਦਰ ਸਿੰਘ ਰਾਜੂ ਲੰਢੇਕੇ ਨੇ ਸ਼ਿਰਕਤ ਕੀਤੀ। ਇਸ ਮੌਕੇ ਬਜਰੰਗ ਬਲੀ ਦਾ ਝੰਡਾ ਲਹਿਰਾਉਣ ਦੀ ਰਸਮ ਵਿਧਾਇਕ ਡਾ: ਹਰਜੋਤ ਕਮਲ ਨੇ ਨਿਭਾਈ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਨਵੀਨ ਕਲਾਂ ਮੰਦਰ ਰਜਿ: ਮੋਗਾ ਵਲੋਂ ਹਰ ਸਾਲ ਦੁਸ਼ਹਿਰੇ ਦਾ ਤਿਓਹਾਰ ਬੜੇ ਚਾਵਾਂ ਮਲਾਰਾਂ ਨਾਲ ਮਨਾਇਆ ਜਾਂਦਾ ਹੈ ਅਤੇ ਅੱਜ ਇਸ ਪਰਬ ‘ਚ ਆਏ ਆਮ ਲੋਕਾਂ ਦੇ ਵੱਡੇ ਇਕੱਠ ਤੋਂ ਸਾਬਤ ਹੁੰਦਾ ਹੈ ਭਾਰਤ ਵਿਚ ਚਾਹੇ ਵਿਭਿੰਨ ਧਰਮਾਂ ਦੇ ਲੋਕ ਰਹਿੰਦੇ ਹਨ ਪਰ ਇਹ ਸਾਰੇ ਹੀ ਤਿਓਹਾਰਾਂ ਨੂੰ ਭਾਈਚਾਰਕ ਸਾਂਝ ਨਾਲ ਮਨਾਉਂਦੇ ਹਨ । ਇਸ ਮੌਕੇ ਉਹਨਾਂ ਸਟੇਡੀਅਮ ਨੂੰ ਅੱਵਲ ਦਰਜੇ ਦਾ ਸਟੇਡੀਅਮ ਬਣਾਉਣ ਦਾ ਐਲਾਨ ਕਰਦਿਆਂ ਆਖਿਆ ਕਿ ਗਰਾਟਾਂ ਦੀ ਕਿਸੇ ਕਿਸਮ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।