ਰਾਈਸ ਬਰਾਨ ਡੀਲਰਜ਼ ਐਸੋਸੀਏਸ਼ਨ ਦੇ ਮੈਂਬਰਾਂ ਦਾ ਜੱਥਾ, ਮਾਂ ਜਵਾਲਾ ਜੀ ਧਾਮ ਤੋਂ ਲਿਆਂਦੀ ਪਾਵਨ ਜੋਤ ਨੂੰ ਵਾਪਸ ਜਵਾਲਾ ਜੀ ਧਾਮ ਛੱਡਣ ਅਤੇ ਝੰਡਾ ਚੜ੍ਹਾਉਣ ਵਾਸਤੇ ਹੋਇਆ ਰਵਾਨਾ

ਮੋਗਾ,16 ਅਕਤੂਬਰ(ਜਸ਼ਨ): ਰਾਈਸ ਬਰਾਨ ਡੀਲਰਜ਼ ਐਸੋਸੀਏਸ਼ਨ (128) ਵੱਲੋਂ ਬੀਤੀ 9 ਅਕਤੂਬਰ ਨੂੰ, ਪੁਰਾਣੀ ਦਾਣਾ ਮੰਡੀ ਵਿਖੇ ਕਰਵਾਏ ਜਾਗਰਣ ‘ਚ ਸ਼ਾਮਲ ਹੋਏ ਸ਼ਰਧਾਲੂਆਂ ਲਈ ਮਾਂ ਜਵਾਲਾ ਜੀ ਧਾਮ ਤੋਂ ਲਿਆਂਦੀ ਪਾਵਨ ਜੋਤ ਨੂੰ ਵਾਪਸ ਜਵਾਲਾ ਜੀ ਧਾਮ ਛੱਡਣ ਲਈ ਅਤੇ ਝੰਡਾ ਚੜ੍ਹਾਉਣ ਵਾਸਤੇ ਐਸੋਸੀਏਸ਼ਨ ਦੇ ਮੈਂਬਰਾਂ ਦਾ ਜੱਥਾ ਅੱਜ ਜਵਾਲਾ ਜੀ ਲਈ ਰਵਾਨਾ ਹੋਇਆ। ਰਵਾਨਗੀ ਤੋਂ ਪਹਿਲਾਂ ਸਮੂਹ ਮੈਂਬਰਾਂ ਵੱਲੋਂ ਦੁਰਗਾ ਸਤੁਤਿ ਦਾ ਪਾਠ ਕੀਤਾ ਗਿਆ। ਰਾਈਸ ਬਰਾਨ ਡੀਲਰਜ਼ ਐਸੋਸੀਏਸ਼ਨ ਦੇ ਸਰਪ੍ਰਸਤ ਰਾਜਕਮਲ ਕਪੂਰ, ਦੇਵਿਪਆ ਤਿਆਗੀ, ਚੇਅਰਮੈਨ ਬਲਦੇਵ ਰਾਜ ਬਿੱਲਾ, ਪ੍ਰਧਾਨ ਨਵੀਨ ਸਿੰਗਲਾ ਨੇ ਕਿਹਾ ਕਿ ਮਾਂ ਭਗਵਤੀ ਦੀ ਅਸੀਮ ਕਿਰਪਾ ਨਾਲ ਐਸੋਸੀਏੇਸ਼ਨ ਵੱਲੋਂ ਪੁਰਾਣਾ ਦਾਣਾ ਮੰਡੀ ‘ਚ 25ਵਾਂ ਸਾਲਾਨਾ ਜਾਗਰਣ ਕਰਵਾਇਆ ਗਿਆ ਸੀ ਜਿਸ ਵਿਚ ਹਜ਼ਾਰਾਂ ਸ਼ਰਧਾਲੂਆਂ ਨੇ ਜਵਾਲਾ ਜੀ ਧਾਮ ਤੋਂ ਲਿਆਂਦੀ ਪਾਵਨ ਜੋਤ ਦੇ ਦਰਸ਼ਨ ਕੀਤੇ। ਉਹਨਾਂ ਨੇ ਕਿਹਾ ਕਿ ਐਸੋਸੀਏਸ਼ਨ ਦੇ ਮੈਂਬਰ, ਮਾਂ ਜਵਾਲਾ ਜੀ ਧਾਮ ਵਿਖੇ ਸ਼ਰਧਾ ਭਾਵਨਾ ਨਾਲ ਜੋਤ ਛੱਡਣ ਉਪਰੰਤ ਚਾਮੁੰਡਾ ਦੇਵੀ ਧਾਮ ਅਤੇ ਮਾਤਾ ਚਿੰਤਪੁਰਨੀ ਦੇ ਦਰਬਾਰ ’ਤੇ ਝੰਡਾ ਚੜ੍ਹਾਉਣ ਵਾਸਤੇ ਜਾਣਗੇ। ਪ੍ਰਧਾਨ ਨਵੀਨ ਸਿੰਗਲਾ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਧਾਰਮਿਕ ਦੇ ਨਾਲ ਨਾਲ ਆਰਥਿਕ ਰੂਪ ਨਾਲ ਕਮਜ਼ੋਰ ਲੋਕਾਂ ਦੀ ਸਹਾਇਤਾ ਕਰਨ, ਜ਼ਰੂਰਤਮੰਦ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਲਈ ਸਕੂਲ ਫੀਸ ਦੇਣ, ਮੈਡੀਕਲ ਕੈਂਪ ਲਗਾਉਣ, ਖੂਨਦਾਨ ਕੈਂਪ ਲਗਾਉਣ, ਸਰਦੀਆਂ ‘ਚ ਝੁੱਘੀ ਝੌਪੜੀ ‘ਚ ਜਾ ਕੇ ਗਰਮ ਕਪੜੇ ਵੰਡਣ ਆਦਿ ਸਮਾਜਿਕ ਕਾਰਜਾਂ ਕੀਤੇ ਜਾਂਦੇ ਹਨ ,ਜੋ ਅੱਗੇ ਵੀ ਜਾਰੀ ਰਹਿਣਗੇ। ਇਸ ਮੌਕੇ ਦੇਵਿਪਆ ਤਿਆਗੀ, ਰਾਜਕਮਲ ਕਪੂਰ, ਬਲਦੇਵ ਰਾਜ ਬਿੱਲਾ, ਸ਼੍ਰੀ ਸੁਬੋਧ ਜਿੰਦਲ, ਸੁਰਿੰਦਰ ਕੁਮਾਰ ਡੱਬੂ, ਸੰਦੀਪ ਜਿੰਦਲ, ਵਿਜੇ ਗੋਇਲ, ਸ਼੍ਰੀ ਵਿਵੇਸ਼ ਗੋਇਲ, ਸ਼੍ਰੀ ਹਰੀਸ਼ ਧੀਰ, ਸ਼੍ਰੀ ਹੁਕਮ ਚੰਦ ਅਗਰਵਾਲ, ਹਰਮਨ ਗਿੱਲ, ਬਨਵਾਰੀ ਲਾਲ ਢੀਂਗਰਾ,ਮਨੀਸ਼ ਕੰਬੋਜ ਸਹਿਤ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ।