ਪੁਰਾਣੀ ਦਾਣਾ ਮੰਡੀ ਵਿਖੇ ਦੁਸ਼ਹਿਰਾ ਕਮੇਟੀ ਵੱਲੋਂ ਕਰਵਾਏ ਸਮਾਗਮ ਵਿਚ ਵਿਧਾਇਕ ਡਾ: ਹਰਜੋਤ ਕਮਲ ਨੇ ਕੀਤੀ ਸ਼ਿਰਕਤ
*ਸੰਸਕ੍ਰਿਤਕ ਤਿਓਹਾਰ ਸਾਨੂੰ ਨੈਤਿਕ ਕਦਰਾਂ ਕੀਮਤਾਂ ਨਾਲ ਜੋੜੀ ਰੱਖਣ ‘ਚ ਅਹਿਮ ਰੋਲ ਅਦਾ ਕਰਦੇ ਨੇ: ਵਿਧਾਇਕ ਡਾ: ਹਰਜੋਤ ਕਮਲ
ਮੋਗਾ,16 ਅਕਤੂਰ (ਜਸ਼ਨ):ਦੁਸ਼ਹਿਰਾ ਕਮੇਟੀ ਰਜਿ: ਮੋਗਾ ਵੱਲੋਂ ਪੁਰਾਣੀ ਦਾਣਾ ਮੰਡੀ ਵਿਖੇ ਵਿਸ਼ਾਲ ਦੁਸ਼ਹਿਰਾ ਸਮਾਗਮ ਕਰਵਾਇਆ ਗਿਆ । ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਭਾਰਤੀ ਸੰਸਿਤੀ ਮੁਤਾਬਕ ਅਸੀਂ ਸਾਰੇ ਇਹ ਵਿਰਾਸਤੀ ਤਿਓਹਾਰ ਇਸ ਲਈ ਮਨਾਉਂਦੇ ਹਾਂ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਨੈਤਿਕ ਗੁਣ ਹਾਸਲ ਹੋ ਸਕਣ। ਉਹਨਾਂ ਆਖਿਆ ਕਿ ਇਹ ਪਵਿੱਤਰ ਤਿਓਹਾਰ ਬੁਰਾਈ ’ਤੇ ਸਚਾਈ ਦੀ ਜਿੱਤ ਦਾ ਪ੍ਰਤੀਕ ਹੈ ਅਤੇ ਅਸੀਂ ਸਾਰੇ ਜਾਣਦੇ ਹਾਂ ਕਿ ਰਾਵਣ ਦੇ ਘਮੰਡ ਨੇ ਹੀ ਉਸ ਨੂੰ ਮਾਰਿਆ ਜਦਕਿ ਰਾਵਣ ਬਹੁਤ ਗਿਆਨੀ ਵਿਅਕਤੀ ਸੀ । ਇਸ ਮੌਕੇ ਦੁਸ਼ਹਿਰਾ ਕਮੇਟੀ ਦੇ ਪ੍ਰਧਾਨ ਮੋਹਨ ਲਾਲ ਸੇਠੀ , ਡਾ: ਪੀ ਐੱਨ ਮਹਾਜਨ, ਡਾ: ਇੰਦੂ ਪੁਰੀ, ਜਨਰਲ ਸੈਕਟਰੀ ਓਮਕਾਰ ਸਿੰਗਲਾ, ਕੈਸ਼ੀਅਰ ਆਰ ਸੀ ਚਾਵਲਾ, ਅਨਿਲ ਬਾਂਸਲ ,ਰਾਜ ਬਾਸਲ, ਮੋਹਣ ਲਾਲ ਗੋਇਲ, ਸੰਜੀਵ ਅਰੋੜਾ, ਮਨਜੀਤ ਕਾਂਸਲ, ਧਰਮਪਾਲ ਗੁਪਤਾ, ਬਿੰਦੂ ਸੂਦ(ਬਿੱਗ ਬੈਨ ਵਾਲੇ), ਵਿਜੇ ਗਰਗ, ਰਾਕੇਸ਼ ਆਵਲਾ, ਰਵਿੰਦਰ ਗੋਇਲ ਸੀ ਏ, ਲਾਇਨ ਨਰੇਸ਼ ਗੋਇਲ ਕਿੱਟੂ, ਸੁਸ਼ੀਲ ਮਿੱਡਾ (ਸੰਸਥਾਪਕ ਸਾਲਾਸਰ ਧਾਮ), ਡਾ: ਰਮੇਸ਼ ਕਾਂਸਲ , ਅਸ਼ੋਕ ਮਨਚੰਦਾ ਦਵਾਈਆਂ ਵਾਲੇ, ਮਾਸਟਰ ਦਰਸ਼ਨ ਲਾਲ ਗੁਪਤਾ, ਬਲਵੰਤ ਰਾਏ ਅਗਰਵਾਲ, ਸੁਨੀਲ ਗਾਂਧੀ, ਅਸ਼ਵਨੀ ਕੁਮਾਰ, ਸੂਦ ਪੈਸਟੀਸਾਈਟ ਵਾਲੇ ਅਤੇ ਹੋਰਨਾਂ ਪਤਵੰਤਿਆਂ ਨੇ ਵਿਧਾਇਕ ਡਾ: ਹਰਜੋਤ ਕਮਲ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਤੋਂ ਇਲਾਵਾ ਮੇਅਰ ਨਗਰ ਨਿਗਮ ਨੀਤਿਕਾ ਭੱਲਾ, ਕਮਿਸ਼ਨਰ ਨਗਰ ਨਿਗਮ ਕਮ ਏ ਡੀ ਸੀ ਸੁਰਿੰਦਰ ਸਿੰਘ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਪੀਨਾ, ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਚੇਅਰਮੈਨ ਦੀਸ਼ਾ ਬਰਾੜ,ਗੁੱਲੂ ਆਹਲੂਵਾਲੀਆ,ਵਿਜੇ ਖੁਰਾਣਾ, ਕੌਂਸਲਰ ਜਸਵਿੰਦਰ ਸਿੰਘ ਕਾਕਾ ਲੰਢੇਕੇ , ਸੁਨੀਲ ਜੋਇਲ ਭੋਲਾ ਆਦਿ ਹਾਜ਼ਰ ਸਨ।