ਵਿਧਾਇਕ ਡਾ: ਹਰਜੋਤ ਕਮਲ ਨੇ ਝੋਨੇ ਦੀ ਖਰੀਦ ਸਬੰਧੀ ਜਾਇਜ਼ਾ ਲੈਣ ਲਈ ਸੋਸਣ ਮੰਡੀ ਦਾ ਕੀਤਾ ਦੌਰਾ
ਮੋਗਾ, 16 ਅਕਤੂਬਰ (ਜਸ਼ਨ): : ਅੱਜ ਵਿਧਾਇਕ ਡਾ: ਹਰਜੋਤ ਕਮਲ ਨੇ ਝੋਨੇ ਦੀ ਖਰੀਦ ਸਬੰਧੀ ਜਾਇਜ਼ਾ ਲੈਣ ਲਈ ਸੋਸਣ ਮੰਡੀ ਦਾ ਦੌਰਾ ਕੀਤਾ ਅਤੇ ਖਰੀਦ ਪ੍ਰਬੰਧਾਂ ਦਾ ਨਿਰੀਖਣ ਕੀਤਾ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਸੋਸਣ ਮੰਡੀ ਵਿਚ ਮਾਰਕਫੈੱਡ ਦੀ ਖਰੀਦ ਏਜੰਸੀ ਕਿਸਾਨਾਂ ਦੇ ਝੋਨੇ ਦੀ ਜਿਣਸ ਦੀ ਖਰੀਦ ਕਰ ਰਹੀ ਹੈ ।ਉਹਨਾਂ ਆਖਿਆ ਕਿ ਸਾਗਰ ਰਾਈਸ ਮਿੱਲ ਕੋਲ ਇਕ ਲੱਖ 60 ਹਜ਼ਾਰ ਗੱਟੇ ਦੀ ਸਮਰੱਥਾ ਹੈ ਇਸ ਲਈ ਜਿਣਸ ਦੀ ਸੰਭਾਲ ਅਤੇ ਮਿਿਗ ਸਬੰਧੀ ਕੋਈ ਸਮੱਸਿਆ ਨਹੀਂ ਆ ਰਹੀ । ਉਹਨਾਂ ਆਖਿਆ ਕਿ ਜਿਹੜੀ ਜਿਣਸ ਵਧੇਗੀ ਉਹ ਮੋਗਾ ਮੰਡੀ ਵਿਚ ਭੇਜਣ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਆਖਿਆ ਕਿ ਇਸ ਮੰਡੀ ਵਿਚ ਵੱਡਾ ਘਰ, ਸੋਸਣ ਅਤੇ ਕੋਰੇਵਾਲਾ ਪਿੰਡਾਂ ਦੇ ਕਿਸਾਨ ਆਪਣੀ ਫਸਲ ਨੂੰ ਲੈ ਕੇ ਪਹੰੁਚੇ ਹੋਏ ਹਨ । ਉਹਨਾਂ ਆਖਿਆ ਕਿ ਮੰਡੀ ਵਿਚ ਮੌਜੂਦ ਅਧਿਕਾਰੀ ਫਸਲ ਦੀ ਨਮੀ ਚੈੱਕ ਕਰ ਰਹੇ ਹਨ ਅਤੇ ਮੌਸਮ ਅਨੁਕੂਲ ਹੋਣ ਕਰਕੇ ਮੁਆਇਸਚਰ ਦੀ ਵੀ ਕੋਈ ਸਮੱਸਿਆ ਨਹੀਂ ਆ ਰਹੀ। ਉਹਨਾਂ ਆਖਿਆ ਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਅਤੇ ਸਮੁੱਚੀ ਪੰਜਾਬ ਸਰਕਾਰ ਹਰ ਪੱਖੋਂ ਕਿਸਾਨਾਂ ਦੇ ਨਾਲ ਖੜ੍ਹੀ ਹੈ ਅਤੇ ਕਿਸਾਨਾਂ ਦੀ ਜਿਣਸ ਦਾ ਦਾਣਾ ਦਾਣਾ ਖਰੀਦਿਆ ਜਾਵੇਗਾ ਅਤੇ ਜਿਣਸ ਦੀ ਅਦਾਇਗੀ ਸਿੱਧੀ ਬੈਂਕ ਖਾਤਿਆਂ ਵਿਚ ਟਰਾਂਸਫਰ ਕਰ ਦਿੱਤੀ ਜਾਵੇਗੀ।ਇਸ ਮੌਕੇ ਉਹਨਾਂ ਨਾਲ ਵਾਈਸ ਚੇਅਰਮੈਨ ਸੀਰਾ ਲੰਢੇਕੇ, ਸਰਪੰਚ ਸਿਮਰਜੀਤ ਸਿੰਘ ਰਿੱਕੀ, ਪ੍ਰਧਾਨ ਗੁਰਵੰਤ ਸਿੰਘ ਸੋਸਣ, ਸੀਨੀਅਰ ਕਾਂਗਰਸੀ ਆਗੂ ਰਵਿੰਦਰ ਸਿੰਘ ਰਾਜੂ ਲੰਢੇਕੇ, ਯੂਥ ਆਗੂ ਤੂਰ ਅਤੇ ਮੰਡੀ ਅਧਿਕਾਰੀ ਹਾਜ਼ਰ ਸਨ।