ਪੀ ਏ ਡੀ ਬੀ ਬੈਂਕ ਦੇ ਬੋਰਡ ਆਫ਼ ਡਾਇਰੈਕਟਰ ਲਈ ਚੁਣੇ ਗਏ ਨੌਂ ਡਾਇਰੈਕਟਰਾਂ ਨੂੰ ਵਿਧਾਇਕ ਡਾ: ਹਰਜੋਤ ਕਮਲ ਨੇ ਕੀਤਾ ਸਨਮਾਨਿਤ

Tags: 

ਮੋਗਾ, 11 ਅਕਤੂਬਰ (ਜਸ਼ਨ): ‘ਦੀ ਮੋਗਾ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ ਮੋਗਾ’ ਦੇ ਨੌਂ ਜ਼ੋਨਾਂ ਦੀ ਚੋਣ ਅੱਜ ਅਮਨ ਅਮਾਨ ਅਤੇ ਸ਼ਾਂਤੀ ਨਾਲ ਨੇਪਰੇ ਚੜ੍ਹ ਗਈ। ਪੀ ਏ ਡੀ ਬੀ ਬੈਂਕ ਦੇ ਬੋਰਡ ਆਫ਼ ਡਾਇਰੈਕਟਰਜ਼ ਲਈ ਨੌਂ ਜ਼ੋਨਾਂ ਦੇ ਚੁਣੇ ਗਏ ਡਾਇਰੈਕਟਰਾਂ ‘ਚ ਦੌਲਤਪੁਰਾ ਨੀਵਾਂ ਜ਼ੋਨ ਤੋਂ ਹਾਕਮ ਸਿੰਘ ਸੱਦਾ ਸਿੰਘ ਵਾਲਾ, ਖੋਸਾ ਪਾਂਡੋਂ ਜ਼ੋਨ ਤੋਂ ਬਲਜੀਤਪਾਲ ਕਾਲੀਆ ਰੱਤੀਆਂ, ਮੰਗੇਵਾਲਾ ਜ਼ੋਨ ਤੋਂ ਗੁਰਪ੍ਰੀਤ ਸਿੰਘ ਦਾਰਾਪੁਰ, ਘੱਲਕਲਾਂ ਜ਼ੋਨ ਤੋਂ ਬਲਦੇਵ ਕੌਰ, ਸਿੰਘਾਵਾਲਾ ਜ਼ੋਨ ਤੋਂ ਹਰਜੀਤ ਸਿੰਘ ਝੰਡੇਵਾਲਾ, ਚੜਿੱਕ ਜ਼ੋਨ ਤੋਂ ਗੁਰਜੰਟ ਸਿੰਘ ਮੱਲੀਆਂਵਾਲਾ,  ਕੋਕਰੀ ਕਲਾਂ ਜ਼ੋਨ ਤੋਂ ਦਰਸ਼ਨ ਸਿੰਘ ਕੋਕਰੀ ਫੂੂਲਾ ਸਿੰਘ, ਅਜੀਤਵਾਲ ਜ਼ੋਨ ਤੋਂ ਰਾਕੇਸ਼ ਕੁਮਾਰ ਚਾਵਲਾ ਕਿੱਟਾ, ਤਖਾਣਵੱਧ ਜ਼ੋਨ ਤੋਂਂ ਰਾਜਦੀਪ ਕੌਰ ਨੱਥੂਵਾਲਾ ਜਦੀਦ ਸ਼ਾਮਲ ਹਨ। ਨਵੇਂ ਚੁਣੇ ਗਏ ਡਾਇਰੈਕਟਰਾਂ ਦਾ ਮੂੰਹ ਮਿੱਠਾ ਕਰਵਾਉਣ ਦੀਆਂ ਰਸਮਾਂ ਵਿਧਾਇਕ ਡਾ: ਹਰਜੋਤ ਕਮਲ ਨੇ ਨਿਭਾਈਆਂ। ਵਿਧਾਇਕ ਡਾ: ਹਰਜੋਤ ਕਮਲ ਨੇ ਆਪਣੇ ਮੋਗਾ ਦਫਤਰ ਵਿਖੇ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਸਮੂਹ ਡਾਇਰੈਟਰਾਂ ਨੂੰ ਸਨਮਾਨਿਤ ਕਰਦਿਆਂ ਆਖਿਆ ਕਿ ਪਿੰਡਾਂ ਦੇ ਕਿਸਾਨਾਂ ਦੀ ਤਰੱਕੀ ਲਈ ਸਹਿਕਾਰੀ ਸਭਾਵਾਂ ਅਹਿਮ ਰੋਲ ਅਦਾ ਕਰਦੀਆਂ ਹਨ ਅਤੇ ਚੁਣੇ ਗਏ ਡਾਇਰੈਕਟਰ ਕਿਸਾਨਾਂ ਦੀ ਭਲਾਈ ਲਈ ਇਮਾਨਦਾਰੀ ਅਤੇ ਦਿਆਨਤਦਾਰੀ ਨਾਲ ਕੰਮ ਕਰਨਗੇ। ਉਹਨਾਂ ਚੁਣੇ ਗਏ ਸਾਰੇ ਡਾਇਰੈਕਟਰਾਂ ਵਧਾਈ ਦਿੰਦਿਆਂ ਆਖਿਆ ਕਿ ਇਹ ਬੈਂਕ ਕਿਸਾਨਾਂ ਨਾਲ ਜੁੜਿਆ ਹੋਇਆ ਹੈ ਅਤੇ ਬੋਰਡ ਦੇ ਡਾਇਰੈਕਟਰ ਵਜੋਂ ਵਿਚਰਦਿਆਂ ਸਾਰੇ ਡਾਇਰੈਕਟਰ ਕਿਸਾਨ ਹਿਤਾਂ ਵਿਚ ਫੈਸਲੇ ਲੈਣ ਤਾਂ ਕਿ ਕਿਸਾਨਾਂ ਦੀ ਆਰਥਿਕਤਾ ਨੂੰ ਹੁਲਾਰਾ ਦਿੱਤਾ ਜਾ ਸਕੇ। ਅੱਜ ਦੇ ਇਸ ਸਮਾਗਮ ਦੌਰਾਨ ਵਾਈਸ ਚੇਅਰਮੈਨ ਸੀਰਾ ਲੰਢੇਕੇ, ਸੀਨੀਅਰ ਕਾਂਗਰਸੀ ਆਗੂ ਰਵਿੰਦਰ ਸਿੰਘ ਰਾਜੂ ਲੰਢੇਕੇ, ਚੇਅਰਮੈਨ ਦੀਸ਼ਾ ਬਰਾੜ ਅਤੇ ਸ਼ੇਰਜੰਗ ਮਹੇਸ਼ਰੀ ਵੀ ਹਾਜ਼ਰ ਸਨ।