ਰਾਈਸ ਬਰਾਨ ਡੀਲਰਜ਼ ਐਸੋਸੀਏਸ਼ਨ ਨੇ ਸਿਲਵਰ ਜੁਬਲੀ ਜਾਗਰਣ ‘ਚ ਪਹੁੰਚੀਆਂ ਸ਼ਖਸੀਅਤਾਂ, ਸ਼ਰਧਾਲੂਆਂ ਅਤੇ ਸਹਿਯੋਗੀ ਸੰਸਥਾਵਾਂ ਦਾ ਕੀਤਾ ਧੰਨਵਾਦ
ਮੋਗਾ, 11 ਅਕਤੂਬਰ (ਜਸ਼ਨ): ਸਵਰਗੀ ਬਾਊ ਸ਼੍ਰੀ ਕ੍ਰਿਸ਼ਨ ਮਿੱਤਲ ਵੱਲੋਂ ਆਰੰਭੀ ਵਿਰਾਸਤ ਨੂੰ ਕਾਇਮ ਰੱਖਦਿਆਂ ਰਾਈਸ ਬਰਾਨ ਡੀਲਰਜ਼ ਐਸੋਸੀਏਸ਼ਨ (ਰਜਿ:128) ਦੇ ਪੈਟਰਨ ਸ਼੍ਰੀ ਸਮੀਰ ਮਿੱਤਲ, ਸ਼੍ਰੀਰਾਮ ਮਿੱਤਲ, ਰਾਜ ਕਮਲ ਕਪੂਰ,ਡਾ: ਪਰਸ਼ੂਰਾਮ , ਸ਼੍ਰੀ ਰਾਜਕਮਲ ਕਪੂਰ, ਖਜਾਨਚੀ ਸੰਦੀਪ ਜਿੰਦਲ , ਸ਼੍ਰੀ ਸੁਬੋਧ ਜਿੰਦਲ , ਸੁਰਿੰਦਰ ਕੁਮਾਰ ਡੱਬੂ ਅਤੇ ਪ੍ਰਧਾਨ ਨਵੀਨ ਸਿੰਗਲਾ ਨੇ ਸੰਸਥਾ ਵੱਲੋਂ ਕਰਵਾਏ ਸਿਲਵਰ ਜੁਬਲੀ ਜਾਗਰਣ ‘ਚ ਪਹੰੁਚੀਆਂ ਸ਼ਹਿਰ ਦੀਆਂ ਅਹਿਮ ਸ਼ਖਸੀਅਤਾਂ ਅਤੇ ਸੰਗਤ ਦੇ ਰੂਪ ਵਿਚ ਆਏ ਸ਼ਰਧਾਲੂ ਦਾ ਧੰਨਵਾਦ ਕੀਤਾ ਜਿਹਨਾਂ ਦੇ ਆਉਣ ਨਾਲ ਜਾਗਰਣ ਦੀ ਸ਼ੋਭਾ ਨੂੰ ਚਾਰ ਚੰਨ ਲੱਗੇ ਹਨ । ਸੰਸਥਾ ਦੇ ਪ੍ਰਧਾਨ ਨਵੀਨ ਸਿੰਗਲਾ ਨੇ ਆਖਿਆ ਕਿ ਰਾਈਸ ਬਰਾਨ ਡੀਲਰਜ਼ ਐਸੋਸੀਏਸ਼ਨ ਜਿੱਥੇ ਨਗਰ ਨਿਗਮ ਮੋਗਾ ਅਤੇ ਪੁਲਿਸ ਪ੍ਰੁਸ਼ਾਸਨ ਦੀ ਧੰਨਵਾਦੀ ਹੈ ਉੱਥੇ ਬਾਬਾ ਬਰਫ਼ਾਨੀ ਸੇਵਾ ਮੰਡਲ, ਪੰਚਮੁਖੀ ਹਨੂੰਮਾਨ ਮੰਦਿਰ, ਸਾਲਾਸਰ ਧਾਮ ਮੰਦਰ, ਸਾਈਂ ਧਾਮ ਮੰਦਰ , ਲਾਇਨਜ਼ ਕਲੱਬ ਮੋਗਾ ਰਾਇਲ, ਅਗਰਵਾਲ ਸਮਾਜ ਸਭਾ, ਸੀਤਾ ਸਵੰਬਰ ਕਲਾ ਕੇਂਦਰ, ਭਾਰਤ ਮਾਤਾ ਮੰਦਿਰ ਕਮੇਟੀ, ਨਿਰਧਨ ਨਿਕੇਤਨ ਮੋਗਾ, ਭਾਰਤੀ ਜਾਗ੍ਰਤਿ ਮੰਚ, ਭਾਰਤੀ ਮਹਾਂਵੀਰ ਦਲ, ਪੰਜਾਬ ਮਹਾਂਵੀਰ ਦਲ, ਚਿੰਤਪੁਰਨੀ ਸੇਵਾ ਲੰਗਰ ਕਮੇਟੀ ਕੋਟਈਸੇਖਾਂ, ਜੈ ਮਾਂ ਚਿੰਤਪੁਰਨੀ ਲੰਗਰ ਕਮੇਟੀ ਮੋਗਾ, ਬਾਲਾ ਜੀ ਹਨੂੰਮਾਨ ਮੰਦਿਰ , ਤਾਜ ਪੈਲੇਸ , ਕੌਂਸਲਰ ਗੌਰਵ ਗੁੱਡੂ ਗੁਪਤਾ, ਚਾਹ ਦੀ ਸੇਵਾ ਲਈ ਰੋਟੀ ਬੈਂਕ ਤੋਂ ਇਲਾਵਾ ਸ਼ਹਿਰ ਦੀਆਂ ਹੋਰ ਅਨੇਕਾਂ ਸੰਸਥਾਵਾਂ ਦੀ ਵੀ ਧੰਨਵਾਦੀ ਹੈ ਜਿਹਨਾਂ ਨੇ ਜਾਗਰਣ ਨੂੰ ਸਫ਼ਲ ਕਰਨ ਵਿਚ ਅਹਿਮ ਯੋਗਦਾਨ ਪਾਇਆ।
ਪ੍ਰਧਾਨ ਨਵੀਨ ਸਿੰਗਲਾ ਨੇ ਸੰਸਥਾ ਦੇ ਸਮੂਹ ਅਹੁਦੇਦਾਰਾਂ ਵੱਲੋਂ ਰਾਈਸ ਬਰਾਨ ਡੀਲਰਜ਼ ਐਸੋਸੀਏਸ਼ਨ (ਰਜਿ:128) ਦੇ ਪੈਟਰਨ ਸ਼੍ਰੀ ਸਮੀਰ ਮਿੱਤਲ ਦੇ ਪਿਤਾ ਸਵਰਗੀ ਬਾਊ ਸ਼੍ਰੀ ਕ੍ਰਿਸ਼ਨ ਮਿੱਤਲ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕਰਦਿਆਂ ਆਖਿਆ ਕਿ ਇਹ ਬਾਊ ਜੀ ਦੇ ਆਸ਼ੀਰਵਾਦ ਸਦਕਾ ਉਹਨਾਂ ਦੇ ਪਦ ਚਿੰਨਾਂ ’ਤੇ ਚੱਲਦਿਆਂ ਮਿੱਤਲ ਪਰਿਵਾਰ ਅਤੇ ਰਾਈਸ ਬਰਾਨ ਡੀਲਰਜ਼ ਐਸੋਸੀਏਸ਼ਨ ਵੱਲੋਂ ਕਰਵਾਇਆ ਧਾਰਮਿਕ ਕਾਰਜ ਸਫ਼ਲ ਹੋਇਆ ਹੈ । ਸਿੰਗਲਾ ਨੇ ਆਖਿਆ ਕਿ ਸੰਸਥਾ ਦੇ ਸਾਰੇ ਅਹੁਦੇਦਾਰ ਮਿੱਤਲ ਪਰਿਵਾਰ ਅਤੇ ਹੋਰ ਅਨੇਕਾਂ ਸੰਸਥਾਵਾਂ ਦਾ ਕੋਟਿਨ ਕੋਟ ਧੰਨਵਾਦ ਕਰਦੇ ਹਨ ਜਿਹਨਾਂ ਨੇ ਇਸ ਨੇਕ ਕਾਰਜ ਲਈ ਆਪਣਾ ਸਹਿਯੋਗ ਦਿੱਤਾ ਹੈ।