ਰਾਈਸ ਬਰਾਨ ਡੀਲਰਜ਼ ਐਸੋਸੀਏਸ਼ਨ(128) ਵੱਲੋਂ ਕਰਵਾਏ ਸਿਲਵਰ ਜੁਬਲੀ ਜਾਗਰਣ ‘ਚ ਹਜ਼ਾਰਾਂ ਸ਼ਰਧਾਲੂ ਹੋਏ ਨਤਮਸਤਕ, *ਵਿਧਾਇਕ ਡਾ: ਹਰਜੋਤ ਕਮਲ, ਮੱਖਣ ਬਰਾੜ ਅਤੇ ਐਡਵੋਕੇਟ ਗੁਰਕੀਰਤ ਕੌਰ ਤੋਂ ਇਲਾਵਾ ਅਹਿਮ ਸ਼ਖਸੀਅਤਾਂ ਨੇ ਕੀਤੀ ਸ਼ਿਰਕਤ

ਮੋਗਾ, 10 ਅਕਤੂਬਰ (ਜਸ਼ਨ): ਬੀਤੀ  ਰਾਤ ਰਾਈਸ ਬਰਾਨ ਡੀਲਰਜ਼ ਐਸੋਸੀਏਸ਼ਨ (ਰਜਿ:128) ਦੇ ਪੈਟਰਨ ਸਵਰਗੀ ਬਾਊ ਸ਼੍ਰੀ ਕ੍ਰਿਸ਼ਨ ਮਿੱਤਲ ਵੱਲੋਂ ਆਰੰਭੀ ਵਿਰਾਸਤ ਨੂੰ ਕਾਇਮ ਰੱਖਦਿਆਂ ਐਸੋਸੀਏਸ਼ਨ ਦੇ ਪੈਟਰਨ ਸ਼੍ਰੀ ਸਮੀਰ ਮਿੱਤਲ, ਸ਼੍ਰੀਰਾਮ ਮਿੱਤਲ, ਰਾਜ ਕਮਲ ਕਪੂਰ, ਦੇਵਪਿ੍ਰਆ ਤਿਆਗੀ ਅਤੇ ਡਾ: ਪਰਸ਼ੂਰਾਮ ਦੀ ਰਹਿਨੁਮਾਈ ਅਤੇ ਪ੍ਰਧਾਨ ਨਵੀਨ ਸਿੰਗਲਾ ਦੀ ਅਗਵਾਈ ਹੇਠ ਭਾਰਤ ਮਾਤਾ ਮੰਦਰ ਦੇ ਵਿਹੜੇ ‘ਚ ਵਿਸ਼ਾਲ ਸਿਲਵਰ ਜੁਬਲੀ ਜਾਗਰਣ ਦਾ ਆਯੋਜਨ ਕੀਤਾ ਗਿਆ।  
ਅਲੌਕਿਕ ਸਜੇ ਦਰਬਾਰ ‘ਚ ਹਜ਼ਾਰਾਂ ਸੰਗਤਾਂ ਨੇ ਮਾਂ ਜਵਾਲਾ ਜੀ ਤੋਂ ਲਿਆਂਦੀ ਪਵਿੱਤਰ ਜੋਤ ਦੇ ਦਰਸ਼ਨ ਕੀਤੇ ਅਤੇ ਮਹਾਂਮਾਈ ਅੱਗੇ ਨਤਮਸਤਕ ਹੁੰਦਿਆਂ ਮੁਰਾਦਾਂ ਮੰਗੀਆਂ। ਅੱਧੀ ਰਾਤ ਤੱਕ ਸੰਗਤਾਂ ਦਾ ਦਰਿਆ ਮਾਤਾ ਦੇ ਦਰਬਾਰ ਵਿਚ ਪਹੁੰਚ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦਾ ਰਿਹਾ। ਮਹਾਂਮਾਈ ਦਾ ਗੁਣਗਾਣ ਕਰ ਰਹੇ ਗਾਇਕ ਅਤੇ ਗਾਇਕਾਵਾਂ ਨਾਲ ਸੁਰ ਮਿਲਾਉਂਦੇ ਹੋਏ ਮਾਂ ਭਗਤਾਂ ਨੇ ਕਦੇ ਹੱਥ ਖੜ੍ਹੇ ਕਰ ਕੇ ਜਾਗਰਣ ਦੀ ਖੁਸ਼ੀ ਦਾ ਇਜ਼ਹਾਰ ਕੀਤਾ ਤੇ ਕਦੇ ਤਾੜੀਆਂ ਦੀ ਤਾਲ ਮਿਲਾ ਕੇ ਰੁਹਾਨੀ ਆਂਨਦ ਦਾ ਅਹਿਸਾਸ ਕੀਤਾ। ਟਿਕੀ ਰਾਤ ਵੇਲੇ ਜਿਵੇਂ ਜਿਵੇਂ ਮੌਸਮ ਠੰਡਾ ਹੁੰਦਾ ਗਿਆ ਤਿਵੇਂ ਤਿਵੇਂ ਭਗਵਤੀ ਮਾਤਾ ਦੀ ਕਿਰਪਾ ਨਾਲ ਦਰਬਾਰ ਵਿਚ ਬੈਠੀਆਂ ਸੰਗਤਾਂ ਨੂੰ ਅਮਿ੍ਰਤ ਵਰਖਾ ਦਾ ਅਹਿਸਾਸ ਹੁੰਦਾ ਰਿਹਾ ਤੇ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਸਵੇਰ ਹੋਈ ਤੇ ਜਾਗਰਨ ਵਿਚ ਆਰਤੀ ਦੇ ਮਾਹੌਲ ਵਿਚ ਸੰਗਤਾਂ ਖੜ੍ਹੀਆਂ ਹੋ ਕੇ ਮਾਂ ਦੀਆਂ ਖੁਸ਼ੀਆਂ ਹਾਸਲ ਕਰ ਲੱਗੀਆ। ਇਸ ਮੌਕੇ ਪ੍ਰਬੰਧਕਾਂ ਨੇ ਮੱਥਾ ਟੇਕਣ ਆ ਰਹੀ ਸੰਗਤ ਨੂੰ ਕੇਲਿਆਂ, ਲੱਡੂਆਂ ਅਤੇ ਬਿਸਕੁਟਾਂ ਦਾ ਪ੍ਰਸ਼ਾਦ ਦਿੱਤਾ। ਮਹਾਂਮਾਈ ਦੇ ਦਰਬਾਰ ਨੂੰ ਅਲੌਕਿਕ ਦਿੱਖ ਨੂੰ ਦੇਖਣ ਲਈ ਸ਼ਹਿਰ ਦੀਆਂ ਹਜ਼ਾਰਾਂ ਸੰਗਤਾਂ ਨੇ ਜਾਗਰਣ ਵਿਚ ਸ਼ਿਰਕਤ ਕੀਤੀ। ਜਾਗਰਣ ਸ਼ੁਰੂ ਕਰਨ ਤੋਂ ਪਹਿਲਾਂ ਪੰਡਿਤ ਅਚਾਰੀਆ ਨੰਦ ਲਾਲ ਸ਼ਰਮਾ ਵੱਲੋਂ ਪੂਜਾ ਅਰਚਨਾ ਅਤੇ ਹਵਨ ਯੱਗ ਕਰਵਾਇਆ ਗਿਆ ਜਿਸ ਵਿਚ ਰਾਈਸ ਬਰਾਨ ਡੀਲਰਜ਼ ਐਸੋਸੀਏਸ਼ਨ ਦੇ ਸਮੂਹ ਮੈਂਬਰ ਅਤੇ ਉਹਨਾਂ ਦੇ ਪਰਿਵਾਰ ਸ਼ਾਮਲ ਹੋਏ । ਇਸ ਮੌਕੇ ਦਰਬਾਰ ਪੂਜਣ ਦੀਆਂ ਰਸਮਾਂ ਲਾਇਨ ਨਰੇਸ਼ ਗੋਇਲ ਕਿੱਟੂ ਨੇ ਨਿਭਾਈਆਂ ਜਦਕਿ ਦਰਬਾਰ ਦਾ ਉਦਘਾਟਨ ਡਾ: ਸੀਮਾਂਤ ਗਰਗ ਨੇ ਕੀਤਾ। ਐਸੋਸੀਏਸ਼ਨ ਦੇ ਪੈਟਰਨ ਸ਼੍ਰੀ ਸਮੀਰ ਮਿੱਤਲ ਨੇ ਮਾਂ ਭਗਵਤੀ ਲਈ ਚੁੰਨੀ ਭੇਂਟ ਕਰਨ ਦੀਆਂ ਰਸਮਾਂ ਨਿਭਾਈਆਂ।  
ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ, ਐੱਸ ਡੀ ਐੱਮ ਸਤਵੰਤ ਸਿੰਘ ਜੌਹਲ, ਮੇਅਰ ਨੀਤਿਕਾ ਭੱਲਾ, ਸਾਬਕਾ ਨਗਰ ਨਿਗਮ ਕਮਿਸ਼ਨਰ ਅਨੀਤਾ ਦਰਸ਼ੀ,  ਸਾਬਕਾ ਚੇਅਰਮੈਨ ਮੱਖਣ ਬਰਾੜ,  ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ,  ਭਾਜਪਾ ਲੋਕਲ ਬਾਡੀ ਸੈੱਲ ਦੇ ਜ਼ਿਲ੍ਹਾ ਕਨਵੀਨਰ  ਰਾਕੇਸ਼ ਸੋਨੀ ਮੰਗਲਾ,  ਅਤੇ ਐਡਵੋਕੇਟ ਗੁਰਕੀਰਤ ਕੌਰ ( ਪੁੱਤਰੀ ਕੇਂਦਰੀ ਮੰਤਰੀ ਮਰਹੂਮ ਬੂਟਾ ਸਿੰਘ) ਤੋਂ ਇਲਾਵਾ ਡਿਪਟੀ ਮੇਅਰ ਪ੍ਰਵੀਨ ਕੁਮਾਰ ਪੀਨਾ, ਸੀਨੀਅਰ ਡਿਪਟੀ ਮੇਅਰ ਅਸ਼ੋਕ ਧਮੀਜਾ, ਡਾ: ਸੀਮਾਂਤ ਗੁਰਗ, ਡਾ: ਮਾਲਤੀ ਥਾਪਰ, ਪ੍ਰੇਮ ਚੱਕੀ ਵਾਲਾ, ਮਨੋਜ ਜਿੰਦਲ ਐੱਮ ਡੀ ਦੀਨ ਦਿਆਲ ਮੈਸਰਜ਼, ਕੌਂਸਲਰ ਗੌਰਵ ਗੁੱਡੂ ਗੁਪਤਾ, ਰਿਸ਼ੂ ਅਗਰਵਾਲ, ਕੌਂੋਸਲਰ ਮਨਜੀਤ ਧੰਮੂ , ਡਾ: ਪਵਨ ਥਾਪਰ, ਬਾਘਾਪੁਰਾਣਾ ਨਗਰ ਕੌਂਸਲ ਦੇ ਪ੍ਰਧਾਨ ਬਿੱਟੂ ਮਿੱਤਲ, ਪਵਨ ਗੋਇਲ ਪ੍ਰਧਾਨ ਯੂਥ ਅਕਾਲੀ ਦਲ, ਕੌਸਲਰ ਗੌਰਵ ਗਰਗ, ਕੌਂਸਲਰ ਸਾਹਿਲ ਅਰੋੜਾ, ਕੌਂਸਲਰ ਅਰਵਿੰਦਰ ਕਾਹਨਪੁਰੀਆ, ਕੌਸਲਰ ਭਰਤ ਭੂਸਣ, ਰਾਜਸ਼੍ਰੀ ਸ਼ਰਮਾ,ਕੌਸਲਰ ਵਿਜੇ ਖੁਰਾਣਾ,  ਬਾਬਾ ਕੁਲਦੀਪ ਸਿੰਘ ਸੇਖੇਵਾਲੇ, ਗੋਲਡੀ ਸਿੰਗਲਾ, ਭਾਵਨਾ ਬਾਂਸਲ, ਐੱਮ ਸੀ ਸਾਹਿਬਾਨਾਂ ਤੋਂ ਇਲਾਵਾ ‘ਨਈਂ ਉਡਾਨ ਸੋਸ਼ਲ ਐਂਡ ਵੈੱਲਫੇਅਰ ਸੁਸਾਇਟੀ ਦੀ ਮਹਿਲਾ ਵਿੰਗ ਪ੍ਰਧਾਨ ਅੰਜੂ ਸਿੰਗਲਾ, ਅਹਿਮ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਸਿਲਵਰ ਜੁਬਲੀ ਜਾਗਰਣ ਦੀ ਸਫਲਤਾ ਲਈ ਰਾਈਸ ਬਰਾਨ ਡੀਲਰਜ਼ ਐਸੋਸੀਏਸ਼ਨ ਦੇ ਚੇਅਰਮੈਨ ਬਲਦੇਵ ਰਾਜ ਬਿੱਲਾ, ਸੀਨੀਅਰ ਵਾਈਸ ਪ੍ਰਧਾਨ ਸ਼੍ਰੀ ਸੁਬੋਧ ਜਿੰਦਲ, ਜਰਨਲ ਸਕੱਤਰ ਸੁਰਿੰਦਰ ਕੁਮਾਰ ਡੱਬੂ,ਵਿਕਾਸ ਜਿੰਦਲ ਕੈਸ਼ੀਅਰ, ਸੰਦੀਪ ਜਿੰਦਲ ਕੈਸ਼ੀਅਰ, ਅਸ਼ੋਕ ਅਰੋੜਾ ਪ੍ਰੌਜੈਕਟ ਚੇਅਰਮੈਨ, ਵਾਈਸ ਚੇਅਰਮੈਨ ਸ਼੍ਰੀ ਰਾਕੇਸ਼ ਜੈਸਵਾਲ, ਸ਼੍ਰੀ ਵਿਜੇ ਗੋਇਲ ਵਾਈਸ ਚੇਅਰਮੈਨ, ਵਾਈਸ ਪ੍ਰਧਾਨ ਸ਼੍ਰੀ ਵਿਵੇਸ਼ ਗੋਇਲ, ਸ਼੍ਰੀ ਹਰੀਸ਼ ਧੀਰ ਮੀਤ ਪ੍ਰਧਾਨ, ਜੁਆਇੰਟ ਸਕੱਤਰ ਸ਼੍ਰੀ ਹੁਕਮ ਚੰਦ, ਤੋਂ ਇਲਾਵਾ  ਸ. ਹਰਮਨ ਗਿੱਲ, ਸੰਜੀਵ ਬੱਬੂ, ਬਨਵਾਰੀ ਲਾਲ ਢੀਂਗਰਾ, ਸੋਨੂੰ ਅਰੋੜਾ, ਅਸ਼ੀਸ਼ ਬੌਬੀ, ਸੰਜੀਵ ਸ਼ਰਮਾ, ਵਿੱਕੀ ਸੱਚਦੇਵਾ, ਰੋਹਿਤ, ਗਗਨ ਕੰਬੋਜ, ਸ਼੍ਰੀ ਰਾਜੇਸ਼ ਕੋਛੜ, ਵਿਕਾਸ ਬਾਂਸਲ, ਸੋਨੂੰ ਸੱਚਦੇਵਾ, ਨਵੀਨ ਗੋਇਲ, ਵਰਿੰਦਰ ਅਰੋੜਾ ਵਿੱਕੀ, ਸੁਮਿੱਤ ਪੁਜਾਨਾ, ਗੌਰਵ ਜਿੰਦਲ, ਅਮਿੱਤ ਸਿੰਗਲਾ, ਦੀਪਕ ਕੁਮਾਰ, ਮਨੀਸ਼ ਕੰਬੋਜ, ਵਿਨੋਦ ਕੱਕੜ, ਰਜਨੀਸ਼ ਖੁਰਾਣਾ (ਸਾਰੇ ਕਾਰਜਕਾਰਨੀ ਮੈਂਬਰਾਂ) ਨੇ ਹਾਜ਼ਰ ਰਹਿ ਕੇ ਨਿੱਠ ਕੇ ਸੇਵਾ ਕੀਤੀ।

ਜਾਗਰਣ ਦੌਰਾਨ ਉੱਘੇ ਸਮਾਜ ਸੇਵੀ ਅਤੇ ਸੰਸਥਾ ਦੇ ਪ੍ਰਧਾਨ ਨਵੀਨ ਸਿੰਗਲਾ , ਦੇਵ ਪਿ੍ਰਆ ਤਿਆਗੀ ਵੱਲੋਂ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਗਿਆ ਅਤੇ ਅਹਿਮ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਮਹਾਂਮਾਈ ਦਾ ਗੁਣਗਾਨ ਕਰਨ ਲਈ ਗਾਇਕਾ ਰੇਖਾ ਸ਼ਰਮਾ ਅਤੇ ਮਨੀ ਲਾਡਲਾ ਨੇ ਸੰਗਤਾਂ ਨੂੰ ਆਪਣੇ ਭਜਨਾਂ ਰਾਹੀਂ ਮੰਤਰ ਮੁਗਧ ਕੀਤਾ। ਜਾਗਰਣ ਦੀ ਸਮਾਪਤੀ ਉਪਰੰਤ ਆਰਤੀ ਵਿਚ ਸ਼ਾਮਲ ਹੰੁਦਿਆਂ ਪ੍ਰਧਾਨ ਨਵੀਨ ਸਿੰਗਲਾ ਨੇ ਮਹਾਂਮਾਈ ਦੇ ਚਰਨਾਂ ਵਿਚ ਅਰਦਾਸ ਕਰਦਿਆਂ ਆਖਿਆ ਕਿ ਹਜ਼ਾਰਾਂ ਸੰਗਤਾਂ ਜੋ ਜਾਗਰਣ ਵਿਚ ਪਹੁੰਚੀਆਂ ਨੇ ਅਤੇ ਜਵਾਲਾ ਜੀ ਤੋਂ ਆਈ ਜੋਤ ਦੇ ਦਰਸ਼ਨ ਕੀਤੇ ਨੇ ਮਹਾਂਮਾਈ ਉਹਨਾਂ ਸਭਨਾਂ ਦੀਆਂ ਮਨੋਂ ਕਾਮਨਾਵਾਂ ਪੂਰਨ ਕਰੇ। ਮਹਾਂਮਾਈ ਦੇ ਦਰਬਾਰ ‘ਚ ਆਉਣ ਵਾਲੀ ਸੰਗਤ ਲਈ ਸਾਰੀ ਰਾਤ ਲੰਗਰ ਅਤੇ ਠੰਡੀ ਬਦਾਮਾਂ ਵਾਲੀ ਖੀਰ ਦਾ ਭੰਡਾਰਾ ਚੱਲਦਾ ਰਿਹਾ। ਇਸ ਮੌਕੇ ਰਾਜ ਕਮਲ ਕਪੂਰ ਖੁਦ ਜਾਗਰਣ ਵਿਚ ਆਈ ਸੰਗਤਾਂ ਲਈ ਠੰਡਾ ਜਲ ਅਤੇ ਠੰਡਾ ਜਲਜੀਰਾ ਵਰਤਾਉਂਦੇ ਰਹੇ। ਸਮੁੱਚੇ ਪੰਡਾਲ ਦੀ ਸੁਰੱਖਿਆ ਪੰਜਾਬ ਪੁਲਿਸ ਦੇ ਨਾਲ ਨਾਲ ਮਹਾਂਵੀਰ ਦਲ ਦੇ ਵਲੰਟੀਅਰ ਨੇ ਪੂਰੀ ਸ਼ਿੱਦਤ ਨਾਲ ਆਪਣੀ ਡਿਊਟੀ ਨਿਭਾਈ । ਜਾਗਰਣ ਦੌਰਾਨ ਵਲੰਟੀਆਂ ਨੇ ਸੈਨੀਟਾਈਜੇਸ਼ਨ ਦੇ ਨਾਲ ਨਾਲ  ਸਮਾਜਿਕ ਦੂਰੀ ਕਾਇਮ ਰੱਖਣ ਲਈ ਅਵੱਲ ਤਰੀਕੇ ਨਾਲ ਬੈਰੀਕੇਡਿੰਗ ਕੀਤੀ ਹੋਈ ਸੀ। ਜਾਗਰਣ ਨੂੰ ਸਫ਼ਲ ਬਣਾਉਣ ਲਈ ਸ਼ਹਿਰ ਦੀਆਂ ਵੱਖ ਵੱਖ ਧਾਰਮਿਕ ਸੰਸਥਾਵਾਂ ਨੇ ਵੀ ਸੇਵਾਵਾਂ ਨਿਭਾਈਆਂ।