ਮਹਾਰਾਜਾ ਅਗਰਸੈਨ ਜੈਅੰਤੀ ਸਬੰਧੀ ਹੋਏ ਧਾਰਮਿਕ ਸਮਾਗਮ ਦੌਰਾਨ ਡਾ: ਰਜਿੰਦਰ ਨੇ ਕੀਤੀ ਵਿਸ਼ੇਸ਼ ਤੌਰ ’ਤੇ ਸ਼ਿਰਕਤ

ਮੋਗਾ, 7 ਅਕਤੂਬਰ (ਜਸ਼ਨ): ਮਹਾਰਾਜਾ ਅਗਰਸੈਨ ਜੈਅੰਤੀ ਦੇ ਪਵਿੱਤਰ ਦਿਹਾੜੇ ’ਤੇ ਮੋਗਾ ਵਿਖੇ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਵਿਧਾਇਕ ਡਾ: ਹਰਜੋਤ ਕਮਲ ਦੀ ਪਤਨੀ ਡਾ: ਰਜਿੰਦਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮਹਿਲਾ ਅਗਰਵਾਲ ਸਭਾ , ਯੂਥ ਅਗਰਵਾਲ ਸਭਾ ਅਤੇ ਅਗਰਵਾਲ ਸਭਾ ਵਪਾਰ ਮੰਡਲ ਵੱਲੋਂ ਕਰਵਾਏ ਸਮਾਗਮ ਦੌਰਾਨ ਪ੍ਰਧਾਨ ਮਨਜਤੀ ਕਾਂਸਲ , ਰਾਮਪਾਲ ਗੁਪਤਾ, ਹਰਸ਼ ਗੋਇਲ ਤੋਂ ਇਲਾਵਾ ਯੂਥ ਅਗਰਵਾਲ ਸਭਾ ਦੇ ਚੇਅਰਮੈਨ ਗੌਰਵ ਗਰਗ , ਮਨਮੋਹਨ ਜਿੰਦਲ , ਡਾ: ਅਸ਼ੋਕ ਸਿੰਗਲਾ, ਰਿਸ਼ੀ ਰਾਜ ਗਰਗ ਦੇ ਨਾਲ ਨਾਲ ਮਹਿਲਾ ਅਗਰਵਾਲ ਸਭਾ ਤੋਂ ਪਾਇਲ ਗਰਗ ਐੱਫ ਐਂਡ ਸੀ ਸੀ ਮੈਂਬਰ, ਰਿੰਕਲ ਗੁਪਤਾ, ਨੀਨਾ ਗੋਇਲ ਅਤੇ ਅਗਰਵਾਲ ਸਭਾ ਦੇ ਸਮੂਹ ਮੈਂਬਰ ਹਾਜ਼ਰ ਸਨ। ਇਸ ਮੌਕੇ ਡਾ: ਰਜਿੰਦਰ ਨੇ ਮਹਾਰਾਜਾ ਅਗਰਸੈਨ ਜੀ ਦੀ ਤਸਵੀਰ ’ਤੇ ਫੁੱਲ ਮਾਲਾਵਾਂ ਅਰਪਿਤ ਕਰਨ ਉਪਰੰਤ ਨਤਮਸਤਕ ਹੁੰਦਿਆਂ ਆਖਿਆ ਕਿ ਭਾਰਤ ਨੂੰ ਮਾਣ ਹੈ ਕਿ ਇਸ ਦੀ ਅਮੀਰ ਸੰਸਿਤੀ ਦੇ ਨਿਰਮਾਣ ਲਈ ਮਹਾਰਾਜਾ ਅਗਰਸੈਨ ਜੀ ਨੇ ਅਜਿਹੇ ਪੂਰਨੇ ਪਾਏ ਜਿਹਨਾਂ ’ਤੇ ਚੱਲ ਕੇ ਅੱਜ ਵੀ ਮਨੁੱਖਤਾ ਅਜਿਹੇ ਸਮਾਜ ਦਾ ਨਿਰਮਾਣ ਕਰ ਸਕਦੀ ਹੈ ਜਿਸ ’ਤੇ ਕੋਈ ਵੀ ਦੇਸ਼ ਮਾਣ ਕਰ ਸਕਦਾ ਹੈ।