ਸੰਤ ਮਹੇਸ਼ ਮੁਨੀ ਜੀ ਬੋਰੇ ਵਾਲਿਆਂ ਦੀ ਸਲਾਨਾ ਬਰਸੀ ਸ਼ਰਧਾ ਪੂਰਵਕ ਮਨਾਈ

ਬਾਘਾਪੁਰਾਣਾ 24 ਸਤੰਬਰ(ਰਾਜਿੰਦਰ ਸਿੰਘ ਕੋਟਲਾ) ਮਹਾਂਪੁਰਖ ਸ਼੍ਰੀ 1008 ਸੰਤ ਮਹੇਸ਼ ਮੁਨੀ ਜੀ ਬੋਰੇ ਵਾਲਿਆਂ ਦਾ ਸਲਾਨਾ ਬਰਸੀ ਸਮਾਗਮ ਜੈ ਸਿੰਘ ਵਾਲਾ ਰੋਡ ਬਾਘਾਪੁਰਾਣਾ ਵਿਖੇ ਸ਼ਰਧਾਲੂ ਸੰਗਤਾਂ ਦੇ ਸਹਿਯੋਗ ਨਾਲ ਵੱਡੇ ਪੱਧਰ ਤੇ ਸਰਧਾ ਭਾਵਨਾ ਨਾਲ ਮਨਾਈ। ਸੰਤਾਂ ਨੇ ਗਊਆਂ ਦੀ ਸੇਵਾ ਕਰਨ ਦੇ ਨਾਲ-ਨਾਲ ਸੱਚ ਦੇ ਰਾਹ ਤੁਰਨਾ ਸਿਖਾਇਆ।ਇਸ ਮੌਕੇ ਸੰਗਤਾਂ ਵਲੋਂ ਪ੍ਰਕਾਸ਼ ਕਰਵਾਏ ਗਏ ਸ਼੍ਰੀ ਅਖੰਡ ਪਾਠਾਂ ਦੀ ਲੜੀ ਦੀ ਸੰਪੂਰਨਤਾ ਦੇ ਭੋਗ ਪਾਉਣ ਉਪਰੰਤ ਭਾਈ ਗੁਰਲਾਲ ਸਿੰਘ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅਤੇ ਭਾਈ ਸਤਪਾਲ ਸਿੰਘ ਦੇ ਰਾਗੀ ਜੱਥੇ ਵੱਲੋਂ ਅੰਮ੍ਰਿਤਮਈ ਕੀਰਤਨ ਕਰਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ ਅਤੇ ਗੋਲਡ ਮੈਡਲਿਸਟ ਭਾਈ ਵੀਰਭਾਨ ਸਿੰਘ ਮੌੜ ਮਾਲਵਾ ਦੇ ਕਵੀਸ਼ਰੀ ਜੱਥੇ ਵੱਲੋਂ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਗਿਆ।ਇਸ ਮੌਕੇ ਸਜਾਏ ਗਏ ਧਾਰਮਿਕ ਦੀਵਾਨਾਂ ਵਿੱਚ ਸੰਤ ਬਾਬਾ ਗੁਰਦੀਪ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਚੰਦ ਪੁਰਾਣਾ,ਸੰਤ ਬਾਬਾ ਬਲਦੇਵ ਸਿੰਘ ਮੁੱਖ ਸੇਵਾਦਾਰ ਨਾਨਕਸਰ ਠਾਠ ਮੰਡੀਰਾਂ ਵਾਲਾ ਨਵਾਂ,ਬਾਬਾ ਹਰਜਿੰਦਰ ਸਿੰਘ ਗੁਰੂ ਕੀ ਮਟੀਲੀ ਵਾਲੇ,ਮਹੰਤ ਰਾਮ ਦਾਸ ਨਿਰਮਲੇ ਜਲੰਧਰ,ਮਹੰਤ ਦਰਸ਼ਨ ਸਿੰਘ,ਬਾਬਾ ਸਤਨਾਮ ਸਿੰਘ ਰਾਜਿਆਣਾ ਵੱਲੋ ਭਾਈ ਜੱਗਾ ਸਿੰਘ,ਬਾਬਾ ਤਰਲੋਕ ਸਿੰਘ ਸਮਾਲਸਰ ਮਹੰਤ ਦਰਸ਼ਨ ਸਿੰਘ ਸਹਿਣਾ, ਬਾਬਾ ਵਰਿਆਮ ਸਿੰਘ ਫਾਜ਼ਿਲਕਾ ਅਤੇ ਹੋਰਨਾਂ ਸੰਤਾਂ ਮਹਾਂਪੁਰਖਾਂ ਨੇ ਵੱਡੇ ਪੱਧਰ ਤੇ ਪੁੱਜੀਆਂ ਸੰਗਤਾਂ ਨੂੰ ਪ੍ਰਵਚਨਾਂ ਰਾਹੀਂ ਨਿਹਾਲ ਕੀਤਾ ਅਤੇ ਸਵਾਮੀ ਮਹੇਸ਼ ਮੁਨੀ ਜੀ ਬੋਰੇ ਵਾਲਿਆਂ ਦੇ ਜੀਵਨ,ਉਪਦੇਸ਼ ਅਤੇ ਉਹਨਾਂ ਦੀਆਂ ਸਿੱਖਿਆਵਾਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਉਂਦਿਆ ਕਿਹਾ ਕਿ ਸੰਤ ਮਹੇਸ਼ ਮੁਨੀ ਜੀ ਨੇ ਅਨੇਕਾਂ ਗਊਸ਼ਲਾਵਾਂ ਬਣਾਉਣ ਦੇ ਨਾਲ-ਨਾਲ ਲੋਕਾਂ ਨੂੰ ਸੱਚ ਦੇ ਮਾਰਗ ਉੱਪਰ ਤੋਰਿਆਂ ਅਤੇ ਗਊਆਂ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ,ਉਹਨਾਂ ਕਿਹਾ ਕਿ ਗਊਆਂ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ।ਇਸ ਮੌਕੇ ਅਖੰਡ ਪਾਠ ਕਰਾਉਣ ਵਾਲੇ ਪਰਿਵਾਰਾਂ ਅਤੇ ਸਹਿਯੋਗੀ ਸ਼ਖਸ਼ੀਅਤਾਂ ਨੂੰ ਪ੍ਰਬੰਧਕਾਂ ਵਲੋਂ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ।।ਇਸ ਮੌਕੇ  ਸੋ੍ਮਣੀ ਅਕਾਲੀ ਦਲ ਦੇ ਜਿਲਾ ਜੱਥੇਦਾਰ ਤੀਰਥ ਸਿੰਘ ਮਾਹਲਾ,ਵਿਧਾਇਕ ਦਰਸਨ ਸਿੰਘ ਬਰਾੜ ਦੀ ਪਤਨੀ ਬੀਬੀ ਅਮਰਜੀਤ ਕੌਰ ਬਰਾੜ ਖੋਟੇ,ਭੋਲਾ ਸਿੰਘ ਬਰਾੜ ਸਮਾਧ ਭਾਈ,ਪਰਧਾਨ ਪਵਨ ਗੋਇਲ, ਐਡਵੋਕੇਟ ਨਰ ਸਿੰਘ ਬਰਾੜ,ਚੇਅਰਮੈਨ ਨਵਦੀਪ ਸਿੰਘ ਬਰਾੜ,ਪਵਨ ਢੰਡ,ਬਿੱਟੂ ਮਿੱਤਲ,ਪ੍ਰਿੰ:ਗੁਰਦੇਵ ਸਿੰਘ,ਸਰਪੰਚ ਮੇਜਰ ਸਿੰਘ ਬੁੱਧ ਸਿੰਘ ਵਾਲਾ,ਸਰਪੰਚ ਚੰਦ ਸਿੰਘ ਭੇਖਾ, ਗ੍ੰਥੀ ਇੰਦਰਜੀਤ ਸਿੰਘ,ਗਗਨਾ,ਬਾਬੂ ਅਸੋਕ ਕੁਮਾਰ ,ਸੀਰਾ ਸਿੰਘ ,ਗੁਮੀਤ ਸਿੰਘ,ਗਿਆਨੀ ਸੁਖਜੀਤ ਸਿੰਘ,ਧੰਨਾ ਸਿੰਘ,ਯਾਦੀ,ਕਾਕੂ ਸਿੰਘ ਗਿੱਲ,ਜੱਸਾ ਮੋਤੀ ਰਾਮ,ਮਨਦੀਪ ਕੱਕੜ,ਸੋਮਾ, ਸਾਧ ਸਮੇਤ ਸੰਗਤਾਂ ਨੇ ਵੱਡੇ ਪੱਧਰ ਤੇ ਹਾਜਰੀਆਂ ਭਰੀਆਂ।ਇਸ ਮੌਕੇ ਜਲੇਬੀਆਂ,ਪਕੌੜੇ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।