ਆਜ਼ਾਦੀ ਦਾ ਅੰਮ੍ਰਿਤ ਮੋਹਤਸਵ ਨੂੰ ਸਮਰਪਿਤ ਮੋਗਾ ਵਿਖੇ ਕਰਵਾਇਆ ਐਕਸਪੋਰਟਜ਼ ਕਨਕਲੇਵ
*ਵਧੀਕ ਡਿਪਟੀ ਕਮਿਸ਼ਨਰ (ਜ਼) ਅਤੇ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਮੋਗਾ ਨੇ ਕੀਤਾ ਉਦਘਾਟਨ
ਮੋਗਾ, 24 ਸਤੰਬਰ:(ਜਸ਼ਨ): ਅੱਜ ਜ਼ਿਲ੍ਹਾ ਉਦਯੋਗ ਕੇਂਦਰ ਮੋਗਾ ਦੇ ਸਮੂਹ ਸਟਾਫ਼ ਵਲੋ ਅਜ਼ਾਦੀ ਕਾ ਅੰਮ੍ਰਿਤ ਮੋਹਤਸਵ ਨੂੰ ਸਮਰਪਿਤ ਐਕਸਪੋਰਟਰਜ਼ ਕਨਕਲੇਵ ਨੀਲਮ ਨੌਵ ਸਿਨੇਮਾ, ਮੋਗਾ ਵਿਖੇ ਕਰਵਾਇਆ ਗਿਆ। ਇਸ ਮੋਹਤਸਵ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ,(ਜਰਨਲ), ਮੋਗਾ ਸ੍ਰੀ ਹਰਚਰਨ ਸਿੰਘ ਅਤੇ ਜਨਰਲ ਮੈਨੇਜਰ, ਜਿਲ੍ਹਾ ਉਦਯੋਗ ਕੇਂਦਰ, ਮੋਗਾ ਸ਼੍ਰੀ ਰਵਿੰਦਰ ਕੁਮਾਰ ਝਿੰਗਣ, ਵਲੋ ਸਾਂਝੇ ਤੌਰ ਤੇ ਕੀਤਾ ਗਿਆ। ਅਜ਼ਾਦੀ ਦਾ ਅੰਮ੍ਰਿਤ ਮਹੋਤਸਵ 12 ਮਾਰਚ 2021 ਨੂੰ ਪ੍ਰਧਾਨ ਮੰਤਰੀ ਦੁਆਰਾ ਦਾਂਡੀ ਮਾਰਚ ਦੇ 91 ਸਾਲ ਪੂਰੇ ਹੋਣ ਤੇ ਸੁਰੂ ਕੀਤਾ ਗਿਆ ਸੀ। ਇਹ ਮਹੋਤਸਵ 15 ਅਗਸਤ 2023 ਤੱਕ ਜਾਰੀ ਰਹੇਗਾ।
ਇਸ ਐਕਸਪੋਰਟ ਕਨਕਲੇਵ ਮੋਹਤਸਵ ਵਿੱਚ ਡਾਇਰੈਕਟਰ ਜਰਨਲ ਫੋਰਨ ਟਰੇਡ, ਲੁਧਿਆਣਾ ਦੇ ਨੁਮਾਇੰਦੇ ਸ੍ਰੀ ਸੰਜੇ ਕੁਮਾਰ, ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਡਾਇਰੈਕਟਰ ਐਮ.ਐਸ.ਐਮ.ਈ.ਡੀ.ਆਈ. ਲੁਧਿਆਣਾ, ਸ੍ਰੀ ਬਜਰੰਗੀ ਸਿੰਘ ਜਿਲ੍ਹਾ ਲੀਡ ਬੈਕ ਮੈਨੇਜਰ ਪੰਜਾਬ ਐਡ ਸਿੰਧ ਬੈਕ ਮੋਗਾ, ਸੀ੍ਰ ਰਸ਼ੀਦ ਲੇਖੀ ਡੀ.ਡੀ.ਐਮ.ਨਾਬਰਾਡ ਮੋਗਾ, ਡਾ: ਹਰਵਿੰਦਰ ਸਿੰਘ, ਜਿਲ੍ਹਾ ਰਿਸੋਰਸ ਪਰਸਨ (ਪੀ.ਐਮ.ਐਫ.ਐਮ.ਈ.), ਸ੍ਰੀ ਜੇ.ਪੀ.ਐਸ.ਖੰਨਾ ਪ੍ਰਧਾਨ ਦੀ ਮੋਗਾ ਐਗਰੋ ਇੰਡਸਟਰੀਜ ਐਸੋਸੀਏਸ਼ਨ ਮੋਗਾ, ਸ੍ਰੀ ਸੁਭਾਸ਼ ਗਰੋਵਰ ਪ੍ਰਧਾਨ ਮੋਗਾ ਇੰਡਸਟਰੀਜਅਲ ਫੋਕਲ ਪੁਆਇੰਟ ਡਿਵੈਲਪਮੈਂਟ ਐਸੋਸੀਏਸ਼ਨ, ਰਾਈਸ ਮਿਲਜ ਐਸੋਸੀਏਸ਼ਨਜ਼ ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ, ਮੋਗਾ ਦੇ ਅਹੁਦੇਦਾਰਾਂ, ਮੋਗਾ ਜਿਲ੍ਹੇ ਦੇ ਪ੍ਰਮੁੱਖ ਉਦਯੋਗਪਤੀਆਂ ਨੇ ਭਾਗ ਲਿਆ। ਐਕਸਪੋਰਟਰਜ਼ ਕਨਕਲੇਵ ਵਿੱਚ ਵੱਖ-ਵੱਖ ਐਕਸਪੋਰਟਾਂ ਤੋ ਇਲਾਵਾ ਪ੍ਰਮੁੱਖ ਉਦਯੋਗਪਤੀਆਂ ਵਲੋ ਬਣਾਏ ਜਾ ਰਹੇ ਆਪਣੇ ਪ੍ਰੋਡਕਟਸ ਦੀਆਂ ਖੁਬਸੂਰਤ ਸਟਾਲਾਂ ਵੀ ਲਗਾਈਆ ਗਈਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਹਰਚਰਨ ਸਿੰਘ ਨੇ ਦੱਸਿਆ ਕਿ ਅਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਨੌਜਵਾਨ ਪੀੜ੍ਹੀ ਨੂੰ 75 ਸਾਲਾਂ ਵਿਚ ਦੇਸ਼ ਦੀਆਂ ਪ੍ਰਾਪਤੀਆਂ, ਕਾਰਜਾਂ, ਸੰਕਲਪਾਂ ਤੋ ਜਾਣੂ ਕਰਵਾਉਣਾ ਹੈ ਤਾਂ ਜੋ ਇਹ ਉਨ੍ਹਾਂ ਨੂੰ ਅੱਗੇ ਵੱਧਣ ਅਤੇ ਸੁਤੰਤਰ ਭਾਰਤ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪ੍ਰੇਰਿਤ ਕਰੇਗਾ।
ਜਨਰਲ ਮੈਨੇਜਰ, ਜਿਲ੍ਹਾ ਉਦਯੋਗ ਕੇਂਦਰ, ਮੋਗਾ ਸ੍ਰੀ ਰਵਿੰਦਰ ਕੁਮਾਰ ਝਿੰਗਣ ਨੇ ਪੰਜਾਬ ਸਰਕਾਰ ਵੱਲੋ ਉਦਯੋਗਾਂ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਡਿਟੇਲ ਜਾਣਕਾਰੀ ਦਿੱਤੀ। ਡਾਇਰੈਕਟਰ ਐਮ.ਐਸ.ਐਮ.ਈ., ਲੁਧਿਆਣਾ ਵਲੋ ਐਮ.ਐਸ.ਐਮ.ਈ.ਯੂਨਿਟਾਂ ਨੂੰ ਭਾਰਤ ਸਰਕਾਰ ਵਲੋ ਦਿੱਤੀਆਂ ਜਾਣ ਵਾਲੀਆ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ।
ਡਾਇਰੈਕਟਰ ਜਰਨਲ ਫੋਰਨ ਟ੍ਰੇਡ, ਲੁਧਿਆਣਾ ਤੋ ਆਏ ਅਧਿਕਾਰੀ ਸ੍ਰੀ ਸੰਜੇ ਕੁਮਾਰ ਨੇ ਸਿੱਧੇ ਅਤੇ ਅਸਿੱਧੇ ਤੌਰ ਤੇ ਐਕਸਪੋਰਟ ਕਰਨ ਸਬੰਧੀ ਜਾਣਕਾਰੀ ਦਿੱਤੀ। ਜ਼ਿਲ੍ਹਾ ਲੀਡ ਮੈਨੇਜਰ, ਮੋਗਾ ਨੇ ਉਦਯੋਗਿਕ ਇਕਾਈਆਂ ਨੂੰ ਬੈਕਾਂ ਵੱਲੋ ਦਿੱਤੀਆਂ ਜਾ ਰਹੀਆਂ ਵਿੱਤੀ ਸਹੂਲਤਾਂ ਬਾਰੇ ਡਿਟੇਲ ਜਾਣਕਾਰੀ ਦਿੱਤੀ। ਡਾ:ਹਰਿੰਦਰ ਸਿੰਘ, ਰਿਸੋਰਸ ਪਰਸਨ ਨੇ ਫੂਡ ਪ੍ਰੋਸੈਸਿੰਗ ਇਕ ਜ਼ਿਲ੍ਹਾ ਇਕ ਉਤਪਾਦ ਬਾਰੇ ਸਮੂਹ ਹਾਜ਼ਰਨ ਨੂੰੰ ਜਾਣਕਾਰੀ ਦਿੱਤੀ। ਇਸ ਤੋ ਇਲਾਵਾ ਅੰਤ ਐਕਸਪੋਰਟਰ ਅਜੀਤਪਾਲ ਸਿੰਘ, ਮੈਸ: ਸੰਨੀ ਇੰਡਸਟਰੀ, ਮੋਗਾ ਨੇ ਆਪਣਾ ਐਕਸਪੋਰਟ ਸਬੰਧੀ ਤਜ਼ਰਬਾ ਐਕਸਪੋਰਟ ਕਨਕਲੇਵ ਵਿੱਚ ਹਾਜ਼ਰਨ ਨਾਲ ਸਾਂਝਾ ਕੀਤਾ।