ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ’ਤੇ ਵਿਧਾਇਕ ਡਾ: ਹਰਜੋਤ ਕਮਲ ਦੇ ਦਫਤਰ ‘ਚ ਵੰਡੇ ਲੱਡੂ
* ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ ਉਪਰੰਤ ਸ. ਚਰਨਜੀਤ ਸਿੰਘ ਚੰਨੀ ਵੱਲੋਂ ਕੀਤੀ ਪਹਿਲੀ ਪ੍ਰੈਸ ਵਾਰਤਾ ਬੇਹੱਦ ਪ੍ਰਭਾਵਸ਼ਾਲੀ ਤੇ ਸਰਲ: ਚੇਅਰਮੈਨ ਦੀਸ਼ਾ ਬਰਾੜ
ਮੋਗਾ, 20 ਸਤੰਬਰ (ਜਸ਼ਨ): ਕਾਂਗਰਸ ਹਾਈ ਕਮਾਂਡ ਵੱਲੋਂ ਸ੍ਰ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਪੰਜਾਬ ਐਲਾਨਣ ਅਤੇ ਅੱਜ ਸ. ਚੰਨੀ ਦੇ ਰਸਮੀਂ ਤੌਰ ’ਤੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਉਪਰੰਤ ਵਿਧਾਇਕ ਡਾ. ਹਰਜੋਤ ਕਮਲ ਦੇ ਮੋਗਾ ਸਥਿਤ ਦਫਤਰ ਵਿਖੇ ਵੱਖ ਵੱਖ ਪਿੰਡਾਂ ਦੇ ਸਰਪੰਚਾਂ, ਪੰਚਾਂ , ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨਾਂ ਅਤੇ ਸ਼ਹਿਰ ਦੇ ਵੱਖ ਵੱਖ ਵਾਰਡਾਂ ਦੇ ਕੌਂਸਲਰਾਂ ਨੇ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ । ਇਸ ਮੌਕੇ ਸਰਪੰਚ ਸਿਮਰਨਜੀਤ ਸਿੰਘ ਰਿੱਕੀ ਘੱਲਕਲਾਂ ਨੇ ਚੇਅਰਮੈਨ ਦੀਸ਼ਾ ਬਰਾੜ ਦਾ ਮੂੰਹ ਮਿੱਠਾ ਕਰਵਾਉਂਦੇ ਆਖਿਆ ਕਿ ਪਾਰਟੀ ਹਾਈ ਕਮਾਂਡ, ਪੰਜਾਬ ਮਾਮਲਿਆਂ ਦੇ ਇੰਚਾਰਜ ਸ਼੍ਰੀ ਹਰੀਸ਼ ਰਾਵਤ ,ਪੰਜਾਬ ਕਾਂਗਰਸ ਦੇ ਪ੍ਰਧਾਨ ਸ. ਨਵਜੋਤ ਸਿੰਘ ਸਿੱਧੂ ਅਤੇ ਲੋਕਾਂ ਦੇ ਚੁਣੇ ਹੋਏ ਵਿਧਾਨਕਾਰਾਂ ਵੱਲੋਂ ਪੰਜਾਬ ਦੇ ਭਲੇ ਅਤੇ ਤਰੱਕੀ ਲਈ ਜੋ ਫੈਸਲਾ ਲਿਆ ਹੈ ਉਸ ਦਾ ਸਾਰੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਭਰਵਾਂ ਸਵਾਗਤ ਕੀਤਾ ਹੈ। ਇਸ ਮੌਕੇ ਚੇਅਰਮੈਨ ਦੀਸ਼ਾ ਬਰਾੜ ਨੇ ਆਖਿਆ ਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ ਉਪਰੰਤ ਕੀਤੀ ਆਪਣੀ ਪਹਿਲੀ ਪ੍ਰੈਸ ਵਾਰਤਾ ਵਿਚ ਆਪਣੀ ਪਿਛੋਕੜ, ਜ਼ਿੰਦਗੀ ਦੇ ਤਲਖ ਹਾਲਾਤਾਂ ਨਾਲ ਲੜਨ ਦੀ ਜਦੋ ਜਹਿਦ ਅਤੇ ਫਿਰ ਅੱਜ ਜੋ ਮੁਕਾਮ ਹਾਸਲ ਕੀਤਾ ਹੈ, ਬਾਰੇ ਬੇਹੱਦ ਸਰਲਤਾ ਨਾਲ ਭਾਸ਼ਣ ਦਿੰਦਿਆਂ ਇਹ ਸਿੱਧ ਕਰ ਦਿੱਤਾ ਕਿ ਸ. ਚੰਨੀ ਜ਼ਮੀਨੀ ਹਕੀਕਤਾਂ ਨਾਲ ਜੁੜੀ ਸ਼ਖਸੀਅਤ ਹਨ । ਦੀਸ਼ਾ ਬਰਾੜ ਨੇ ਆਖਿਆ ਕਿ ਮੋਗਾ ਜ਼ਿਲ੍ਹੇ ਦੀ ਖੁਸ਼ਨਸੀਬੀ ਹੈ ਵਿਧਾਇਕ ਡਾ: ਹਰਜੋਤ ਕਮਲ, ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੇ ਅਤਿ ਨਜ਼ੀਦੀਕੀ ਹਨ ਅਤੇ ਨਵੀਂ ਬਣੀ ਸਾਰੀ ਟੀਮ ਇਕਸੁਰ ਅਤੇ ਇਕਤਾਲ ਹੋਣ ਨਾਲ ਸਮੁੱਚੇ ਪੰਜਾਬ ਦੇ ਵੱਡੇ ਮਸਲੇ ਪ੍ਰਮੁੱਖਤਾ ਨਾਲ ਹੱਲ ਹੋਣ ਦੀ ਆਸ ਬੱਝੀ ਹੈ।
ਅੱਜ ਦੇ ਇਸ ਖੁਸ਼ੀ ਦੇ ਮੌਕੇ ’ਤੇ ਮਾਰਕੀਟ ਕਮੇਟੀ ਮੋਗਾ ਦੇ ਵਾਈਸ ਚੇਅਰਮੈਨ ਜਗਦੀਪ ਸਿੰਘ ਸੀਰਾ ਲੰਢੇਕੇ, ਕੌਂਸਲਰ ਜਸਵਿੰਦਰ ਸਿੰਘ ਕਾਕਾ ਲੰਢੇਕੇ, ਸਰਪੰਚ ਲਖਵੰਤ ਸਿੰਘ, ਇਕਬਾਲ ਸਿੰਘ ਸੰਘਾ, ਬੱਲੀ ਪੀਏ, ਜਸਵੀਰ ਸਿੰਘ ਬਾਜਵਾ,ਗੁਰਪ੍ਰੀਤ ਸਿੰਘ, ਸੰਦੀਪ ਯਾਦਵ, ਸੋਨੀ ਲੰਢੇਕੇ, ਤੀਰਥ ਗਿੱਲ, ਰਮਨ ਗਿੱਲ, ਬਲਦੇਵ ਸਿੰਘ ਅਤੇ ਸਮੂਹ ਦਫਤਰੀ ਸਟਾਫ ਹਾਜ਼ਰ ਸੀ।