ਕਿਰਤੀ ਕਿਸਾਨ ਯੂਨੀਅਨ ਨੇ ਕਰਨਾਲ ਮੋਰਚੇ ਵਿੱਚ ਸਮੂਲੀਅਤ ਕਰਨ ਲਈ ਕੀਤੀ ਮੀਟਿੰਗ

ਮੋਗਾ,10 ਸਤੰਬਰ (ਜਸ਼ਨ): ਅੱਜ ਕਿਰਤੀ ਕਿਸਾਨ ਯੂਨੀਅਨ ਮੋਗਾ ਵੱਲੋਂ ਮੋਗਾ ਵਿੱਖੇ ਸਥਿੱਤ ਦਫ਼ਤਰ ਵਿੱਖੇ ਮੀਟਿੰਗ ਕੀਤੀ ਗਈ ।ਇਸ ਦੌਰਾਨ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਸੰਬੋਧਨ ਕਰਦਿਆ ਕਿਹਾ ਕਿ ਜੋ ਕਰਨਾਲ ਵਿੱਖੇ ਪਿਛਲੇ ਦਿਨੀ ਕਿਸਾਨਾਂ ਤੇ ਹੋਏ ਭਾਰੀ ਲਾਠੀਚਾਰਜ ਦੌਰਾਨ ਜੋ ਕਰਨਾਲ ਐੱਸ ਡੀ ਐਮ ਨੇ ਪੁਲਿਸ ਪ੍ਰਸ਼ਾਸਨ ਨੂੰ ਬਹੁਤ ਹੀ ਘਟੀਆ ਤੇ ਤਾਨਾਸ਼ਾਹੀ ਕਿਸਮ ਦਾ ਆਰਡਰ ਦਿੱਤਾ ਸੀ, ਕਿ ਕਿਸਾਨਾਂ ਦੇ ਸਿਰ ਫੋੜ ਦਿਓ। ਉਸਦੇ ਸਬੰਧ ਵਿੱਚ ਹਰਿਆਣਾ ਦੇ ਕਿਸਾਨਾਂ ਨੇ ਐੱਸ ਡੀ ਐਮ ਨੂੰ ਸਸਪੈਂਡ ਅਤੇ ਇਰਾਦਾ ਕਤਲ ਦੇ ਦੋਸ਼ ਹੇਠ ਸਜਾ ਦੇਣ ਲਈ ਪ੍ਰਸ਼ਾਸਨ ਨੂੰ ਅਪੀਲ ਕੀਤੀ ਸੀ, ਪ੍ਰੰਤੂ ਹਰਿਆਣਾ ਪ੍ਰਸ਼ਾਸਨ ਨੇ ਕੋਈ ਵੀ ਕਾਰਵਾਈ ਨਹੀ ਕੀਤੀ ਤਾਂ ਕਿਸਾਨਾਂ ਨੇ ਮਿੰਨੀ ਸਕੱਤਰੇਤ ਘੇਰ ਲਿਆ ਤੇ ਪੱਕਾ ਮੋਰਚਾ ਲਗਾ ਦਿੱਤਾ।
ਢੁੱਡੀਕੇ ਨੇ ਕਿਹਾ ਹੈ ਕਿ ਹਰਿਆਣਾ ਕਿਸਾਨਾਂ ਨੇ ਕੱਲ੍ਹ ਕਰਨਾਲ ਵਿੱਖੇ ਮਹਾਂਪੰਚਾਇਤ ਕੀਤੀ ਜਾਣੀ ਹੈ।ਕਰਨਾਲ ਮੋਰਚੇ ਨੂੰ ਹੋਰ ਮਜ਼ਬੂਤ ਕਰਨ ਲਈ ਕੱਲ੍ਹ ਮੋਗੇ ਤੋਂ ਤਕਰੀਬਨ 150 ਕਿਸਾਨਾਂ ਦਾ ਜੱਥਾ ਕਰਨਾਲ ਮੋਰਚੇ ਦੀ ਸਪੋਰਟ ਤੇ ਸਮੂਲੀਅਤ ਕਰਨ ਲਈ ਜਾਵੇਗਾ ਤੇ ਕਿਸਾਨਾਂ ਦਾ ਡੱਟ ਕੇ ਸਾਥ ਦੇਵੇਗਾ।
ਇਸ ਮੌਕੇ ਜਿਲ੍ਹਾ ਸਕੱਤਰ ਬੂਟਾ ਸਿੰਘ ਤਖਾਣਵੱਧ, ਮੀਤ ਸਕੱਤਰ ਨਿਰਮਲ ਸਿੰਘ ਘਾਲੀ, ਬਲਾਕ ਸਕੱਤਰ ਜਸਮੇਲ ਸਿੰਘ,ਮੋਹਨ ਸਿੰਘ ਡਾਲਾ,ਮੁਖਤਿਆਰ ਸਿੰਘ ਕਾਹਨ ਸਿੰਘ ਵਾਲਾ, ਨਾਜਰ ਸਿੰਘ ਖਾਈ, ਜਤਿੰਦਰ ਰੋਡੇ, ਬਲਕਰਨ ਸਿੰਘ, ਬੇਅੰਤ ਸਿੰਘ ਮੱਲੇਆਣਾ,ਚਮਕੌਰ ਸਿੰਘ, ਕੇਵਲ ਸਿੰਘ ਝੰਡੇਆਣਾ, ਅਜਮੇਰ ਸਿੰਘ, ਗੁਰਮੀਤ ਸਿੰਘ ਛੋਟਾਘਰ,ਸਮਸ਼ੇਰ ਸਿੰਘ, ਗੁਰਸੇਵਕ ਸਿੰਘ ਫੌਜੀ ਮੋਗਾ ਆਦਿ ਕਿਸਾਨ ਹਾਜ਼ਰ ਹੋਏ।


