ਪੰਜਾਬ ਕੋ ਐਜੂਕੇਸ਼ਨ ਸਕੂਲ ਵਿਖੇ 'ਨੈਸ਼ਨਲ ਅਚੀਵਮੈਂਟ' ਸਰਵੇ ਤਹਿਤ ਗਣਿਤ ਅਧਿਆਪਕਾਂ ਦੇ ਇੱਕ ਰੋਜਾ ਟ੍ਰੇਨਿੰਗ ਕੈਂਪ ਦਾ ਨਿਰੀਖਣ ਕਰਨ ਪੁੱਜੇ ਜਿਲ੍ਹਾ ਸਿੱਖਿਆ ਅਫਸਰ ਸ਼੍ਰੀ ਸੁਸ਼ੀਲਨਾਥ

ਬਾਘਾਪੁਰਾਣਾ,10 ਸਤੰਬਰ (ਰਾਜਿੰਦਰ ਸਿੰਘ ਕੋਟਲਾ):ਇਲਾਕੇ ਦੀ ਨਾਮਵਾਰ ਵਿੱਦਿਅਕ ਸੰਸਥਾ ਪੰਜਾਬ ਕੋ ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਵਿਖੇ 'ਨੈਸ਼ਨਲ ਅਚੀਵਮੈਂਟ' ਸਰਵੇ ਤਹਿਤ ਚੱਲ ਰਹੀ ਇੱਕ ਰੋਜਾ ਟ੍ਰੇਨਿੰਗ ਦਾ ਨਿਰੀਖਣ ਕਰਨ ਲਈ ਪੁੱਜੇ ਜਿਲ੍ਹਾ ਸਿੱਖਿਆ ਅਫਸਰ ਮੋਗਾ ਸ਼੍ਰੀ ਸੁਸ਼ੀਲਨਾਥ ਨੇ ਅਧਿਆਪਕਾਂ ਨੂੰ ਨੈਸ ਟ੍ਰੇਨਿੰਗ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਦੱਸਦਿਆਂ ਕਿਹਾ ਕਿ ਇਹ ਟ੍ਰੇਨਿੰਗ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਬਹੁਤ ਹੀ ਲਾਹੇਵੰਦ ਹੈ,ਉਹਨਾਂ ਅਧਿਆਪਕਾਂ ਨੂੰ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਪੜ੍ਹਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬਲਾਕ ਨੋਡਲ ਅਫਸਰ ਪਿ੍ਰ: ਪੰਨਾ ਲਾਲ ਅਤੇ ਜਿਲ੍ਹਾ ਸਕੂਲ ਵਿਕਾਸ ਪ੍ਰੋਜੈਕਟ ਕੋ ਆਰਡੀਨੇਟਰ ਪਿ੍ਰੰ:ਅਵਤਾਰ ਸਿੰਘ ਕਰੀਰ ਨੇ ਵੀ ਹਾਜਰ ਸਨ ਜਿਨ੍ਹਾਂ ਨੇ ਅਧਿਆਪਕਾਂ ਨੂੰ ਇਸ ਟ੍ਰੇਨਿੰਗ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਪਿ੍ਰੰਸੀਪਲ ਗੁਰਦੇਵ ਸਿੰਘ,ਡਾਇਰੈਕਟਰ ਸੰਦੀਪ ਮਹਿਤਾ ਅਤੇ ਸਾਬਕਾ ਪਿ੍ਰੰ:ਵੀ.ਪੀ ਸਿੰਘ ਵੱਲੋਂ ਜਿਲ੍ਹਾ ਸਿੱਖਿਆ ਅਫਸਰ ਤੇ ਸਮੁੱਚੀ ਟੀਮ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਬੀ.ਐੱਮ ਮਨਪ੍ਰੀਤ ਸਿੰਘ,ਵੀ.ਐੱਮ ਨਿਤਨ ਚਲਾਨਾ,ਜਿਲ੍ਹਾ ਮੀਡੀਆ ਕੋਆਰਡੀਨੇਟਰ ਹਰਸ਼ ਗੋਇਲ, ਹਰਸਿਮਰਨ ਮੌਂਟੀ ਅਤੇ ਸਕੂਲ ਕੋਆਰਡੀਨੇਟਰ ਮੁਕੇਸ਼ ਅਰੋੜਾ ਵੀ ਹਾਜ਼ਰ ਸਨ। ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ ਨੇ ਸਕੂਲ ਵਿੱਚ ਸੈਮੀਨਾਰ ਦੌਰਾਨ ਕੀਤੇ ਗਏ ਸ਼ਾਨਦਾਰ ਪ੍ਰਬੰਧਾਂ ਦੀ ਸ਼ਲਾਘਾ ਕੀਤੀ।


