ਸੰਤ ਬਾਬਾ ਰੇਸ਼ਮ ਸਿੰਘ ਖੁਖਰਾਣਾ ਨੇ, ਸੰਤ ਬਾਬਾ ਬਲਦੇਵ ਸਿੰਘ ਮੰਡੀਰਾਂ ਵਾਲਿਆਂ ਨੂੰ ਸਿਰੋਪਾਓ ਦੇ ਕੀਤਾ ਸਨਮਾਨਿਤ

ਬਾਘਾਪੁਰਾਣਾ,10 ਸਤੰਬਰ  (ਰਾਜਿੰਦਰ ਸਿੰਘ ਕੋਟਲਾ/ਜਸ਼ਨ) : ਸੰਤ ਬਾਬਾ ਬਲਦੇਵ ਸਿੰਘ ਜੀ ਮੰਡੀਰਾਂ ਵਾਲੇ ਗੁਰਦੁਆਰਾ ਦੁੱਖ ਭੰਜਨਸਰ ਖੁਖਰਾਣਾ ਵਿਖੇ ਪਹੁੰਚੇ । ਇਸ ਮੌਕੇ ਮੁੱਖ ਸੇਵਾਦਾਰ ਬਾਬਾ ਰੇਸਮ ਸਿੰਘ ਖੁਖਰਾਣਾ ਨੇ ਸੰਤ ਬਾਬਾ ਬਲਦੇਵ ਸਿੰਘ ਮੰਡੀਰਾਂ ਵਾਲਿਆਂ ਨੂੰ ਜੀਓ ਆਇਆਂ ਆਖਿਆ ਅਤੇ ਬਾਬਾ ਨੰਦ ਸਿੰਘ ਜੀ ਦੀ ਯਾਦ ਵਿੱਚ 20 ਅਤੇ 21 ਸਤੰਬਰ ਨੂੰ ਬਰਸੀ ਸਮਾਗਮਾਂ ਲਈ ਬਾਬਾ ਰੇਸਮ ਸਿੰਘ ਨੂੰ ਸੱਦਾ ਪੱਤਰ ਦਿੱਤਾ। ਬਾਬਾ ਰੇਸ਼ਮ ਸਿੰਘ ਖੁਖਰਾਣਾ ਅਤੇ ਬਾਬਾ ਬਲਦੇਵ ਸਿੰਘ ਮੰਡੀਰਾਂ ਨੇ ਸੰਗਤਾਂ ਨੂੰ ਬਾਬਾ ਨੰਦ ਜੀ ਦੇ ਬਰਸੀ ਸਮਾਗਮ ‘ਤੇ ਪਿੰਡ ਮੰਡੀਰਾਂ ਵਿਖੇ ਪਹੁੰਚਣ ਦੀ ਕੀਤੀ ਅਪੀਲ।