ਵਿਧਾਇਕ ਡਾ: ਹਰਜੋਤ ਕਮਲ ਨੇ ਉੱਦਮੀ ਨੌਜਵਾਨਾਂ ਨੂੰ ਨਵੇਂ ਅਲਾਟ ਹੋਏ ਰਾਸ਼ਨ ਡਿੱਪੂਆਂ ਦੇ ਸੌਂਪੇ ਸਰਟੀਫਿਕੇਟ

ਮੋਗਾ,9 ਸਤੰਬਰ (ਜਸ਼ਨ) : ਅੱਜ ਵਿਧਾਇਕ ਡਾ: ਹਰਜੋਤ ਕਮਲ ਨੇ ਮੋਗਾ ਸ਼ਹਿਰ ਦੇ ਵਾਰਡ ਨੰਬਰ 50 ਦੇ  ਉੱਦਮੀ ਨੌਜਵਾਨਾਂ ਸੁਖਚੈਨ ਸਿੰਘ ਅਤੇ ਗੁਰਜੀਤ ਸਿੰਘ ਤੋਂ ਇਲਾਵਾ ਵਾਰਡ ਨੰਬਰ 1 ਦੇ ਮਨਪ੍ਰੀਤ ਸਿੰਘ ਨੂੰ ਨਵੇਂ ਅਲਾਟ ਹੋਏ ਰਾਸ਼ਨ ਡਿੱਪੂਆਂ ਦੇ ਡਿੱਪੂ ਹੋਲਡਰ ਲਾਇਸੈਂਸ ਸਰਟੀਫਿਕੇਟ ਸੌਂਪੇ। ਇਸ ਮੌਕੇ ਕੌਂਸਲਰ ਜਸਵਿੰਦਰ ਸਿੰਘ ਕਾਕਾ ਲੰਢੇਕੇ, ਵਾਈਸ ਚੇਅਰਮੈਨ ਸੀਰਾ ਲੰਢਕੇ, ਚੇਅਰਮੈਨ ਦੀਸ਼ਾ ਬਰਾੜ, ਸਾਹਿਲ ਅਰੋੜਾ,ਨਰਿੰਦਰ ਬਾਲੀ, ਸੁਨੀਲ ਜੋਇਲ ਭੋਲਾ ਆਦਿ ਹਾਜ਼ਰ ਸਨ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਪੈਰਾਂ ਸਿਰ ਕਰਨ ਲਈ ਵਿਸ਼ੇਸ਼ ਉੱਦਮ ਕੀਤਾ ਜਾ ਰਿਹਾ ਹੈ। ਉਹਨਾਂ ਆਖਿਆ ਕਿ ਰਾਸ਼ਨ ਡਿੱਪੂ ਅਲਾਟ ਹੋਣ ਨਾਲ ਸਾਡੇ ਪਿੰਡਾਂ ਦੇ ਨੌਜਵਾਨ ਨੌਕਰੀਆਂ ਭਾਲਣ ਦੇ ਬਜਾਏ ਆਤਮ ਨਿਰਭਰ ਹੋ ਸਕਣਗੇ ਅਤੇ ਸਵੈਮਾਣ ਭਰਪੂਰ ਜ਼ਿੰਦਗੀ ਜਿਉਂ ਸਕਣਗੇ, ਕਿਉਂਕਿ ਰੋਜ਼ਗਾਰ ਮੰਗਣ ਦੀ ਬਜਾਏ ਰੋਜ਼ਗਾਰ ਦਾਤੇ ਬਣਨਾ ਮਾਣ ਵਾਲੀ ਗੱਲ ਹੰੁਦੀ ਹੈ।  ਇਸ ਮੌਕੇ ਕੌਂਸਲਰ ਜਸਵਿੰਦਰ ਸਿੰਘ ਕਾਕਾ ਲੰਢੇਕੇ ਨੇ, ਵਿਧਾਇਕ ਡਾ: ਹਰਜੋਤ ਕਮਲ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਹਨਾਂ ਵੱਲੋਂ ਮੋਗਾ ਹਲਕੇ ਦੇ ਸਮੁੱਚੇ ਵਿਕਾਸ ਦੇ ਨਾਲ ਨਾਲ ਬੇਰੋਜ਼ਗਾਰੀ ਦੂਰ ਕਰਨ ਲਈ ਕੀਤੇ ਜਾ ਰਹੇ ਉਚੇਚੇ ਯਤਨ ਨਿਸ਼ਚੇ ਹੀ ਨੌਜਵਾਨਾਂ ਨੂੰ ਸੂਬੇ ਦੇ ਵਿਕਾਸ ਵਿਚ ਯੋਗਦਾਨ ਪਾਉਣ ਦੇ ਕਾਬਲ ਬਣਾਉਣਗੇ।