ਰਾਈਸ ਬਰਾਨ ਡੀਲਰਜ਼ ਐਸੋਸੀਏਸ਼ਨ ਮੋਗਾ ਦੀ ਨਵ ਨਿਯੁਕਤ ਟੀਮ ਨੂੰ ਪੰਜਾਬ ਖੱਤਰੀ ਸਭਾ ਯੂਥ ਵਿੰਗ ਵੱਲੋਂ ਕੀਤਾ ਗਿਆ ਸਨਮਾਨਿਤ

ਮੋਗਾ , 8 ਸਤੰਬਰ (ਜਸ਼ਨ): ਸਵਰਗੀ ਸ਼੍ਰੀ ਕ੍ਰਿਸ਼ਨ ਮਿੱਤਲ ਦੇ ਸਪੁੱਤਰ ਪੈਟਰਨ ਸੁਮੀਰ ਮਿੱਤਲ ਦੀ ਦੇਖਰੇਖ ਵਿਚ ਲੋਕ ਸੇਵਾ ਨੂੰ ਸਮਰਪਿਤ ਮੋਗਾ ਦੀ ਪ੍ਰਸਿੱਧ ਧਾਰਮਿਕ ਅਤੇ ਸਮਾਜ ਸੇਵੀ ਸੰਸਥਾ ‘ਰਾਈਸ ਬਰਾਨ ਡੀਲਰਜ਼ ਐਸੋਸੀਏਸ਼ਨ’ ਰਜਿ: 128 ਦੀ ਨਵ ਨਿਯੁਕਤ ਟੀਮ ਨੂੰ, ਪੰਜਾਬ ਖੱਤਰੀ ਸਭਾ ਯੂਥ ਵਿੰਗ ਦੇ ਮੈਂਬਰਾਂ ਵੱਲੋਂ ਸਨਮਾਨਿਤ ਕੀਤਾ ਗਿਆ। ਮੋਗਾ ਜ਼ਿਲ੍ਹੇ ਦੇ ਉੱਘੇ ਸਮਾਜ ਸੇਵੀ ਨਵੀਨ ਸਿੰਗਲਾ ਦੇ ਰਾਈਸ ਬਰਾਨ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਵਜੋਂ ਨਿਯੁਕਤ ਹੋਣ ’ਤੇ ਖੱਤਰੀ ਸਭਾ ਮੋਗਾ ਵੱਲੋਂ ਵਿਸ਼ੇਸ਼ ਸਮਾਗਮ ਦੌਰਾਨ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਰਾਈਸ ਬਰਾਨ ਐਸੋਸੀਏਸ਼ਨ ਦੇ ਸਰਪ੍ਰਸਤ ਰਾਜਕਮਲ ਕਪੂਰ, ਚੇਅਰਮੈਨ ਬਲਦੇਵ ਬਿੱਲਾ, ਉੱਪ ਪ੍ਰਧਾਨ ਹਰੀਸ਼ ਧੀਰ, ਉੱਪ ਪ੍ਰਧਾਨ ਸੁਰਿੰਦਰ ਡੱਬੂ, ਪੈਟਰਨ ਸਮੀਰ ਮਿੱਤਲ , ਵਿਜੇ ਗੋਇਲ ਉੱਪ ਚੇਅਰਮੈਨ ਅਤੇ ਵਿਵੇਸ਼ ਗੋਇਲ ਵਾਈਸ ਪ੍ਰਧਾਨ, ਸੁਬੋਧ ਜਿੰਦਲ ਸੀਨੀਅਰ ਉੱਪ ਚੇਅਰਮੈਨ, ਹਰਮਨ ਗਿੱਲ,ਮੁਨੀਸ਼ ਕੰਬੋਜ, ਬਨਵਾਰੀ ਲਾਲ ਢੀਂਗਰਾ ਆਦਿ ਨੂੰ ਸਨਮਾਨਿਤ ਕੀਤਾ ਗਿਆ।
ਸਨਮਾਨਿਤ ਕਰਨ ਦੀਆਂ ਰਸਮਾਂ ਦੀਪਕ ਕੌੜਾ ਸੂਬਾ ਪ੍ਰਧਾਨ ਖੱਤਰੀ ਸਭਾ, ਪੰਜਾਬ ਖੱਤਰੀ ਸਭਾ ਯੂਥ ਵਿੰਗ ਦੇ ਮੋਗਾ ਸ਼ਹਿਰੀ ਪ੍ਰਧਾਨ ਸ਼ਿਵ ਟੰਡਨ,ਚੀਫ਼ ਐਡਵਾਈਜ਼ਰ ਪਿ੍ਰਤਪਾਲ ਸਿੰਘ, ਪ੍ਰੌਜੈਕਟ ਇੰਚਾਰਜ ਸੋਨੂੰ ਧਵਨ, ਸੀਨੀਅਰ ਉੱਪ ਪ੍ਰਧਾਨ ਭਾਰਤ ਭੂਸ਼ਣ ਜੈਦਕਾ, ਨਿਤਿਨ ਕੁਮਾਰ ਆਦਿ ਨੇ ਨਿਭਾਈਆਂ। ਯੂਥ ਵਿੰਗ ਦੇ ਸਾਰੇ ਮੈਂਬਰਾਂ ਨੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਸਨਮਾਨ ਚਿੰਨ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਦੀਪਕ ਕੌੜਾ ਨੇ ਆਖਿਆ ਕਿ ਰਾਈਸ ਬਰਾਨ ਡੀਲਰਜ਼ ਐਸੋਸੀਏਸ਼ਨ ਸਮਾਜ ਸੇਵੀ ਅਤੇ ਧਾਰਮਿਕ ਕਾਰਜਾਂ ਰਾਹੀਂ ਪੰਜਾਬ ਭਰ ‘ਚ ਆਪਣੀ ਪਛਾਣ ਰੱਖਦੀ ਹੈ। ਉਹਨਾਂ ਆਖਿਆ ਕਿ ਐਸੋਸੀਏਸ਼ਨ ਵੱਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ 9 ਅਕਤੂਬਰ ਨੂੰ ਆਯੋਜਿਤ ਕੀਤੇ ਜਾਣ ਵਾਲੇ ਭਗਵਤੀ ਜਾਗਰਣ ‘ਚ ਬਾਲੀਵੁੱਡ ਗਾਇਕਾਂ ਸਹਿਤ ਵੱਡੇ ਵੱਡੇ ਚੋਟੀ ਦੇ ਗਾਇਕਾਂ ਨੂੰ ਮਹਾਂਮਾਈ ਦੇ ਗੁਣਗਾਣ ਕਰਨ ਲਈ ਬੁਲਾਇਆ ਜਾਵੇਗਾ। ਉਹਨਾਂ ਨੇ ਕਿਹਾ ਕਿ ਐਸੋਸੀਏਸ਼ਨ ਵੱਲੋ ਵਿਦਿਆਰਥੀਆਂ ਨੂੰ ਪਾਠ ਪੁਸਤਕਾਂ ਵੰਡਣ, ਸਿੱਖਿਆ ਹਿਤ ਆਰਥਿਕ ਸਹਾਇਤਾ ਦੇਣ , ਸਰਦੀਆਂ ‘ਚ ਬੂਟ ਜੁਰਾਬਾਂ, ਪਾਣੀ ਦੇ ਵਾਟਰ ਕੂਲਰ ਲਗਵਾਉਣ ਆਦਿ ਸਮਾਜ ਸੇਵੀ ਕਾਰਜਾਂ ’ਚ ਅੱਗੇ ਹੋ ਕੇ ਕੰਮ ਕਰਨ ਕਰਕੇ ਸ਼ਹਿਰਵਾਸੀ ਐਸੋਸੀਏਸ਼ਨ ਨੂੰ ਹਮੇਸ਼ਾ ਸਹਿਯੋਗ ਦਿੰਦੇ ਹਨ। ਰਾਈਸ ਬਰਾਨ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਨਵੀਨ ਸਿੰਗਲਾ ਨੇ ਪੰਜਾਬ ਖੱਤਰੀ ਸਭਾ ਯੂਥ ਵਿੰਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਰਾਈਸ ਬਰਾਨ ਐਸੋਸੀਏਸ਼ਨ ਦਾ ਹਰ ਮੈਂਬਰ ਇਨਸਾਨਂਅਤ ਦੇ ਰਾਹ ’ਤੇ ਚੱਲਦਿਆਂ ਹਮੇਸ਼ਾ ਲੋਕ ਸੇਵਾ ਲਈ ਤੱਤਪਰ ਰਹੇਗਾ।