ਮੋਗਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ਼੍ਰੀ ਵਿਨੋਦ ਬਾਂਸਲ ਨੇ ਅਧਿਆਪਕ ਦਿਵਸ ਮੌਕੇ ਮੋਗਾ ਦੇ 36 ਅਧਿਆਪਕਾਂ ਨੂੰ ਕੀਤਾ ਸਨਮਾਨਿਤ

* ਵਿੱਦਿਆ ਦੇ ਮੰਦਿਰਾਂ ਵਿਚ, ਹਜ਼ਾਰਾਂ ਦਿਮਾਗਾਂ ਨੂੰ ਰੌਸ਼ਨ ਕਰਨ ਦਾ ਉੱਦਮ ਕਰ ਰਹੇ ਨੇ ਅਧਿਆਪਕ: ਚੇਅਰਮੈਨ ਵਿਨੋਦ ਬਾਂਸਲ
ਮੋਗਾ, 5 ਸਤੰਬਰ (ਜਸ਼ਨ): ਅੱਜ ‘ਅਧਿਆਪਕ ਦਿਵਸ’ ਦੇ ਮੌਕੇ ’ਤੇ ਮੋਗਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ਼੍ਰੀ ਵਿਨੋਦ ਬਾਂਸਲ ਨੇ ਮੋਗਾ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਵਿਚ ਸ਼ਾਨਦਾਰ ਸੇਵਾਵਾਂ ਨਿਭਾਅ ਰਹੇ ਕਾਬਿਲ ਪਿ੍ਰੰਸੀਪਲਾਂ, ਹੈੱਡ ਮਾਸਟਰਾਂ, ਲੈਕਚਰਾਰਾਂ , ਅਧਿਆਪਕਾਂ, ਕੰਪਿਊਟਰ ਅਧਿਆਪਕਾਂ ਅਤੇ ਈ ਟੀ ਟੀ ਅਧਿਆਪਕਾਂ ਨੂੰ ਸਨਾਮਨਿਤ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਇਆ। ਇਸ ਸਮਾਗਮ ਦੌਰਾਨ ਚੇਅਰਮੈਨ ਵਿਨੋਦ ਬਾਂਸਲ, ਦਵਿੰਦਰਪਾਲ ਸਿੰਘ ਰਿੰਪੀ, ਵਾਈਸ ਪ੍ਰਧਾਨ ਗੋਪਾਲ ਗਊਸ਼ਾਲਾ ਰਮਨ ਕੁਮਾਰ, ਅਵਤਾਰ ਮੁਨਾਵਾਂ, ਰਵੀ ਪੰਡਿਤ ਮੈਂਬਰ ਬ੍ਰਾਹਮਣ ਭਲਾਈ ਬੋਰਡ ਪੰਜਾਬ, ਰਵਿੰਦਰ ਸੀ ਏ, ਗੋਲਡੀ ਬਾਂਸਲ, ਪ੍ਰਣਵ ਬਾਂਸਲ,ਚਿਰਾਗ ਬਾਂਸਲ,ਰਾਕੇਸ਼ ਸਿਤਾਰਾ,ਧੀਰਜ ਸ਼ਰਮਾ,ਰਮਨ ਗੋਇਲ,ਮੈਡਮ ਭਾਵਨਾ ਬਾਂਸਲ, ਨੀਨੂੰ ਬਾਂਸਲ, ਰਾਕੇਸ਼ ਕੁਮਾਰ ਮੱਕੜ ਡਿਪਟੀ ਡੀ ਈ ਓ, ਡਾ: ਜਸਕਰਨ ਸਿੰਘ,ਡਾ: ਅਜੀਤਪਾਲ ਸਿੰਘ ਲੈਕਚਰਾਰ, ਸੁਖਜਿੰਦਰ ਸਿੰਘ MD, ਹਰਮਿਸਰਨ ਸਿੰਘ ਮੌਂਟੀ , ਹਰਸ਼ ਗੋਇਲ, ਡਾ: ਅਜੀਤਪਾਲ ਸਿੰਘ ਲੈਕਚਰਾਰ, ਲੈਕਚਰਾਰ ਦੀਪਕ ਸ਼ਰਮਾ,  ਰੀਨਾ ਬਾਂਸਲ, ਮੈਡਮ ਵਰਿੰਦਰ ਕੌਰ, ਅਕਸ਼ੇ ਸਿੰਗਲਾ, ਰਚਿਤ ਬਾਂਸਲ, ਗੋਲਡੀ ਬਾਂਸਲ , ਪਰਮਿੰਦਰ ਸਿੰਘ, ਮਨਜੀਤ ਸਿੰਘ , ਰਮਨ ਗੋਇਲ,ਸਰਬਜੀਤ ਸਿੰਘ,  ਡਾ: ਸੋਢੀ,ਮਨਪ੍ਰੀਤ ਸਿੰਘ ਖੀਪਲ ਅਤੇ ਸਮਾਜ ਦੀਆਂ ਉੱਘੀਆਂ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। 
ਇਸ ਮੌਕੇ ਚੇਅਰਮੈਨ ਸ਼੍ਰੀ ਵਿਨੋਦ ਬਾਂਸਲ ਨੇ ਅਧਿਆਪਕਾਂ ਨੂੰ ਇਸ ਵਿਸ਼ੇਸ਼ ਦਿਨ ਦੀ ਵਧਾਈ ਦਿੰਦਿਆਂ ਆਖਿਆ ਕਿ ਸਮਾਜ ਵਿਚ ਵਿਚਰ ਰਹੇ ਹਰ ਸਖਸ਼ ਦੀ ਜ਼ਿੰਦਗੀ ਵਿਚ ਅਧਿਆਪਕ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ । ਉਹਨਾਂ ਆਖਿਆ ਕਿ ਹਰ ਬੱਚਾ ਜਦੋਂ ਸਕੂਲ ਦੀ ਦਹਿਲੀਜ਼ ’ਤੇ ਕਦਮ ਧਰਦਾ ਹੈ ਉਸ ਸਮੇਂ ਤੋਂ ਉਹ ਆਪਣੇ ਅਧਿਆਪਕ ਤੋਂ ਇਨਾਂ ਪ੍ਰਭਾਵਿਤ ਹੁੰਦਾ ਹੈ ਕਿ ਉਹ ਆਪਣੇ ਅਧਿਆਪਕ ਨੂੰ ਹੀ ਆਪਣਾ ਰੋਲ ਮਾਡਲ ਸਮਝਦਾ ਹੈ।  ਵਿਨੋਦ ਬਾਂਸਲ ਨੇ ਆਖਿਆ ਕਿ ਅੱਜ ਜਿੰਨੇ ਵੀ ਅਧਿਆਪਕ ਇਸ ਸਮਾਗਮ ਵਿਚ ਆਏ ਹਨ ਉਹਨਾਂ ਨੂੰ ਸਨਮਾਨਿਤ ਕਰਨ ਦਾ ਮੰਤਵ ਹੈ ਕਿ ਉਹਨਾਂ ਨੇ ਜ਼ਿੰਦਗੀ ਦੇ ਇਸ ਮੁਕਾਮ ’ਤੇ ਪਹੁੰਚਣ ਲਈ ਪਹਿਲਾਂ ਖੁਦ ਮਿਹਨਤ ਕੀਤੀ ਅਤੇ ਹੁਣ ਵਿੱਦਿਆ ਦੇ ਮੰਦਿਰਾਂ ਵਿਚ ਜਾ ਕੇ ਹਜ਼ਾਰਾਂ ਦਿਮਾਗਾਂ ਨੂੰ ਰੌਸ਼ਨ ਕਰਨ ਦਾ ਉੱਦਮ ਕਰ ਰਹੇ ਹਨ। 
ਇਸ ਮੌਕੇ ਮੋਗਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ਼੍ਰੀ ਵਿਨੋਦ ਬਾਂਸਲ, ਸ਼੍ਰੀਮਤੀ ਨੀਨੂੰ ਬਾਂਸਲ ਅਤੇ ਡਾਇਰੈਕਟਰ ਦਵਿੰਦਰਪਾਲ ਸਿੰਘ ਰਿੰਪੀ ਨੇ ਪਿ੍ਰੰ: ਅਨੁਰਾਗ ਧੂਰੀਆ, ਪਿ੍ਰੰ: ਗਗਨਦੀਪ ਕੌਰ, ਪਿ੍ਰੰ: ਸਤਵਿੰਦਰ ਕੌਰ, ਡਾਇਰੈਕਟਰ ਸੰਦੀਪ ਮਹਿਤਾ, ਹੈੱਡ ਮਾਸਟਰ ਰਿਸ਼ੀ ਮਨਚੰਦਾ, ਹੈੱਡ ਮਾਸਟਰ ਬਲਕਰਨ ਸਿੰਘ, ਹੈੱਡ ਮਾਸਟਰ ਗੁਰਸ਼ਰਨ ਸਿੰਘ, ਲੈਕਚਰਾਰ ਡਾ: ਮਨਦੀਪ ਕੌਰ, ਮੈਥ ਮਾਸਟਰ ਵਿਕਾਸ ਚੋਪੜਾ, ਜਸਵਿੰਦਰ ਕੁਮਾਰ, ਡਾ: ਗੌਰਵ ਸ਼ਰਮਾ, ਹਰਸ਼ ਕਮੁਾਰ ਗੋਇਲ, ਰੈਨਾ, ਰਵਿੰਦਰਪਾਲ ਸਿੰਘ, ਨਰਿੰਦਰ ਸ਼ਰਨ,ਪ੍ਰਦੀਪ ਕੁਮਾਰ,ਰਮੇਸ਼ ਕੁਮਾਰ, ਅੰਜਨਾ ਰਾਣੀ, ਕਿਰਤੀ ਕਪੂਰ, ਰਿਆਜ਼ ਮੁਹੰਮਦ,ਜਤਿੰਦਰ ਕੌਰ, ਗੁਰਤੇਜ ਸਿੰਘ, ਸੁਰਜੀਤ ਸਿੰਘ, ਨੀਰੂ ਅਗਰਵਾਲ, ਰਾਜਵਿੰਦਰ ਕੌਰ ਸਿੱਧੂ, ਜਗਦੇਵ ਸਿੰਘ, ਡਾ: ਰਾਗਿਨੀ ਸ਼ਰਮਾ, ਸੁਖਜੀਤ ਸਿੰਘ, ਗੌਬਿੰਦ ਵੀਰਜੀ, ਸਰਦਾਰੀ ਲਾਲ ਕਾਮਰਾ, ਵਰਿੰਦਰ ਕੌਰ ਅਤੇ ਮਨੀਸ਼ਾ ਗੋਇਲ ਨੂੰ ਸਨਮਾਨਿਤ ਕਰਦਿਆਂ ਅਧਿਆਪਕ ਦਿਵਸ ਦੀਆਂ ਵਧਾਈਆਂ ਦਿੱਤੀਆਂ। ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਸ਼੍ਰੀ ਰਾਕੇਸ਼ ਸਿਤਾਰਾਂ ਨੇ ਨਿਭਾਈ। ਇਸ ਮੌਕੇ ਅਧਿਆਪਕਾਂ ਨੂੰ ਸ਼ਾਮ ਦੀ ਟੀ ਪਾਰਟੀ ਵੀ ਦਿੱਤੀ।