ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰੂ ਕੀ ਮਟੀਲੀ ਵਿੱਖੇ ਕਰਵਾਏ ਗਏ


ਬਾਘਾਪੁਰਾਣਾ 3 ਸਤੰਬਰ (ਰਾਜਿੰਦਰ ਸਿੰਘ ਕੋਟਲਾ) ਸਥਾਨਕ ਪੁਰਾਤਨ ਅਸਥਾਨ ਗੁਰੂ ਕੀ ਮਟੀਲੀ ਜਿਸ ਨੂੰ ਗੁਰੂ ਸਾਹਿਬ ਅਤੇ ਸੰਤਾਂ ਮਹਾਂਪੁਰਖਾਂ ਦੀ ਚਰਨਛੋਹ ਪ੍ਰਾਪਤ ਹੈ ਵਿੱਖੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਹਰਾਜ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਪਿਆਰੇ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੇ ਬਰਸੀ ਨੂੰ ਸਮਰਪਿਤ ਗੁਰਮਤਿ ਸਮਾਗਮ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਹਰਜਿੰਦਰ ਸਿੰਘ ਜੀ ਦੀ ਦੇਖ ਰੇਖ ਹੇਠ ਸਰਬੱਤ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ। ਰਾਤ ਦੇ ਦੀਵਾਨ ਵਿੱਚ ਬਾਬਾ ਹਰਜਿੰਦਰ ਸਿੰਘ ਜੀ ਵੱਲੋੰ ਦੀਵਾਨ ਸਜਾਏ ਗਏ। ਜਿਸ ਵਿੱਚ ਬਾਬਾ ਨੰਦ ਸਿੰਘ ਜੀ ਦੇ ਜੀਵਨ ਵਿੱਚੋਂ ਸਿੱਖ ਕੇ ਗੁਰੂ ਗ੍ਰੰਥ ਸਾਹਿਬ ਜੀ ਮਾਹਰਾਜ ਨਾਲ ਕਿਵੇਂ ਜੁੜਣਾ ਹੈ ਤੇ ਮਾਹਰਾਜ ਜੀ ਦੀ ਸੇਵਾ ਕਿਸ ਤਰਾ ਕਰਨੀ ਹੈ ਵਿਸ਼ੇ ਤੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ ਅਤੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੁੜਣ ਦਾ ਉਪਦੇਸ਼ ਦਿੱਤਾ। 1 ਸਤੰਬਰ ਰਾਤ ਦੇ ਦੀਵਾਨ ਵਿੱਚ ਬਾਬਾ ਜੀਵਾ ਸਿੰਘ ਜੀ ਦਮਦਮੀ ਟਕਸਾਲ, ਸੰਤ ਬਾਬਾ ਹਾਕਮ ਸਿੰਘ ਜੀ ਗੰਡਾ ਸਿੰਘ ਵਾਲਾ, ਬਾਬਾ ਇੰਦਰਪਾਲ ਸਿੰਘ ਜੀ, ਬਾਬਾ ਸ਼ੇਰ ਸਿੰਘ ਜੀ ਨਾਨਕਸਰ, ਬਾਬਾ ਗੁਰਦੀਪ ਸਿੰਘ ਜੀ ਚੰਦਪੁਰਾਣਾ, ਬਾਬਾ ਬੂਟਾ ਸਿੰਘ ਜੀ ਤਾਜੋਕੇ, ਬਾਬਾ ਚਮਕੌਰ ਸਿੰਘ ਜੀ ਭਾਈ ਰੂਪਾ, ਬਾਬਾ ਸੁੰਦਰਦਾਸ ਜੀ, ਬਾਬਾ ਸੰਤੋਖ ਦਾਸ ਜੀ, ਬਾਬਾ ਸ਼ੁਧਮੁਨੀ ਜੀ ਆਦਿ ਮਹਾਂਪੁਰਖਾਂ ਨੇ ਹਾਜਰੀ ਭਰੀ ਅਤੇ ਆਈਆਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਬਾਬਾ ਚਮਕੌਰ ਸਿੰਘ ਜੀ ਵੱਲੋੰ ਬਾਬਾ ਹਰਜਿੰਦਰ ਸਿੰਘ ਜੀ ਵੱਲੋਂ ਕਰਵਾਏ ਸੇਵਾ ਕਾਰਜਾਂ ਦੀ ਸ਼ਲਾਘਾ ਕੀਤੀ ਕੇ ਥੋੜੇ ਸਮੇਂ ਵਿੱਚ ਬਹੁਤ ਵੱਡੇ ਸੇਵਾ ਕਾਰਜ ਕੀਤੇ ਗਏ। ਬਾਬਾ ਇੰਦਰਪਾਲ ਸਿੰਘ ਜੀ ਵੱਲੋਂ ਗੁਰੂ ਨਾਲ ਜੁੜਕੇ ਜੀਵਨ ਵਿੱਚ ਕੀ ਬਦਲਾਵ ਆਉਂਦਾ ਹੈ ਵਿਸ਼ੇ ਤੇ ਵਿਚਾਰਾਂ ਕੀਤੀਆਂ ਗਈਆਂ। ਬਾਬਾ ਜੀਵਾ ਸਿੰਘ ਜੀ ਵੱਲੋਂ ਸੰਗਤਾਂ ਨੂੰ ਗੁਰੂ ਚਰਨਾ ਨਾਲ ਜੁੜ ਕੇ ਨਾਮ ਸਿਮਰਨ ਦੀ ਦਾਤ ਲੈ ਕੇ ਜੀਵਨ ਦਾ ਅਨੰਦ ਲੈਣ ਦਾ ਉਪਦੇਸ਼ ਸਾਂਝਾ ਕੀਤਾ। ਅੰਤ ਵਿੱਚ ਬਾਬਾ ਹਰਜਿੰਦਰ ਸਿੰਘ ਜੀ ਵੱਲੋਂ ਆਏ ਹੋਏ ਮਹਾਂਪੁਰਖਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਇਸੇ ਤਰਾਂ ਨਾਲ ਜੁੜਕੇ ਸੇਵਾਵਾਂ ਨਿਭਾਉਣ ਦੀ ਬੇਨਤੀ ਕੀਤੀ ਗਈ। ਸੋ੍ਮਣੀ ਅਕਾਲੀ ਦਲ ਦੇ ਜਿਲਾ ਪਰਧਾਨ ਜੱਥੇ:ਤੀਰਥ ਸਿੰਘ ਮਾਹਲਾ ਅਤੇ ਅੰਮਿ੍ਤਪਾਲ ਸਿੰਘ ਸੁੱਖਾਨੰਦ ਹਲਕਾ ਇੰਚਾਰਜ ਆਪ ਆਦਿ ਭਾਰੀ ਗਿਣਤੀ ਵਿੱਚ ਸੰਗਤਾਂ ਵੀ ਹਾਜਰ ਸਨ।


