ਸੀਨੀਅਰ ਕਾਂਗਰਸੀ ਆਗੂ ਅਤੇ ਉੱਘੇ ਸਮਾਜ ਸੇਵੀ ਦਵਿੰਦਰ ਸਿੰਘ ਰਣੀਆ ਨੇ ਆਪਣੇ ਜਨਮ ਦਿਨ ’ਤੇ ਕੀਤਾ ਖੂਨਦਾਨ

ਮੋਗਾ,2 ਸਤੰਬਰ (ਜਸ਼ਨ): ਅੱਜ ਸੀਨੀਅਰ ਕਾਂਗਰਸੀ ਆਗੂ ਅਤੇ ਉੱਘੇ ਸਮਾਜ ਸੇਵੀ ਦਵਿੰਦਰ ਸਿੰਘ ਰਣੀਆਂ ਨੇ ਆਪਣੇ ਜਨਮਦਿਨ ’ਤੇ ਖੂਨਦਾਨ ਕਰਕੇ ਆਮ ਲੋਕਾਂ ਨੂੰ ਵੀ ਖੂਨਦਾਨ ਕਰਨ ਦਾ ਸੁਹਿਰਦ ਸੁਨੇਹਾ ਦਿੱਤਾ । ਦਵਿੰਦਰ ਰਣੀਆ ਅੱਜ ਮੋਗਾ ਦੇ ਸਿਵਲ ਹਸਪਤਾਲ ਵਿਖੇ ਖੂਨਦਾਨ ਕਰਨ ਪਹੁੰਚੇ ਅਤੇ ਖੂਨਦਾਨ ਕਰਨ ਉਪਰੰਤ ਉਹਨਾਂ ਆਖਿਆ ਕਿ ਆਮ ਲੋਕਾਂ ਨੂੰ ਵੀ ਆਪਣੀ ਜ਼ਿੰਦਗੀ ਦੇ ਖਾਸ ਦਿਨਾਂ ’ਤੇ ਇਸੇ ਤਰਾਂ ਖੂਨਦਾਨ ਕਰਕੇ ਅਜਾਈਂ ਜਾਂਦੀਆਂ ਕੀਮਤੀ ਜਾਨਾਂ ਨੂੰ ਸੁਰੱਖਿਅਤ ਕਰਨਾ ਚਾਹੀਦਾ ਹੈ । ਉਹਨਾਂ ਆਖਿਆ ਕਿ ਖੂਨਦਾਨ ਕਰਨ ਨਾਲ ਸਰੀਰ ਵਿਚ ਕਿਸੇ ਤਰਾਂ ਦੀ ਕੋਈ ਕਮਜ਼ੋਰੀ ਨਹੀਂ ਆਉਂਦੀ ਬਲਕਿ ਪ੍ਰਮਾਤਮਾ ਦੀ ਬਖਸ਼ੀ ਇਸ ਦਾਤ ਨਾਲ ਅਸੀਂ ਹੋਰਨਾਂ ਦੀਆਂ ਜਾਨਾਂ ਬਚਾ ਸਕਦੇ ਹਾਂ। ਇਸ ਮੌਕੇ ਉਹਨਾਂ ਨਾਲ ਪਨਦੀਪ ਸਿੰਘ ਸੰਘਾ, ਕੁਲਦੀਪ ਸਿੰਘ, ਢਿੱਲੋਂ ਸਲ੍ਹੀਣਾ, ਸਤਨਾਮ ਬਰਾੜ, ਨਿੱਕੂ ਕਾਲੀਏਵਾਲਾ ਅਤੇ ਰਵੀ ਬਰਾੜ ਹਾਜ਼ਰ ਸਨ । ਖੂਨਦਾਨ ਕਰਨ ਸਮੇਂ ਹਸਪਤਾਲ ਦੇ ਸਮੁੱਚੇ ਸਟਾਫ ਨੇ ਦਵਿੰਦਰ ਸਿੰਘ ਰਣੀਆ ਨੂੰ ਜੀ ਆਇਆਂ ਆਖਿਆ ਅਤੇ ਉਹਨਾਂ ਵੱਲੋਂ ਜਨਮਦਿਨ ਮੌਕੇ ਖੂਨਦਾਨ ਕਰਨ ਦੀ ਸ਼ਲਾਘਾ ਕਰਦਿਆਂ ਉਹਨਾਂ ਨੂੰ ਜਨਮਦਿਨ ਦੀਆਂ ਵਧਾਈਆਂ ਦਿੰਦਿਆਂ ਲੰਮੀ ਉਮਰ ਦੀ ਕਾਮਨਾ ਕੀਤੀ।