‘ਗੱਲ ਪੰਜਾਬ ਦੀ’ ਮੁਹਿੰਮ ਤਹਿਤ ਸੁਖਬੀਰ ਬਾਦਲ ਨੇ ਮੋਗਾ ਵਿਖੇ ਭਰਵੀਂ ਰੈਲੀ ਨੂੰ ਕੀਤਾ ਸੰਬੋਧਨ, ਰੈਲੀ ਦਾ ਇਕੱਠ ਵੇਖ ਕੇ ਬਾਦਲ ਹੋਏ ਬਾਗੋ ਬਾਗ, ਮੱਖਣ ਬਰਾੜ ਨੂੰ ਮਿਲਿਆ ਥਾਪੜਾ

ਮੋਗਾ, 2 ਸਤੰਬਰ (ਜਸ਼ਨ): ਅੱਜ ਸ਼ੋ੍ਰਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ‘ਗੱਲ ਪੰਜਾਬ ਦੀ’ ਤਹਿਤ ਮੋਗਾ ਵਿਖੇ ਰੈਲੀ ਕੀਤੀ ਗਈ। ਰੈਲੀ ਦੌਰਾਨ ਸੁਖਬੀਰ ਬਾਦਲ ਨੇ ਆਖਿਆ ਕਿ ਉਹਨਾਂ ਨੇ ਆਪਣਾ ਰਾਜਨੀਤਕ ਸਫ਼ਰ ਮੋਗਾ ਤੋਂ ਹੀ ਸ਼ੁਰੂ ਕੀਤਾ । ਉਹਨਾਂ ਆਖਿਆ ਕਿ ਪਹਿਲੀ ਵਾਰ ਪਾਰਲੀਮੈਂਟ ਦਾ ਇਲੈਕਸ਼ਨ ਲੜਿਆ ਅਤੇ ਹਰ ਵਾਰ ਬਾਘਾਪੁਰਾਣਾ ਅਤੇ ਮੋਗਾ ਨੇ ਉਹਨਾਂ ਨੂੰ ਲੀਡ ਦਿਵਾਈ। ਉਹਨਾਂ ਆਖਿਆ ਕਿ ਜਦੋਂ ਸ਼ੋ੍ਰਮਣੀ ਅਕਾਲੀ ਦਲ ਸੱਤਾ ਵਿਚ ਆਈ ਉਸ ਸਮੇਂ ਬਿਜਲੀ ਦੀ ਬੜੀ ਸਮੱਸਿਆ ਸੀ ਜੋ ਉਹਨਾਂ ਦੇ ਧਿਆਨ ਵਿਚ ਲਿਆਂਦੀ ਗਈ ਤਾਂ ਉਹਨਾਂ ਨੇ ਵੱਡਾ ਫੈਸਲਾ ਲੈਂਦਿਆਂ ਇਕੋ ਦਿਨ ਵਿਚ 23 ਗਰਿੱਡ ਮਨਜ਼ੂਰ ਕਰਕੇ ਬਿਜਲੀ ਦੀ ਸਮੱਸਿਆ ਦਾ ਪੱਕਾ ਹੱਲ ਕੀਤਾ। ਉਹਨਾਂ ਆਖਿਆ ਕਿ ਪਿੰਡਾਂ ਵਿਚ ਦੇਖੀਏ ਤਾਂ ਕਾਂਗਰਸ ਦੇ ਰਾਜ ਵਿਚ ਕੋਈ ਵਿਕਾਸ ਕਾਰਜ ਜਾਂ ਵੱਡੇ ਪ੍ਰੌਜੈਕਟਾਂ ਦੀਆਂ ਨਿਸ਼ਾਨੀਆਂ ਪਿੰਡਾਂ ਵਿਚ ਦੇਖਣ ਨੂੰ ਨਹੀਂ ਮਿਲਦੀਆਂ। ਸ. ਬਾਦਲ ਨੇ ਆਖਿਆ ਕਿ ਬੀ ਜੇ ਪੀ , ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਫੈਸਲੇ ਦਿੱਲੀ ਤੋਂ ਹੁੰਦੇ ਹਨ ਜਦਕਿ ਸ਼ੋ੍ਰਮਣੀ ਅਕਾਲੀ ਦਲ ਦੇ ਫੈਸਲੇ ਪੰਜਾਬ ਦੀ ਜਨਤਾ ਕਰਦੀ ਹੈ। ਉਹਨਾਂ ਆਖਿਆ ਕਿ ਸ਼ੋ੍ਰਮਣੀ ਅਕਾਲੀ ਦਲ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਉਹਨਾਂ ਨੂੰ ਇਨ ਬਿੰਨ ਪੂਰਾ ਕੀਤਾ । ਉਹਨਾਂ ਆਖਿਆ ਕਿ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਨਾ ਤਾਂ ਝੂਠੇ ਫਾਰਮ ਭਰਵਾਉਂਦੇ ਨਾ ਝੂਠੀਆਂ ਸੋਹਾਂ ਖਾਂਦੇ ਹਾਂ ਅਸੀਂ ਤਾਂ ਇਕੱਲੇ ਜੁਬਾਨ ਦੇ ਪੱਕੇ ਹਾਂ ਜੋ ਕਹਿੰਦੇ ਹਾਂ ਉਸ ਨੂੰ ਕਰਦੇ ਹਾਂ। ਉਹਨਾਂ ਆਖਿਆ ਕਿ ਕੈਪਟਨ ਸਰਕਾਰ ਨੇ ਸੂਬੇ ਵਿਚ ਕੋਈ ਵੀ ਵਿਕਾਸ ਕਾਰਜ ਨਹੀਂ ਕੀਤੇ ਅਤੇ ਆਪਣੇ ਕਾਰਜ ਕਾਲ ਦੇ ਪੰਜ ਸਾਲ ਲਾਰਿਆਂ ਲੱਪਿਆਂ ਵਿਚ ਲੰਘਾ ਕੇ ਪੰਜਾਬ ਦੀ ਜਨਤਾ ਨਾਲ ਧੋਖਾ ਕੀਤਾ ਹੈ। ਉਹਨਾਂ ਆਖਿਆ ਕਿ ਜੇ 2022 ਵਿਚ ਪੰਜਾਬ ਵਿਚ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਸਭ ਤੋਂ ਪਹਿਲਾਂ ਡੀਜ਼ਲ 10 ਰੁਪਏ ਸਸਤਾ ਕੀਤਾ ਜਾਵੇਗਾ। ਰੈਲੀ ਦੌਰਾਨ ਸੁਖਬੀਰ ਬਾਦਲ ਨੇ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਪੁੱਤਰ ਬਰਜਿੰਦਰ ਸਿੰਘ ਮੱਖਣ ਬਰਾੜ ਨੂੰ ਮੋਗਾ ਹਲਕੇ ਤੋਂ ਉਮੀਦਵਾਰ ਐਲਾਨ ਦਿੱਤਾ।

ਅੱਜ ਦੀ ਰੈਲੀ ਵਿਚ ਸ. ਅਮਰਜੀਤ ਸਿੰਘ ਲੰਢੇਕੇ ਜ਼ਿਲ੍ਹਾ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਕਿਸਾਨ ਵਿੰਗ, ਬਲਜੀਤ ਸਿੰਘ ਜੱਸ ਮੰਗੇਵਾਲਾ, ਬੂਟਾ ਸਿੰਘ ਦੌਲਤਪੂਰਾ, ਜਰਨੈਲ ਸਿੰਘ ਸਾਬਕਾ ਡਿਪਟੀ ਮੇਅਰ, ਚਰਨਜੀਤ ਸਿੰਘ ਝੰਡੇਆਣਾ ਪ੍ਰਧਾਨ ਬੀ ਸੀ ਵਿੰਗ, ਜਗਦੀਸ਼ ਛਾਬੜਾ, ਗੁਰਬਿੰਦਰ ਸਿੰਘਾਵਾਲਾ ਸਰਕਲ ਪ੍ਰਧਾਨ, ਤੇਜਵਿੰਦਰ ਸਿੰਘ ਢਿੱਲੋਂ ਸਰਕਲ ਪ੍ਰਧਾਨ, ਪ੍ਰੇਮ ਚੱਕੀ ਵਾਲਾ ਸ਼ਹਿਰੀ ਪ੍ਰਧਾਨ, ਮਨਜੀਤ ਧੰਮੂ, ਕਾਲਾ ਬਜਾਜ, ਗੋਵਰਧਨ ਪੋਪਲੀ ਕੌਂਸਲਰ, ਰਾਜ ਕੁਮਾਰ ਮੁਖੀਜਾ ਕੌਂਸਲਰ ਕੌਂਸਲਰ ਗੌਰਵ ਗੁੱਡੂ, ਜਵਾਹਰ ਸਿੰਘ ਰਾਜੇਆਣਾ, ਜਗਤਾਰ ਸਿੰਘ ਰਾਜੇਆਣਾ, ਰਾਜਪਾਲ ਸ਼ਰਮਾ ਐਡਵੋਕੇਟ, ਕੁਲਵਿੰਦਰ ਚੋਟੀਆਂ, ਸ. ਰਵਦੀਪ ਸਿੰਘ ਸੰਘਾ ਸਰਕਲ ਪ੍ਰਧਾਨ,ਜਸਪਾਲ ਸਿੰਘ ਖੋਸਾ ਪਾਂਡੋ, ਹਰਮਨ , ਮਤਵਾਲ ਸਿੰਘ ਕੌਂਸਲਰ, ਗੁਰਪਿੰਦਰ ਢਿੱਲੋਂ ਸਰਕਲ ਪ੍ਰਧਾਨ, ਗੁਰਦੀਪ ਮਹੇਸ਼ਰੀ ਅਤੇ ਅਕਾਲੀ ਆਗੂ ਅਤੇ ਵਰਕਰ ਹਾਜ਼ਰ ਸਨ।