ਸਰਕਲ ਪ੍ਰਧਾਨ ਰਾਜਪਾਲ ਸਿੰਘ ਭੰਗੂ ਦੀ ਅਗਵਾਈ ਵਿਚ ਵੱਡਾ ਇਕੱਠ ਨੇ ‘ਗੱਲ ਪੰਜਾਬ ਦੀ’ ਰੈਲੀ ਵਿਚ ਕੀਤੀ ਸ਼ਮੂਲੀਅਤ

ਮੋਗਾ, 2 ਸਤੰਬਰ (ਜਸ਼ਨ): ਵਾਰਡ ਨੰਬਰ 3 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਇੰਚਾਰਜ ਅਤੇ ਸਰਕਲ ਪ੍ਰਧਾਨ ਰਾਜਪਾਲ ਸਿੰਘ ਭੰਗੂ ਦੀ ਅਗਵਾਈ ਵਿਚ ਵੱਡਾ ਇਕੱਠ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਮੋਗਾ ਵਿਖੇ ਕੀਤੀ ‘ਗੱਲ ਪੰਜਾਬ ਦੀ’ ਰੈਲੀ ਵਿਚ ਸ਼ਾਮਲ ਹੋਇਆ। ਇਸ ਮੌਕੇ ਭੰਗੂ ਨਾਲ ਸੁੱਖ ਭੰਗੂ, ਖੁਸ਼ਵਿੰਦਰ ਸਿੰਘ ਸਿੱਧੂ, ਓਂਕਾਰ ਸਿੰਘ ਸਿੱਧੂ ਵਾਰਡ ਇੰਚਾਰਜ 3 , ਐਡਵੋਕੇਟ ਮਨਪ੍ਰੀਤ ਸਿੰਘ ਸਿੱਧੂ ਜੁਆਇੰਟ ਸੈਕਟਰੀ ਬਾਰ ਐਸੋਸੀਏਸ਼ਨ ਮੋਗਾ , ਲੱਖਾ ਲੰਢੇਕੇ, ਆਕਾਸ਼ ਅਤੇ ਸ਼ਿਵ ਕੁਮਾਰ ਤੋਂ ਇਲਾਵਾ ਬੀਬੀਆਂ ਵੀ ਹਾਜ਼ਰ ਸਨ। ਰੈਲੀ ‘ਚ ਸ਼ਮੂਲੀਅਤ ਕਰਨ ਤੋਂ ਪਹਿਲਾਂ ਟਕਸਾਲੀ ਅਕਾਲੀ ਪਰਿਵਾਰ ਨਾਲ ਸਬੰਧ ਰੱਖਦੇ ਰਾਜਪਾਲ ਭੰਗੂ ਨੇ ਆਖਿਆ ਕਿ ਸ਼ੋ੍ਰਮਣੀ ਅਕਾਲੀ ਦਲ ਪੰਜਾਬੀਆਂ ਦੀ ਪਹਿਲੀ ਪਸੰਦੀਦਾ ਪਾਰਟੀ ਹੈ ਕਿਉਂਕਿ ਸ਼ੋ੍ਰਮਣੀ ਅਕਾਲੀ ਦਲ ਦੇ ਰਾਜ ਵਿਚ ਵੱਡੇ ਵਿਕਾਸ ਕਾਰਜ ਹੋਏ ਸਨ । ਸ. ਭੰਗੂ ਨੇ ਆਖਿਆ ਕਿ ਲੋਕਾਂ ਵਿਚ ਪੂਰਾ ਉਤਸ਼ਾਹ ਹੈ ਅਤੇ ਉਹ ਯਕੀਨ ਨਾਲ ਕਹਿ ਸਕਦੇ ਹਨ ਕਿ ਅੱਜ ਦੀ ਰੈਲੀ 2022 ਦੀਆਂ ਚੋਣਾਂ ਵਿਚ ਸ਼ੋ੍ਰਮਣੀ ਅਕਾਲੀ ਦਲ ਦੀ ਜਿੱਤ ਦਾ ਇਕ ਸੰਕੇਤ ਹੈ।